BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

'ਲਹਿਰਾਂ ਦਾ ਧੁਰਾ ਜੰਡਿਆਲਾ ਮੰਜਕੀ' ਪੁਸਤਕ ਲੋਕ ਅਰਪਣ

ਲੇਖਕ ਨੇ ਜੰਡਿਆਲੇ ਦੀ ਕੁਰਬਾਨੀਆਂ ਭਰੀ ਵਿਰਾਸਤ ਨੂੰ ਸੰਭਾਲਣ ਦਾ ਉਪਰਾਲਾ ਕੀਤਾ-ਸ. ਜੌੜਾ ਸਿੰਘਾ
ਹੁਸ਼ਿਆਰਪੁਰ, 5 ਅਪ੍ਰੈਲ (ਤਰਸੇਮ ਦੀਵਾਨਾ)- ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੀ ਅਗਵਾਈ ਅਧੀਨ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬਲਵਿੰਦਰ ਸਿੰਘ ਜੌੜਾ ਸਿੰਘਾ ਅਡੀਸ਼ਨਲ ਸਕੱਤਰ ਵਿਦਿਆ, ਉਘੇ ਲੇਖਕ ਪ੍ਰੋ. ਜਸਵੀਰ ਸਿੰਘ ਜੌਹਲ ਅਤੇ ਡਾ. ਸਾਹਿਬ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਕਾਲਜ ਕੈਂਪਸ ਵਿਚ ਵਿਦਿਆਰਥੀਆਂ ਦੇ ਭਰਵੇਂ ਇਕੱਠ ਵਿਚ ਉਘੇ ਲੇਖਕ ਜਸਵੀਰ ਸਿੰਘ ਦੁਆਰਾ ਗਦਰ ਪਾਰਟੀ ਦੀ ੧੦੦ ਵੀ ਵਰੇਗੰਡ ਨੂੰ ਸਮਰਪਿਤ ਲਿਖੀ ਗਈ ਪੁਸਤਕ 'ਲਹਿਰਾਂ ਦਾ ਧੁਰਾ ਜੰਡਿਆਲਾ ਮੰਜਕੀ' ਸ. ਬਲਵਿੰਦਰ ਸਿੰਘ ਜੌੜਾ ਸਿੰਘਾ ਅਡੀਸ਼ਨਲ ਸਕੱਤਰ ਵਿਦਿਆ ਵਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸ. ਜੌੜਾ ਸਿੰਘਾ ਨੇ ਕਿਹਾ ਕਿ ਇਸ ਪੁਸਤਕ ਰਾਹੀਂ ਲੇਖਕ ਨੇ ਜੰਡਿਆਲੇ ਦੀ ਕੁਰਬਾਨੀਆਂ ਭਰੀ ਵਿਰਾਸਤ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ ਜੋ ਕਿ ਸ਼ਲਾਘਾਯੋਗ ਹੈ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਨੇ ਕਿਹਾ ਕਿ ਇਸ ਪੁਸਤਕ ਵਿਚ ਭਾਰਤ ਦੀ ਅਜ਼ਾਦੀ ਲਈ ਗਦਰ ਪਾਰਟੀ ਵਲੋਂ ਪਾਏ ਯੋਗਦਾਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਲੀਕਿਆ ਗਿਆ ਹੈ। ਇਸ ਕਾਰਜ ਲਈ ਪ੍ਰੋ. ਜਸਵੀਰ ਸਿੰਘ ਜੌਹਲ ਵਧਾਈ ਦੇ ਪਾਤਰ ਹਨ ਇਸ ਮੌਕੇ ਪੁਸਤਕ ਦੇ ਲੇਖਕ ਪ੍ਰੋ. ਜਸਵੀਰ ਸਿੰਘ ਜੌਹਲ ਨੇ ਯਕੀਨ ਦੁਆਇਆ ਕਿ ਭਵਿਖ ਵਿਚ ਵੀ ਉਹ ਅਜਿਹੀਆਂ ਕੁਰਬਾਨੀਆਂ ਭਰਪੂਰ ਪੁਸਤਕਾਂ ਲੋਕ ਅਰਪਣ ਕਰਦੇ ਰਹਿਣਗੇ। ਉਨਾਂ ਵਿਦਿਆਰਥੀਆਂ ਨੂੰ ਅਜਿਹੀਆਂ ਕੁਰਬਾਨੀਆਂ ਭਰਪੂਰ ਪੁਸਤਕਾਂ ਪੜਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਪੜਨ ਨਾਲ ਵਿਦਿਆਰਥੀ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੁੰਦੇ ਹਨ ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

No comments: