BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਇੰਦਣਾ ਕਲਾਸਕੇ ਵਿਖੇ ਹੋਈ ਦਿਨ ਦਿਹਾੜੇ ਚੋਰੀ

ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਟਹਿਲ ਸਿੰਘ।
ਦੁਸਾਂਝ ਕਲਾ 29 ਅਪ੍ਰੈਲ (ਸੁਰਿੰਦਰ ਪਾਲ ਕੁੱਕੂ)- ਕਰੀਬੀ ਪਿੰਡ ਇੰਦਣਾ-ਕਲਸਕੇ ਵਿਖੇ ਟੈਹਿਲ ਸਿੰਘ ਪੁਤਰ ਜੋਗਿੰਦਰ ਸਿੰਘ ਵਾਸੀ ਇੰਦਣਾ ਕਲਸਕੇ ਦੇ ਘਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਚੋਰੀ ਸਬੰਧੀ ਜਾਣਕਾਰੀ ਦਿੰਦੀਆਂ ਟੈਹਿਲ ਸਿੰਘ ਨੇ ਦੱਸਿਆਂ ਕਿ ਮੈ ਹਰ ਰੋਜ਼ ਦੀ ਤਰ੍ਹਾ ਆਪਣੇ ਪਿੰਡ ਤੋ ਅੱਡਾ ਦੁਸਾਂਝ ਕਲਾਂ ਨੂੰੰ ਕੰਮ ਤੇ ਆ ਗਿਆ ਸੀ । ਮੇਰੀ ਪਤਨੀ ਅਤੇ ਮੇਰਾ ਭਾਣਜਾ ਕਰੀਬ 11 ਵਜੇ ਘਰੋ ਫਗਵਾੜੇ ਨੂੰ ਦੁਵਾਈ ਲੈਣ ਗਏ ਕਰੀਬ 1 ਵਜੇ ਜਦੋ ਘਰ ਆ ਕੇ ਦੇਖਿਆ ਤਾ ਬਰਾਂਡੇ ਦਾ ਜ਼ਿੰਦਾ ਟੁੱਟਾ ਹੋਇਆਂ ਸੀ ਜਦੋ ਅੱਗੇ ਜਾ ਕੇ ਦੇਖਿਆ ਤਾ ਘਰ ਦਾ ਸਮਾਨ ਇੱਧਰ-ਉੱਧਰ ਖਿਲਰਿਆਂ ਪਿਆ ਸੀ ਤੇ ਚੋਰਾ ਨੇ ਅਲਮਾਰੀ ਦਾ ਜ਼ਿੰਦਾ ਤੋੜ ਕੇ ਅਲਮਾਰੀ ਵਿਚੋ 10 ਤੋਲੇ ਸੋਨਾ ਅਤੇ 70 ਹਜ਼ਾਰ ਰੁਪਏ ਨਗਦ ਚੋਰੀ ਕਰ ਕੇ ਲੈ ਗਏ। ਉਨ੍ਹਾ ਨੇ ਇਹ ਵੀ ਦੱਸਿਆਂ ਕਿ ਸਾਡੇ ਪਿੰਡ ਵਿਚ ਗੁਰੁ ਨਾਨਕ ਬਿਰਧ ਆਸਰਮ ਹੁਸਿਆਰਪੁਰ ਰੋਡ ਰਾਮਾ ਮੰਡੀ ਤੋ ਪਿੰਡ ਵਿਚ ਪੈਸੇ ਇੱਕਠੇ ਕਰਨ ਵਾਸਤੇ ਆਏ ਸਨ ਸਾਨੂੰ ਉਨ੍ਹਾ ਤੇ ਸੱਕ ਹੈ।ਇਸ ਸਬੰਧੀ ਪੁਲਿਸ ਨੂੰ ਲਿੱਖਤੀ ਸਕਾਇਤ ਦੇ ਦਿੱਤੀ ਹੈ।। ਚੌਕੀ ਇੰਚਾਰਜ ਨੇ ਦੱਸਿਆ ਕਿ ਅਸੀ ਪੁਲਿਸ ਪਾਰਟੀ ਸਮੇਤ ਬਿਰਧ ਆਸਰਮ ਵਿਖੇ ਗਏ ਤਾ ਉਨ੍ਹਾ ਵਲੋ ਦਿੱਤੇ ਗਏ ਨਾਂਅ ਕੁਲਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਨੂੰ ਲੱਭਣ ਵਾਸਤੇ ਸਰਹੰਦ ਪੁਹਚੇ ਤਾ ਉਥੇ ਸਾਨੂੰ ਇਸ ਨਾਂਅ ਦਾ ਕੋਈ ਵੀ ਵਿਆਕਤੀ ਨਹੀ ਲੱਭਾ ਚੋਰਾ ਦੀ ਭਾਲ ਜਾਰੀ ਹੈ।

No comments: