BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੀ.ਟੀ.ਬੀ ਹਜਾਰਾ ਸਕੂਲ ਦੇ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਹੋਈ

ਪਤਵੰਤਿਆਂ ਦਾ ਸਨਮਾਨ ਕਰਦੇ ਸ. ਸੁਰਜੀਤ ਸਿੰਘ ਚੀਮਾਂ, ਪ੍ਰਿੰਸੀਪਲ ਨਿਸ਼ਾਂ ਮੜੀਆਂ, ਮਨਜੀਤ ਸਿੰਘ ਬਿੱਲਾ ਅਤੇ ਹੋਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼ਬਦ ਗਾਇਨ ਕਰਦੇ ਸਕੂਲ ਦੇ ਬੱਚੇ
ਆਦਮਪੁਰ ਜੰਡੂ ਸਿੰਘਾ 16 ਅਪ੍ਰੈਲ (ਅਮਰਜੀਤ ਸਿੰਘ)- ਅੱਜ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਜਲੰਧਰ ਵਿਖੇ ਸਕੂਲ ਦੇ ਨਵੇਂ ਸ਼ੈਸ਼ਨ ਦੀ ਆਰੰਭਤਾ ਅਤੇ ਖਾਲਸੇ ਦਾ ਸਿਰਜਣਾ ਦਿਵਸ 'ਵਿਸਾਖੀ ਦਾ ਦਿਹਾੜਾ ਪ੍ਰਬੰਧਕਾਂ, ਸਮੂਹ ਸਟਾਫ਼ ਅਤੇ ਬੱਚਿਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ  ਇਸ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ  ਨਰਸਰੀ ਤੇ ਕੇ.ਜੀ. ਵਿੰਗ ਦੇ ਬੱਚਿਆਂ ਨੇ ਮੂਲ ਮੰਤਰ ਤੇ ਜਪੁਜੀ ਸਾਹਿਬ ਦੀਆ ਪੰਜ ਪਉੜੀਆਂ ਦੇ ਪਾਠ ਬੜੀ ਸਹਿਜ ਅਵਸਥਾ ਵਿੱਚ ਗਾਇਨ ਕੀਤੇ  ਬੱਚਿਆਂ ਦੇ ਸ਼ਬਦ “ਪੀਉ ਪਾਹੁਲ ਖੰਡੇਧਾਰ“ ਅਤੇ “ਰਹਿਤ ਪਿਆਰੀ ਮੁਝ ਕੋ“ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ  ਫਿਰ ਬੱਚਿਆਂ ਨੇ ਵਿਸਾਖੀ ਤੇ ਕਵਿਤਾਵਾਂ “ਵਿਸਾਖੀ ਸਾਹਿਬੇ ਕਮਾਲ ਦੀ“ ਅਤੇ “ਪੀਉ ਪਾਹੁਲ ਖੰਡੇਧਾਰ“ ਸੁਣਾਈਆਂ ਜਿਸ ਦੀ ਸਭ ਨੇ ਖੂਬ ਪ੍ਰਸ਼ੰਸਾ ਕੀਤੀ  ਸਕੂਲ ਦੇ ਬੱਚਿਆਂ ਨੇ ਖਾਲਸੇ ਦੇ ਜਨਮ ਦਿਨ ਸੰਬਧੀ ਲੈਕਚਰ ਦਿੱਤੇ  ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨੀਸ਼ਾ ਮੜੀਆ ਨੇ ਸਕੂਲ ਦੀ ਕਾਰਗੁਜ਼ਾਰੀ ਅਤੇ ਇਸ ਦੀ ਸਥਾਪਨਾ ਦੇ ਮੰਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਜੀ ਆਇਆਂ ਆਖਿਆਇਸ ਮੋਕੇ ਵਿਸ਼ੇਸ਼ ਤੌਰ ਤੇ ਪੁਜੇ ਸ. ਗੁਰਚਰਨਜੀਤ ਸਿੰਘ ਲਾਂਬਾ (ਐਡਵੋਕੇਟ-ਯੂ.ਐਸ.ਏ) ਵਲੌਂ ਬੱਚਿਆਂ ਦੇ ਪਾਠ ਗਾਇਨ, ਸ਼ਬਦ ਗਾਇਨ, ਕਵੀਸ਼ਰੀ ਆਦਿ ਵਿਸ਼ਿਆਂ ਤੇ ਕਾਰਗੁਜ਼ਾਰੀ ਦੀ ਖੂਬ ਸਲਾਘਾ ਕੀਤੀ ਗਈ  ਇਸ ਮੋਕੇ ਤੇ ਜਰਨਲ ਕੋਸਲ ਮੈਂਬਰ ਮਨਜੀਤ ਸਿੰਘ ਬਿੱਲਾ ਕੋਟਲੀ ਥਾਨ ਸਿੰਘ, ਜਥੇਦਾਰ ਕੁਲੰਵਤ ਸਿੰਘ ਮੰਨਣ ਵੀ ਹਾਜਰ ਸਨ।

No comments: