BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੰਬੇਦਕਰ ਜੀ ਦੇ ਜਨਮ ਦਿਹਾੜੇ ਸਾਬਕਾ ਕਾਉਂਸਲਰ ਬਲਵਿੰਦਰ ਕੌਰ ਭਾਜਪਾ ਛੱਡ 'ਆਪ' ਵਿੱਚ ਸ਼ਾਮਿਲ

ਜਮੀਨੀ ਤੌਰ ਤੇ ਕੰਮ ਕਰ ਰਹੇ ਲੋਕਾਂ ਦਾ 'ਆਪ' ਵਿੱਚ ਹਮੇਸ਼ਾ ਸਵਾਗਤ-'ਆਪ' ਲੀਡਰਸ਼ਿਪ
ਹੁਸ਼ਿਆਰਪੁਰ 15 ਅਪ੍ਰੈਲ (ਤਰਸੇਮ ਦੀਵਾਨਾ)- ਭਾਜਪਾ ਪੱਛਮੀ ਮੰਡਲ ਦੀ ਉਪ ਪ੍ਰਧਾਨ ਅਤੇ ਸਾਬਕਾ ਕਾਉਂਸਲਰ ਬੀਬੀ ਬਲਵਿੰਦਰ ਕੌਰ ਆਪਣੇ ਸਮਰਥਕਾਂ ਸਮੇਤ ਭਾਜਪਾ ਨੂੰ ਅਲਵਿਦਾ ਕਹਿ, ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਈ। ਉਹਨਾਂ ਦੇ ਸ਼ਾਮਿਲ ਹੋਣ ਵੇਲੇ 'ਆਪ' ਦੀ ਲੋਕਲ ਲੀਡਰਸ਼ਿਪ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ 125ਵਾਂ ਜਨਮ ਦਿਹਾੜਾ ਮਨਾ ਰਹੇ ਸਨ। ਬਲਵਿੰਦਰ ਕੌਰ ਅਤੇ ਉਹਨਾਂ ਦੇ ਸਮਰਥਕਾਂ ਦਾ ਸਵਾਗਤ ਕਰਦਿਆਂ 'ਆਪ' ਦੀ ਕੌਮੀ ਪਰਿਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ, ਸੂਬਾ ਕਾਰਜਕਾਰਿਣੀ ਮੈਂਬਰ ਯਾਮਿਨੀ ਗੋਮਰ, ਕਿਸਾਨ ਸੈਲ ਦੇ ਸੂਬਾ ਜੁਆਇੰਟ ਸੈਕਟਰੀ ਜਸਵੰਤ ਸਿੰਘ ਮਠਾਰੂ, ਜਿਲਾ ਮਹਿਲਾ ਕਨਵੀਨਰ ਮਨਦੀਪ ਕੌਰ, ਐਨ.ਆਰ.ਆਈ. ਵਿੰਗ ਦੇ ਜਿਲਾ ਕਨਵੀਨਰ ਵਰਿੰਦਰ ਸਿੰਘ ਪਰਿਹਾਰ ਨੇ ਸਾਂਝੇ ਤੌਰ ਤੇ ਕਿਹਾ ਕਿ ਉਹਨਾਂ ਦੀ ਪਾਰਟੀ ਵਿੱਚ ਬਲਵਿੰਦਰ ਕੌਰ ਵਰਗੇ ਜਮੀਨ ਤੇ ਕੰਮ ਕਰ ਰਹੇ ਵਰਕਰਾਂ ਦਾ ਹਮੇਸ਼ਾ ਸਵਾਗਤ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਬਲਵਿੰਦਰ ਕੌਰ ਅਤੇ ਉਹਨਾਂ ਦੇ ਸਾਥੀਆਂ ਦੇ 'ਆਪ' ਵਿੱਚ ਆਉਣ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ। ਬਲਵਿੰਦਰ ਕੌਰ ਨੇ ਕਿਹਾ ਕਿ ਉਸ ਨੇ ਵੱਖ ਵੱਖ ਵੇਲੇ ਕਾਂਗਰਸ ਅਤੇ ਭਾਜਪਾ ਵਿੱਚ ਕਈ ਅਹੁੱਦਿਆਂ ਦੇ ਕੰਮ ਕੀਤਾ ਹੈ ਪਰ ਉਹਨਾਂ ਨੂੰ ਇਹਨਾਂ ਪਾਰਟੀਆਂ ਵਿੱਚ ਉਹਨਾਂ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਹੋਣ ਕਰਕੇ ਹਮੇਸ਼ਾ ਘੁਟਨ ਮਹਿਸੂਸ ਹੁੰਦੀ ਰਹੀ। ਉਹਨਾਂ ਕਿਹਾ ਕਿ 'ਆਪ' ਵਿੱਚ ਸ਼ਾਮਿਲ ਹੋਣ ਲਈ ਉਹਨਾਂ ਅੱਜ ਬਾਬਾ ਸਾਹਿਬ ਅੰਬੇਦਕਰ ਦੇ 125ਵੇਂ ਜਨਮ ਦਿਹਾੜੇ ਦਾ ਦਿਨ ਚੁਣਿਆ ਕਿਉਂਕਿ ਅੰਬੇਦਕਰ ਜੀ ਦੇ ਸੰਵਿਧਾਨ ਅਤੇ ਅਰਵਿੰਦ ਕੇਜਰੀਵਾਲ ਦੀ ਲਿਖੀ ਕਿਤਾਬ ਸਵਰਾਜ ਦਾ ਇੱਕ ਹੀ ਨਿਚੋੜ ਹੈ ਕਿ ਦੇਸ਼ ਉਸ ਵੇਲੇ ਹੀ ਮਜਬੂਤ ਹੋਵੇਗਾ ਜਦੋਂ ਸੱਤਾ ਆਮ ਲੋਕਾਂ ਦੇ ਹੱਥ ਵਿੱਚ ਹੋਵੇਗੀ। ਭਾਜਪਾ ਅਕਾਲੀ ਅਤੇ ਕਾਂਗਰਸ ਦੀ ਅਲੋਚਨਾ ਕਰਦਿਆਂ ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਵਿੱਚ ਸੱਤਾ ਹਮੇਸ਼ਾ ਚੰਦ ਲੋਕਾਂ ਅਤੇ ਚੰਦ ਪਰਿਵਾਰਾਂ ਦੇ ਹੱਥਾਂ ਵਿੱਚ ਹੀ ਰਹੀ। ਇਸ ਮੀਟਿੰਗ ਨੂੰ ਪਾਰਟੀ ਦੇ ਸਰਗਰਮ ਮੈਂਬਰ ਅਮਰਪਾਲ ਸਿੰਘ ਕਾਕਾ, ਖਰੈਤੀ ਲਾਲ ਕਤਨਾ, ਡਾ. ਨਰੇਸ਼ ਸੱਗੜ, ਅਨੀਸ਼ ਕੁਮਾਰ, ਦੀਪਕ ਸਿੱਧੂ, ਦਲੀਪ ਓਹਰੀ ਆਦਿ ਨੇ ਵੀ ਸੰਬੋਧਨ ਕੀਤਾ। ਪਾਰਟੀ ਦੇ ਹਾਜਿਰ ਮੈਂਬਰਾਨ ਵਿੱਚ ਐਡਵੋਕੇਟ ਮਿਨਾਕਸ਼ੀ, ਨਵਪ੍ਰੀਤ ਸਿੰਘ, ਤਰਲੋਕ ਸਿੰਘ, ਓੰਕਾਰ ਸਿੰਘ, ਰਜੇਸ਼ ਸੈਣੀ, ਪੁਨਦੇਵ ਕੁਮਾਰ, ਅਜਾਇਬ ਸਿੰਘ, ਤਰੁਣ ਗੁਪਤਾ, ਬਲਵਿੰਦਰ ਕੁਮਾਰ, ਹਰਪਾਲ ਲਾਡਾ, ਮਨੀ ਗੋਗੀਆ, ਦੀਪਕ ਸਿੱਧੂ, ਵਿਜੇ ਕੁਮਾਰ, ਵਰਿੰਦਰ ਸੈਣੀ, ਉਧਮ ਸਿੰਘ ਚੱਠਾ, ਗੀਤਾ, ਮਹਿੰਦਰ ਕੌਰ, ਸੁਰਜੀਤ ਸਿੰਘ ਸੈਣੀ, ਹਰਜੀਤ ਸਿੰਘ, ਸਤਵੰਤ ਸਿਆਣ, ਰੂਲੀ ਸਿੰਘ, ਵਰਿੰਦਰ ਸਿੰਘ, ਦਿਲਬਾਗ ਸਿੰਘ ਸਿੱਧੂ, ਸੁਰਿੰਦਰ ਪਾਲ, ਸੁਦੇਸ਼ ਸ਼ਰਮਾ, ਸ਼ਾਮੂ, ਸੁਮਨ ਪਰਾਸ਼ਰ, ਰਾਜ ਕੁਮਾਰ, ਜਸਪਾਲ, ਦਿਲਬਾਗ ਸਿੰਘ, ਹਰਜਿੰਦਰ ਪਾਲ, ਰਜਤ ਕੁਮਾਰ, ਤਜਿੰਦਰ ਕੁਮਾਰ, ਧਨਵਿੰਦਰ ਸਿੰਘ, ਮਾਨਵ, ਗੁੱਜਰ ਸਮੇਤ ਅਨੇਕ ਲੋਕ ਸ਼ਾਮਿਲ ਸਨ।

No comments: