BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿਆਸੀ ਖਹਿਬਾਜੀ ਕਾਰਨ ਡੀਪੂ ਹੋਲਡਰ ਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾ ਸਫਲ ਨਹੀ ਹੋਣ ਦਿਆਗੇ-ਜਾਫਰ

ਪਿੰਡ ਡਿਆਲ ਭੱਟੀ ਵਿੱਚ ਬੀਬੀ ਮਾਗਰੇਟ ਦੇ ਸਮਰਥਨ ਦਾ ਐਲਾਨ ਕਰਦੇ ਸੋਨੂੰ ਜਾਫਰ ਤੇ ਹੋਰ।
ਰਮਦਾਸ, 19 ਅਪ੍ਰੈਲ (ਕੁਲਬੀਰ ਸਿੰਘ ਢਿੱਲੋਂ) ਬੀਤੇ ਦਿਨਾਂ ਤੋਂ ਕੁੱਝ ਜਥੇਬੰਦੀਆ ਵੱਲੋਂ੍ਹ ਪਿੰਡ ਡਿਆਲ ਭੱਟੀ ਦੀ ਡੀਪੂ ਹੋਲਡਰ ਬੀਬੀ ਮਾਗਰੇਟ ਖਿਲਾਫ ਵਿੱਡੇ ਸੰਘਰਸ਼ ਨੇ ਅੱਜ ਉਦੋਂ ਇੱਕ ਨਵਾ ਮੋੜ ਲਿਆ ਜਦੋਂ ਕ੍ਰਿਸ਼ਚਨ ਸਮਾਜ ਫਰੰਟ ਦੇ ਪ੍ਰਧਾਨ, ਕਾਂਗਰਸ ਦੇ ਕਾਰਜਕਾਰਨੀ ਮੈਂਬਰ ਤੇ ਕਾਂਗਰਸ ਦੇ ਬੀ.ਸੀ.ਸੈੱਲ ਦੇ ਵਾਇਸ ਚੇਅਰਮੈਨ ਪੰਜਾਬ ਸੋਨੂੰ ਜਾਫਰ ਨੇ ਇੱਕ ਪ੍ਰੈਸ ਕਾਂਨਫਰੰਸ ਕਰਕੇ ਬੀਬੀ ਮਾਗਰੇਟ ਦੀ ਹਮਾਇਤ ਤੇ ਉਤਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਬੀਬੀ ਅਤਵਾਦ ਤੋਂ ਪੀੜਤ ਹੈ ਇਸ ਦੇ ਪਤੀ ਦੀ ਅਤਵਾਦੀਆਂ ਵੱਲੋਂ੍ਹ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਤਰਸ ਦੇ ਅਧਾਰ ਤੇ ਬੱਚਿਆਂ ਦਾ ਪੇਟ ਪਾਲਣ ਲਈ ਇਸ ਨੂੰ ਡੀਪੂ ਦਿੱਤਾ ਗਿਆ ਸੀ। ਪ੍ਰੰਤੂ ਕੁੱਝ ਸਿਆਸੀ ਆਗੂ ਇਸ ਗਰੀਬ ਪਰਿਵਾਰ ਨੂੰ ਤੰਗ ਕਰਨ ਤਹਿਤ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਇਸ ਪਰਿਵਾਰ ਪਾਸੋਂ ਡੀਪੂ ਹਥਿਆਉਣਾ ਚਾਹੁੰਦੇ ਹਨ ਪ੍ਰੰਤੂ ਕਾਂਗਰਸ ਅਜਿਹਾ ਨਹੀ ਹੋਣ ਦੇਵੇਗੀ। ਉਨ੍ਹਾਂ ਅੱਗੇ ਗੱਲ ਕਰਦਿਆ ਕਿਹਾ ਕਿ ਮੈਂ ਕਿਸਾਨ ਜਥੇਬੰਦੀਆਂ ਦਾ ਦਿਲੋਂ ਸਤਿਕਾਰ ਕਰਦਾ ਹਾਂ ਪਰ ਕੁੱਝ ਸਿਆਸੀ ਲੋਕ ਉਨ੍ਹਾਂ ਦੀ ਆੜ ਹੇਠ ਆਪਣਾ ਮਕਸਦ ਹੱਲ ਕਰਕੇ ਇਸ ਗਰੀਬ ਪਰਿਵਾਰ ਖਿਲਾਫ ਬਦਲਾ ਖੋਰੀ ਤਹਿਤ ਨਿੱਤ ਨਵੇ ਹੱਥ ਕੰਡੇ ਵਰਤਦੇ ਹਨ ਜਦੋਂ ਕਿ ਉਹ ਖੁੱਦ ਸਿਆਸੀ ਆਗੂ ਤੇ ਪਿੰਡ ਦੇ ਮੋਹਤਬਰ ਹਨ ਉਨ੍ਹਾਂ ਕਿਹਾ ਕਿ ਬਹੁਤ ਜਲਦ ਇਸ ਵਿਆਕਤੀ ਦੀ ਆਰ.ਟੀ.ਆਈ ਤਹਿਤ ਬਿਉਰਾ ਲੈ ਕੇ ਇਸ ਖਿਲਾਫ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਜੇਕਰ ਇਹ ਲੋਕ ਆਮ ਪਬਲਿਕ ਦੇ ਹਤੈਸ਼ੀ ਹਨ ਤਾਂ ਅਜਨਾਲਾ ਖੇਤਰ ਅੰਦਰ ਵੱਡੇ ਪੱਧਰ ਤੇ ਹੋ ਰਹੀ ਰੇਤ ਦੀ ਕਾਲਾ ਬਜਾਰੀ ਖਿਲਾਫ ਮੋਰਚਾ ਕਿਉਂ ਨਹੀ ਲਗਾਉਂਦੇ ਉਨ੍ਹਾਂ ਕਿਹਾ ਕਿ 98ਫੀਸਦੀ ਡੀਪੂ ਹੋਲਡਰ ਘਪਲੇਬਾਜੀ ਕਰਦੇ ਹਨ ਪ੍ਰੰਤੂ ਸਿਰਫ ਇਸ ਬੀਬੀ ਨੂੰ ਹੀ ਕਿਉਂ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਕਿਉਂਕਿ ਇਹ ਘੱਟ ਗਿਣਤੀ ਨਾਲ ਸਬੰਧਿਤ ਹੈ ਤੇ ਆਰ.ਅੇਸ.ਐਸ. ਦੇ ਏਜੰਡੇ ਮੁਤਾਬਿਤ ਇਸ ਨੂੰ ਦਬਾਉਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਡੀਪੂ ਹੋਲਡਰ ਖਿਲਾਫ ਕੋਈ ਗਲਤ ਕਾਰਵਾਈ ਹੋਈ ਤਾਂ ਕਾਂਗਰਸ ਪਾਰਟੀ ਉਸ ਦਾ ਡਟਵਾ ਵਿਰੋਧ ਕਰੇਗੀ। ਮੌਕੇ ਤੇ ਮੌਜੂਦ ਡੀਪੂ ਹੋਲਡਰ ਮਾਗਰੇਟ ਨੇ ਕਿਹਾ ਕਿ ਮੈਂ ਕੋਈ ਘਪਲੇਬਾਜੀ ਨਹੀ ਕੀਤੀ ਉਕਤ ਲੋਕ ਮੇਰੇ ਪਾਸੋਂ ਡੀਪੂ ਖੋਹਣ ਲਈ ਬਹਾਨੇਬਾਜੀ ਕਰ ਰਹੇ ਹਨ ਇਸ ਮੌਕੇ ਉਨ੍ਹਾਂ ਨਾਲ ਸੰਦੀਪ ਮਸੀਹ, ਇੰਦਰਜੀਤ, ਪਾਸਟਰ ਰਾਜੂ, ਪਾਸਟਰ ਸਲਾਸ, ਬੀਬੀ ਮਾਰਥਾ, ਬੀਬੀ ਵੀਨਸ, ਬੀਬੀ ਰੀਨਾ, ਰਾਜੂ ਅੱਬੂ ਸੈਦ, ਰਕੇਸ਼ ਮਸੀਹ, ਡੈਨੀਅਨ, ਫਾਦਰ ਸਰ੍ਹਾਂ, ਹਰਜਿੰਦਰ ਸਿੰਘ ਤੇ ਕਾਕਾ ਮਸੀਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਮੋਜੂਦ ਸਨ।

No comments: