BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤੇਜ ਰਫਤਾਰ ਕਾਰ ਨੇ ਸਾਇਕਲ ਸਵਾਰ ਨੂੰ ਟੱਕਰ ਮਾਰੀ-ਗੰਭੀਰ ਜਖਮੀਂ

ਹੁਸ਼ਿਆਰਪੁਰ ਰੋਡ ਤੇ ਸੜਕ ਹਾਦਸੇ ਵਿੱਚ ਨੁਕਸਾਨੀ ਕਾਰ ਅਤੇ ਸਾਇਕਲ।
ਆਦਮਪੁਰ ਜੰਡੂ ਸਿੰਘਾ 10 ਅਪ੍ਰੈਲ (ਅਮਰਜੀਤ ਸਿੰਘ)- ਬੀਤੀ ਰਾਤ ਕਰੀਬ 10.30 ਵਜੇ ਪਿੰਡ ਢੱਡਾ ਅਤੇ ਜੋਹਲਾਂ ਜਲੰਧਰ ਦੇ ਸਵਾਗਤੀ ਗੇਟ ਸਾਹਮਣੇ ਚੋਰਸਤੇ ਤੇ ਇੱਕ ਤੇਜ ਰਫਤਾਰ ਕਾਰ ਨੇ ਸਾਇਕਲ ਸਵਾਰ ਨੂੰ ਟੱਕਰ ਮਾਰ ਕੇ ਗੰਭੀਰ ਜਖਮੀਂ ਕਰ ਦਿਤਾ, ਜਿਸਨੂੰ ਰਾਮਾਂਮੰਡੀ ਸਥਿਤ ਨਿੰਜੀ ਹਸਪਤਾਲ ਵਿੱਖੇ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਹਿੰਦਰਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਬੋਲੀਨਾਂ ਦੋਆਬਾ ਜਲੰਧਰ ਸੋਡਲ ਕਿਸੇ ਫੈਕਟਰੀ ਵਿੱਚ ਖਰਾਦ ਦਾ ਕੰਮ ਕਰਦਾ ਹੈ, ਅਤੇ ਉਹ ਜਦ ਰਾਤ ਆਪਣੇ ਪਿੰਡ ਬੋਲੀਨਾਂ ਘਰ ਵਾਪਸ ਆ ਆਂਉਦੇ ਢੱਡਾ ਗੋਟ ਤੋਂ ਸੜਕ ਪਾਰ ਕਰ ਰਿਹਾ ਸੀ, ਤਾਂ ਹੁਸ਼ਿਆਰਪੁਰ ਦੀ ਤਰਫੋਂ ਤੇਜ ਰਫਤਾਰ ਨਾਲ ਆ ਰਹੀ, ਈਟੋਸ ਕਾਰ ਨੰਬਰ ਪੀਬੀ07-ਏ.ਜੈਡ-1467 ਨੇ ਟੱਕਰ ਮਾਰ ਦਿਤੀ, ਕਾਰ ਨੂੰ ਫਤਿਹ ਸਿੰਘ ਹੁਸ਼ਿਆਰਪੁਰ ਨਾਮਕ ਵਿਆਕਤੀ ਡਰਾਇਵ ਕਰ ਰਿਹਾ ਹੈ, ਜਿਸਦੇ ਨਾਂਮ ਬਾਰੇ ਕਾਰ ਮਾਲਕ ਰਮੇਸ਼ ਕੁਮਾਰ ਨੇ ਦਿਤੀ, ਉਸਨੇ ਦਸਿਆ ਕਿ ਫਤਿਹ ਸਿੰਘ ਉਨਾਂ ਦਾ ਡਰਾਇਵਰ ਹੈ। ਪਤਾ ਚੱਲਿਆ ਹੈ ਕਿ ਜਖਮੀਂ ਮਹਿੰਦਰਜੀਤ ਹਸਪਤਾਲ ਵਿੱਚ ਜੇਰੇ ਇਲਾਜ ਹੈ। ਮੋਕਾ ਦੇਖਣ ਲਈ ਐਸ.ਐਚ.ਉ ਪਤਾਰਾ ਤਰਸੇਮ ਲਾਲ ਮੁਲਾਜਮਾਂ ਸਮੇਤ ਘਟਨਾਸਥੱਲ ਤੇ ਪੁੱਜੇ, ਜਿਨਾਂ ਨੇ ਕਾਰ ਅਤੇ ਸਾਇਕਲ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।

No comments: