BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਪੁਲਿਸ ਨੂੰ ਭਾਰਤੀ ਮੁੰਡੇ ਬੇਅੰਤ ਸਿੰਘ ਗਿੱਲ ਦੀ ਭਾਲ-ਇਲੈਕਟ੍ਰਾਨਿਕ ਡਿਵਾਈਸ ਕੱਟ ਕੇ ਭੱਜਿਆ

ਬੇਅੰਤ ਗਿੱਲ ਦੀ ਪੁਲਿਸ ਵੱਲੋਂ ਜਾਰੀ ਤਸਵੀਰ
ਨਹੀਂ ਪੇਸ਼ ਹੋਇਆ ਅਦਾਲਤ ਵਿਚ-ਜਿਨਸੀ ਹਮਲੇ ਦੇ ਲੱਗੇ ਹਨ ਦੋਸ਼
ਆਕਲੈਂਡ-20 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-
ਨਿਊਜ਼ੀਲੈਂਡ ਪੁਲਿਸ ਇਕ ਭਾਰਤੀ ਮੁੰਡੇ ਬੇਅੰਤ ਸਿੰਘ ਗਿੱਲ ਉਰਫ ਹੈਪੀ ਗਿੱਲ ਅਤੇ ਬੈਨੀ ਗਿੱਲ ਦੀ ਭਾਲ ਵਿਚ ਹੈ, ਜੋ ਕਿ ਪੁਲਿਸ ਦੀ ਇਲੈਕਟ੍ਰਾਨਿਕ ਡੀਵਾਈਸ ਕੱਟ ਕੇ ਘਰੋਂ ਫਰਾਰ ਹੈ। ਬੇਅੰਤ ਗਿੱਲ ਉਤੇ ਕਿਸੀ ਮਹਿਲਾ ਉਤੇ ਜਿਨਸੀ ਹਮਲਾ ਕਰਨ ਦੇ ਦੋਸ਼ ਲੱਗੇ ਸਨ। ਇਸਦੀ ਉਮਰ 21 ਸਾਲ, ਕੱਦ 5 ਫੁੱਟ 11 ਇੰਚ ਅਤੇ ਸਰੀਰ ਪਤਲਾ ਹੈ। ਬੀਤੀ 14 ਅਪ੍ਰੈਲ ਤੋਂ ਪੁਲਿਸ ਨੇ ਇਸਨੂੰ ਮੀਡੀਏ ਵਿਚ ਦਿੱਤਾ ਹੈ ਅਤੇ ਸੁਰਾਗ ਪਤਾ ਕਰਨ ਦੀ ਕੋਸ਼ਿਸ਼ ਵਿਚ ਹੈ। ਇਹ ਲੜਕਾ ਪਾਪਾਟੋਏਟੋਏ ਵਿਖੇ ਵੀ ਆਪਣੇ ਸੰਪਰਕ ਰੱਖਦਾ ਹੈ  ਪਰ ਬੇਅ ਆਫ ਪਲੈਂਟੀ ਦੇ ਵਿਚ ਇਸਦੇ ਹੋਣ ਦੇ ਆਸਾਰ ਹਨ।

No comments: