BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਵਿਧਾਨਿਕ ਵਿਵਸਥਾ ਦੇ ਉਲਟ ਆਮ ਇਜਲਾਸ ਕਰਾਉਣ ਤੋਂ ਖਫਾ ਪੇਂਡੂ ਮਜਦੂਰ ਯੂਨੀਅਨ ਵੱਲੋਂ੍ਹ ਕਈ ਘੰਟੇ ਟ੍ਰੇਫਿਕ ਜਾਮ

ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਪੇਂਡੂ ਮਜਦੂਰ ਯੂਨੀਅਨ ਦੇ ਆਗੂ।
ਗੱਗੋਮਾਹਲ, 15 ਅਪ੍ਰੈਲ (ਰਜਿੰਦਰ ਭਗਤ/ਡਿੰਪਲ ਢਿੱਲੋਂ) ਸੰਵਿਧਾਨਿਕ ਵਿਵਸਥਾ ਦੇ ਉਲਟ ਆਮ ਇਜਲਾਸ ਕਰਾਉਣ ਤੋਂ ਖਫਾ ਪੇਂਡੂ ਮਜਦੂਰ ਯੂਨੀਅਨ ਵੱਲੋਂ੍ਹ ਪੰਚਾਇਤੀ ਐਕਟ ਅਨੁਸਾਰ ਇਜਲਾਸ ਕਰਾਉਣ ਦੀ ਮੰਗ ਨੂੰ ਲੈ ਕੇ ਅਜਨਾਲਾ ਡੇਰਾ ਬਾਬਾ ਨਾਨਕ ਮੁੱਖ ਸੜ੍ਹਕ ਉਪਰ ਕਸਬਾ ਗੱਗੋਮਾਹਲ ਵਿਖੇ ਸੜ੍ਹਕ ਜਾਮ ਕਰਕੇ ਪੰਜਾਬ ਸਰਕਾਰ ਤੇ ਪੰਚਾਇਤ ਵਿਭਾਗ ਖਿਲਾਫ ਨਾਅਰੇਬਾਜੀ ਕੀਤੀ। ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਧਰਮਿੰਦਰ ਅਜਨਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਚਾਇਤੀ ਐਕਟ ਅਨੁਸਾਰ ਹਰੇਕ ਸਾਲ ਵਿੱਚ ਦੋ ਵਾਰ 30 ਜੂਨ ਤੇ 31 ਦਸੰਬਰ ਨੂੰ ਗ੍ਰਾਮ ਪੰਚਾਇਤਾ ਦਾ ਆਮ ਇਜਲਾਸ ਹੋਣਾ ਨਿਸ਼ਚਿਤ ਹੈ  ਤੇ ਗ੍ਰਾਮ ਸਭਾ ਦੀ  ਮੰਗ ਅਨੁਸਾਰ ਵਿਸੇਸ਼ ਇਜਲਾਸ ਵੀ ਬੁਲਾਇਆ ਜਾ ਸਕਦਾ ਹੈ। ਇਜਲਾਸ ਬਲਾਉਣ ਤੋਂ ਪਹਿਲਾ ਗ੍ਰਾਮ ਪੰਚਾਇਤ ਨੂੰ ਘੱਟੋ-ਘੱਟ ਤਿੰਨ ਦਿਨ ਪਹਿਲਾ ਗ੍ਰਾਮ ਸਭਾ ਦੇ ਮੈਂਬਰਾਂ (ਵੋਟਰਾਂ) ਨੂੰ ਮੁਨਿਆਦੀ ਜਾਂ ਕਿਸੇ ਹੋਰ ਮਾਧਿਆਮ ਰਾਹੀ ਇਜਲਾਸ ਦਾ ਸਮਾਂ ਤੇ ਸਥਾਨ ਦੱਸਣਾ ਨਿਸ਼ਚਿਤ ਕੀਤਾ ਗਿਆ ਹੈ। ਗ੍ਰਾਮ ਪੰਚਾਇਤ ਗੱਗੋਮਾਹਲ ਦਾ ਬਲਾਕ ਅਧਿਕਾਰੀਆਂ ਵੱਲੋਂ੍ਹ ਤੈਅ ਪ੍ਰੋਗਰਾਮ ਅਨੁਸਾਰ ਅੱਜ ਇਜਲਾਸ ਹੋਣਾ ਨਿਯਤ ਕੀਤਾ ਗਿਆ ਸੀ ਪ੍ਰੰਤੂ ਗ੍ਰਾਮ ਪੰਚਾਇਤ ਗੱਗੋਮਾਹਲ ਤੇ ਪੰਚਾਇਤ ਅਧਿਕਾਰੀਆਂ ਵੱਲੋਂ੍ਹ ਕਾਨੂੰਨੀ ਵਿਵਸਥਾ ਦੀ ਪ੍ਰਵਾਹ ਕੀਤੇ ਬਿਨ੍ਹਾਂ ਤੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਦੱਸੇ ਬਿਨ੍ਹਾਂ ਇਹ ਇਜਲਾਸ ਪੰਚਾਇਤ ਘਰ ਜਾਂ ਕਿਸੇ ਸਾਂਝੀ ਜਗ੍ਹਾ ਤੇ ਬਲਾਉਣ ਦੀ ਬਿਜਾਏ ਇੱਕ ਨਿੱਜੀ ਘਰ ਵਿੱਚ ਕਰਵਾਉਣਾ ਚਾਹਿਆ ਜਿਸ ਦਾ ਗ੍ਰਾਮ ਸਭਾ ਦੇ ਮੈਂਬਰਾਂ ਨੇ ਵਿਰੋਧ ਕੀਤਾ ਤੇ ਪੇਂਡੂ ਮਜਦੂਰ ਯੂਨੀਅਨ ਦੀ ਸਹਾਇਤਾ ਨਾਲ ਕੜਾਕੇ ਦੀ ਗਰਮੀ ਵਿੱਚ ਸੜ੍ਹਕ ਬੰਦ ਕਰਕੇ ਪੰਜਾਬ ਸਰਕਾਰ, ਪੰਚਾਇਤ ਵਿਭਾਗ ਤੇ ਗ੍ਰਾਮ ਪੰਚਾਇਤ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਤੇ ਮੰਗ ਕੀਤੀ ਕਿ ਇਜਲਾਸ ਪੰਚਾਇਤੀ ਐਕਟ ਅਨੁਸਾਰ ਕਰਵਾਇਆ ਜਾਵੇ ਨਹੀ ਤਾਂ ਪੇਂਡੂ ਮਜਦੂਰ ਯੂਨੀਅਨ ਹਮਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਸੁੱਖਾ ਸਿੰਘ ਭਗਤ, ਮਹਿੰਦਰ ਸਿੰਘ ਗੱਗੋਮਾਹਲ, ਅਵਤਾਰ ਸਿੰਘ ਜੱਸੜ ਤੇ ਸਰਬਜੀਤ ਸਿੰਘ ਗੱਗੋਮਾਹਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਮੌਕੇ ਤੇ ਮੋਜੂਦ ਪੰਚਾਇਤ ਅਫਸਰ ਨੇ ਦੱਸਿਆ ਕਿ ਪਤਾ ਲੱਗਣ ਤੇ ਮੈਂ ਬੀ.ਡੀ.ੳ. ਦਫਤਰ ਵੱਲੋਂ ਯੂਨੀਅਨ ਦਾ ਮੰਗ ਪੱਤਰ ਲੈਣ ਵਾਸਤੇ ਆਇਆ ਸੀ ਪ੍ਰੰਤੂ ਉਨ੍ਹਾਂ ਨੇ ਮੇਰੇ ਨਾਲ ਕੋਈ ਗੱਲ ਨਹੀ ਕੀਤੀ। ਇਸ ਮੌਕੇ ਪੁਲਿਸ ਥਾਣਾ ਰਮਦਾਸ ਦੇ ਮੁੱਖ ਅਫਸਰ ਸਬ ਇੰਨਸਪੈਕਟਰ ਹਰਜੀਤ ਸਿੰਘ ਕਿਸੇ ਅਣਸੁਖਾਵੀ ਘਟਨਾ ਨਾਲ ਨਿਪਟਨ ਲਈ ਬਲ, ਥਲ ਨਾਲ ਮੌਕੇ ਤੇ ਪਹੁੰਚੇ ਹੋਏ ਸਨ।

No comments: