BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਾਪਾਟੋਏਟੋਏ ਵਿਖੇ ਭਾਰਤੀ ਪਰਿਵਾਰ ਦੀ ਡੇਅਰੀ ਲੁੱਟਣ ਵਾਲੀਆਂ ਕੁੜੀਆਂ ਚੋਂ ਦੋ ਗ੍ਰਿਫਤਾਰ

ਆਕਲੈਂਡ-29 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਬੀਤੀ 3 ਅਪ੍ਰੈਲ ਨੂੰ ਪੁਹੀਨੁਈ ਰੋਡ ਪਾਪਾਟੋਏਟੋਏ ਸਥਿੱਤ ਭਾਰਤੀ ਪਰਿਵਾਰ ਦੀ ਡੇਅਰੀ 'ਹਰੀ ਸੁਪਰਏਟਿ' ਵਿਖੇ ਕੁੜੀਆਂ ਦੇ ਇਕ ਗਰੁੱਪ ਵੱਲੋਂ ਡੇਅਰੀ ਲੁੱਟੀ ਗਈ ਸੀ ਅਤੇ ਉਥੇ ਕੰਮ ਕਰਦੀ ਇਕ ਭਾਰਤੀ ਕੁੜੀ ਨੀਲਮ ਪਟੇਲ ਨੂੰ ਬੁਰੀ ਤਰਾਂ ਮਾਰਿਆ ਸੀ। ਕਾਊਂਟੀਜ਼ ਮੈਨੁਕਾਓ ਪੁਲਿਸ ਨੇ ਹੁਣ ਇਸ ਸਬੰਧ ਦੇ ਵਿਚ ਦੋ ਕੁੜੀਆਂ ਜਿਨਾਂ ਦੀ ਉਮਰ 14 ਅਤੇ 16 ਸਾਲ ਹੈ, ਨੂੰ ਗ੍ਰਿਫਤਾਰ ਕੀਤਾ ਹੈ। ਇਨਾਂ ਨੂੰ ਯੂਥ ਕੋਰਟ ਦੇ ਵਿਚ ਪੇਸ਼ ਕੀਤਾ ਜਾਵੇਗਾ। ਇਨਾਂ ਲੁਟੇਰੀਆਂ ਦੀ ਭਾਲ ਵਿਚ ਕਈ ਪ੍ਰਕਾਰ ਦੇ 'ਸਰਚ ਵਾਰੰਟ' ਜਾਰੀ ਕੀਤੇ ਗਏ ਸਨ। ਪੁਲਿਸ ਅਜੇ ਵੀ ਬਾਕੀ ਰਹਿੰਦੀਆਂ ਕੁੜੀਆਂ ਦੀ ਪਛਾਣ ਕਰਨ ਲੱਗੀ ਹੋਈ ਹੈ ਅਤੇ ਪੁੱਛ-ਗਿੱਛ ਕਰਨਾ ਚਾਹੁੰਦੀ ਹੈ।

No comments: