BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਾਰ ਨੇ ਇੱਕ ਸਾਲਾ ਬੱਚਾ ਕੁਚਲਿਆਂ ਮੌਕੇ ਤੇ ਮੌਤ

ਰੋਂਦੀ ਕੁਰਲਾਦੀ ਹੋਈ ਬੱਚੇ ਦੀ ਮਾਂ
ਦੁਸਾਂਝ ਕਲਾਂ 27 ਅਪ੍ਰੈਲ (ਸੁਰਿੰਦਰ ਪਾਲ ਕੁੱਕੂ)- ਅੱਜ ਦੂਸਾਂਝ ਕਲਾਂ ਦਾਣਾ ਮੰਡੀ ਕੋਲ ਮੱਖਣ ਸਿੰਘ ਦੇ ਖੂਹ ਨੂੰ ਜਾਦੀ ਸੜਕ ਤੇ ਸੁੱਤੇ ਪਏ ਬੱਚੇ ਤੇ ਕਾਰ ਚੜ ਜਾਣ ਕਾਰਨ ਬੱਚੇ ਮੌਕੇ ਤੇ ਮੌਤ ਹੋ ਗਈ ਹੈ।ਸਰਸ਼ਵਤੀ ਪਤੀ ਰਾਮ ਬਗੋਰ ਵਾਸੀ ਸ਼ਕਲਡੀਆਂ ਜਿਲ੍ਹਾ ਚੰਦੋਲੀ ਜੋ ਕਿ ਅੱਡਾ ਦੁਸਾਂਝ ਕਲਾਂ ਨਹਿਰ ਦੇ ਕੋਲ ਝੁੱਗੀਆਂ ਵਿਚ ਰਹਿੰਦੇ ਹਨ। ਸਰਸ਼ਵਤੀ ਨੇ ਦੱਸਿਆ ਕਿ ਮੈ ਆਪਣੇ ਲੜਕੇ ਰੋਸ਼ਨ ਨੂੰ ਮੱਖਣ ਦੇ ਕੋਠੀ ਨੂੰ ਜਾਦੀ ਸੜਕ ਦੇ ਕਿਨਾਰੇ ਤੇ  ਸੁਲਾਇਆਂ ਹੋਇਆਂ ਸੀ।ਇਕ ਕਾਰ ਚਾਲਕ ਨੇ ਮੇਰੇ ਲੜਕੇ ਤੇ ਕਾਰ ਚਾੜ੍ਹ ਦਿੱਤੀ ਜਿਸ ਕਾਰਨ ਮੇਰੇ ਬੱਚੇ ਦਾ ਸਿਰ ਫ਼ਿਸ ਗਿਆ ਸੀ।ਜਿਸ ਨੂੰ ਹਸਪਤਾਲ ਲੈ ਕੇ ਗਏ ਤਾ ਡਾਕਟਰਾਂ ਨੇ ਦੱਸਿਆਂ ਕਿ ਬੱਚੇ ਦੀ ਮੌਤ ਹੋ ਗਈ ਹੈ ।ਇਸ ਸਬੰਧੀ ਜਦੋ ਚੌਕੀ ਇੰਚਾਰਜ ਨਿਰਮਲ ਸਿੰਘ  ਅਤੇ ਹੋਲਦਾਰ ਬਲਵੀਰ ਸਿੰਘਤੋ ਪੁੱਛਿਆ ਤਾ ਉਨਾਂ ਕਿਹਾ ਕਿ ਕਾਰ ਚਾਲਕ ਸ਼ਿਵ ਦੇਵ ਪੁੱਤਰ ਸਰਵਣ ਸਿੰਘ ਵਾਸੀ ਮੰਡੀ ਨਜਦੀਕ ਅੱਪਰਾ ਸਿਵਫਟ ਕਾਰ ਨੰਬਰ pb08cy-8843 ਜੋ ਕਿ ਮੌਕੇ ਤੋ ਫਰਾਰ ਹੋ ਗਿਆ ਹੈ ਅਤੇ ਤਫਤੀਸ਼ ਜਾਰੀ ਹੈ।

No comments: