BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਉੱਘੀ ਸ਼ਾਇਰਾ "ਦਿਓਲ ਪਰਮਜੀਤ" ਟਰਾਂਟੋ ਨਾਲ ਸਾਹਿਤਕ ਮਿਲਣੀ ਅਤੇ ਸਨਮਾਨ ਸਮਾਰੋਹ ਕਰਵਾਇਆ

ਨਾਭਾ 3 ਅਪ੍ਰੈਲ (ਸੁਰਿੰਦਰਜੀਤ ਚੌਹਾਨ)- ਅੱਜ ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ(ਰਜਿ:) ਵੱਲੋ ਨਾਮਵਰ ਸ਼ਾਇਰਾ "ਿਦਓਲ ਪਰਮਜੀਤ" ਟਰਾਂਟੋ ਜੋ ਕਿ ਇਹਨੀ ਦਿਨੀ ਪੰਜਾਬ ਦੌਰੇ ਤੇ ਹਨ ਅਤੇ ਉਨ੍ਹਾਂ ਦੀ ਨਵੀਂ ਕਿਤਾਬ "ਮੈਂ ਇੱਕ ਰਿਸ਼ਮ" ਜੋ ਕਿ ਸਾਲ ੨੦੧੫ ਵਿੱਚ ਸਾਹਿਤਕ ਖੇਤਰ ਵਿੱਚ ਕਾਫ਼ੀ ਚਰਚਾ ਵਿੱਚ ਰਹੀ ਦੇ ਬਾਬਤ ਸਾਹਿਤਕ ਮਿਲਣੀ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ਨਾਮਵਰ ਸ਼ਖਸੀਅਤ ਸ਼ਮਾਲ ਹੋਈਆਂ ਜਿੰਨ੍ਹਾਂ ਵਿੱਚ ਮੁੱਖ ਮਹਿਮਾਨ ਡ: ਦੀਪਕ ਮਨਮੋਹਨ ਸਿੰਘ, ਪ੍ਰਧਾਨਗੀ ਵਿੱਚ ਮੇਜਰ ਏ:ਪੀ ਸਿੰਘ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿੱਚ ਬਲਵੀਰ ਸਿੰਘ ਸੋਹੀ ਜੀ,ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਜੀ, ਡ: ਜੈਨਇੰਦਰ ਚੌਹਾਨ, ਦਲਜੀਤ ਸੰਧੂ ਜੀ ਸ਼ਮਲ ਸਨ ਪ੍ਰੋਗਰਾਮ ਦੇ ਆਗਜ ਵਿੱਚ ਮੰਚ ਦੇ ਪ੍ਰਧਾਨ ਸ:ਦਰਸ਼ਨ ਬੁੱਟਰ ਜੀ ਨੇ ਸਾਰੇ ਆਏ ਸਾਹਿਤਕਾਰਾਂ ਨੂੰ ਜੀ ਅਾਇਆ ਕਿਹਾ ਤੇ ਪ੍ਰੋਗਰਾਮ ਦੀ ਰੂਪ ਰੇਖਾ ਪੇਸ਼ ਕੀਤੀ ਬਾਦ ਵਿੱਚ ਪ੍ਰਸਿੱਧ ਅਲੋਚਕ ਮੈਡਮ ਆਰਵਿੰਦਰ ਕੌਰ ਕਾਕੜਾ ਜੀ ਨੇ ਕਿਤਾਬ ਤੇ ਪਰਚਾ ਪੜ੍ਹਿਆ ਉਸ ਤੋਂ ਬਾਅਦ ਕਈ ਨਾਮਵਰ ਸ਼ਖਸੀਅਤ ਨੇ ਆਪਣੇ ਵਿਚਾਰ ਰੱਖੇ ਦਿਓਲ ਪਰਮਜੀਤ ਨੇ ਆਪਣੀ ਜ਼ਿੰਦਗੀ ਅਤੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਇਆ ਅਤੇ ਅਾਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਤੇ ਮੰਚ ਦਾ ਧੰਨਵਾਦ ਕੀਤਾ।ਚਿੱਤਰਕਾਰ ਹਰਦੀਪ ਚੌਹਾਨ ਨੇ ਬਣਾਇਆ ਸ:ਦਰਸ਼ਨ ਬੁੱਟਰ ਦਾ ਚਿੱਤਰ ਭੇਟ ਕੀਤਾ ਇਸ ਮੌਕੇ ਹੋਰਨਾ ਤੋਂ ਇਲਾਵਾ  ਪ੍ਰੀਤ ਪਬਲੀਕੇਸ਼ਨ ਨਾਭਾ ਵੱਲੋ ਸੁਰਿੰਦਰਜੀਤ ਚੌਹਾਨ,ਕਰਮਜੀਤ ਸਿੰਘ ਮਹਿਰਮ,ਅਜੀਤ ਆਰਫ਼, ਮਨਿੰਦਰ ਕੌਰ, ਦਵਿੰਦਰ ਦਵੀ ਬੰਠਿਡਾ,ਵਰਿੰਦਰ ਸਿੰਘ,ਬਲਵਿੰਦਰ ਸੰਧੂ,ਅਕੇ ਕਾਫ਼ੀ ਗਣਤੀ ਵਿੱਚ ਸਾਹਿਤਕਾਰ ਸ਼ਮਲ ਹੋਏ ਮੰਚ ਦਾ ਸੰਚਾਲਨ ਅਸ਼ਵਨੀ ਬਾਗੜੀਆ ਨੇ ਬਾ ਖੂਬੀ ਨਿਭਾਇਆ।

No comments: