BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਭਾਗ ਵਲੋਂ ਸੜਕ ਬਣਾਉਣ ਵਿੱਚ ਵੱਰਤੀ ਅਣਗਿੱਲੀ ਨੂੰ ਲੈ ਕੇ ਪਿੰਡ ਪਤਾਰਾ ਦੀ ਪੰਚਾਇਤ ਨੇ ਕੰਮ ਰੁੱਕਵਾਇਆ

ਜੇ. ਈ ਅਤੇ ਠੇਕੇਦਾਰ ਨੇ ਪਤਾਰਾ ਵਾਸੀਆਂ ਨੂੰ ਤਸੱਲੀ ਨਾਲ ਕੰਮ ਕਰਨ ਦਾ ਦਿਤਾ ਭਰੋਸਾ
ਪਿੰਡ ਪਤਾਰਾ ਦੀ ਸੜਕ ਸਹੀ ਨਾ ਬਨਣ ਕਾਰਨ ਰੋਸ ਪ੍ਰੱਗਟ ਕਰਦੇ ਲੋਕ।
ਆਦਮਪੁਰ 26 ਅਪ੍ਰੈਲ (ਅਮਰਜੀਤ ਸਿੰਘ)- ਪੰਜਾਬ ਸਰਕਾਰ ਪਿੰਡਾਂ ਦੀ ਨੁੱਹਾਰ ਬਦਲਣ ਲਈ ਕਰੋੜਾਂ ਰੁਪਏ ਲਗਾ ਕੇ ਸੜਕਾਂ ਅਤੇ ਹੋਰ ਕੰਮਾਂ ਵਿਕਾਸ ਕਰਵਾ ਰਹੀ ਹੈ। ਪਰ ਜੋ ਇਨਾਂ ਕੰਮਾਂ ਨੂੰ ਨੇਪੜੇ ਚਾੜਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਦੀਆਂ ਹਨ, ਅਗਰ ਉਹ ਹੀ ਕੰਮ ਵਿੱਚ ਅਣਗਿੱਲੀ ਵਰਤਣ ਤਾਂ ਸਰਕਾਰ ਦੇ ਰੁੱਪਏ, ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ, ਅਤੇ ਲੋਕਾਂ ਨੂੰ ਮਿੱਲਣ ਵਾਲੀ ਸਹੂਲਤ ਤੋਂ ਵੀ ਲੋਕ ਵਾਂਝੇ ਰਹਿ ਜਾਂਦੇ ਹਨ। ਅੱਜ ਇਹੋ ਘਟਨਾ ਪਿੰਡ ਪਤਾਰਾ ਜਲੰਧਰ ਵਿੱਚ ਉਸ ਵੇਲੇ ਵਰਤੀ ਜਦ ਇਕ ਜੇ.ਈ ਆਪਣੇ ਕਾਮਿਆਂ ਨਾਲ ਪਿੰਡ ਪਤਾਰਾ ਦੀ ਫਿਰਨੀ ਵਾਲੀ ਸੜਕ ਬਣਾ ਰਿਹਾ ਸੀ, ਕਿ ਪਿੰਡ ਪੰਚਾਇਤ ਅਤੇ ਲੋਕਾਂ ਨੇ ਸੜਕ ਬਣਾਉਣ ਦਾ ਕੰਮ ਰੁੱਕਵਾ ਦਿਤਾ। ਜੋ ਕਿ ਕਈ ਘੰਟੇ ਤੱਕ ਕੰਮ ਬੰਦ ਰਿਹਾ। ਸਰਪੰਚ ਨਰੇਸ਼ ਕੁਮਾਰੀ, ਆੜਤੀਆ ਗੁਰਦਿਆਲ ਬੈਸ, ਪੰਚ ਅਤੇ ਯੂਥ ਆਗੂ ਹਰਜੀਤ ਸਿੰਘ, ਪੰਚ ਮਹਿੰਦਰ ਸਿੰਘ, ਸੰਦੀਪ ਵਰਮਾਂ, ਕੁਲਦੀਪ ਸਿੰਘ ਉੱਭੀ, ਹਰਭਜਨ ਸਿੰਘ, ਹਰਿੰਦਰ ਸਿੰਘ, ਰੋਡਾ, ਮਾ. ਹਰਜਿੰਦਰ ਸਿੰਘ, ਸੰਦੀਪ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਸਤਿੰਦਰਜੀਤ ਸਿੰਘ ਕਨੇਡਾ, ਵੀਨਾਂ ਚੋਪੜਾ, ਵੀਨਾ ਕੁਮਾਰੀ, ਗੋਲਡੀ ਸ਼ਰਮਾਂ, ਗੁਰਪ੍ਰੀਤ ਕੋਰ, ਰੀਟਾ, ਸੁਨੀਤਾ, ਕੁਸਮ, ਅਤੇ ਹੋਰ ਪਿੰਡ ਵਾਸੀਆਂ ਨੇ ਦਸਿਆ ਕਿ ਸਾਡੇ ਪਿੰਡ ਪਤਾਰਾ ਦੀ ਫਿਰਨੀ ਦੀ ਸੜਕ ਦਾ ਕੰਮ 20 ਸਾਲਾਂ ਬਾਅਦ ਸੀਪੀਐਸ ਪਵਨ ਕੁਮਾਰ ਟੀਨੂੰ ਦੇ ਵਿਸ਼ੇਸ਼ ਯੱਤਨਾ ਸਦਕਾ ਸ਼ੁਰੂ ਹੋਇਆ, ਪਰ ਮੋਕੇ ਦੇ ਜੇ.ਈ, ਠੇਕੇਦਾਰ ਅਤੇ ਕਾਮਿਆਂ ਦੀ ਅੱਣਗਿਲੀ ਨਾਲ ਕੰਮ ਬਹੁਤ ਹੀ ਮਾੜਾ ਹੋ ਰਿਹਾ ਸੀ। ਉਨਾਂ ਜੇ. ਈ ਤੇ ਦੋਸ਼ ਲਗਾਉਦੇ ਹੋਏ ਕਿਹਾ ਕਿ ਸੜਕ ਤੋਂ ਮਿੱਟੀ ਸਾਫ ਕਰਨ ਸਬੰਧੀ ਜੋ.ਈ ਨੇ ਲੇਬਰ ਜਾਂ ਕੰਪਰੇਸ਼ਰ ਨਹੀਂ ਲਗਾਇਆ, ਨਾ ਹੀ ਸੜਕ ਤੇ ਲੁੱਕ ਪਾਈ, ਜੱਲਦਬਾਜੀ ਵਰਤਦੇ ਹੋਏ, ਉਨਾਂ ਨੇ ਸੜਕ ਤੇ ਪਈ ਮਿੱਟੀ ਉਪਰ ਹੀ ਬੱਜਰੀ ਪਾਉਣੀ ਸ਼ੁਰੂ ਕਰ ਦਿਤੀ। ਜਦ ਪਿੰਡ ਵਾਸੀਆਂ ਵੱਲੋਂ ਜੇ.ਈ ਨੂੰ ਇਸ ਕੰਮ ਬਾਰੇ ਕਿਹਾ ਗਿਆ, ਤਾਂ ਉਨਾਂ ਕਿਹਾ ਸਾਨੂੰ ਸਾਡੇ ਕੰਮ ਬਾਰੇ ਪਤਾ ਹੈ, ਲੋਕਾਂ ਨੇ ਸੜਕ ਤੇ ਪਈ ਬਜਰੀ ਨੂੰ ਪੁੱਟ ਕੇ ਜਦ ਜੇ.ਈ ਦੀਆਂ ਅੱਖਾਂ ਵਿੱਚ ਪਿਆ, ਘੱਟਾ ਕਢਿਆ ਤਾਂ ਉਸਨੇ ਤੁਰੰਤ ਆਪਣੀ ਗਲਤੀ ਮੰਨਦੇ ਹੋਏ, ਲੋਕਾਂ ਦੇ ਕਹਿਣ ਮੁਤਾਬਕ ਸੜਕ ਬਣਾ ਕੇ ਦੇਣ ਦਾ ਭਰੋਸਾ ਦਿਵਾਇਆ। ਤਦ ਜਾ ਕੇ ਮਾਮਲਾ ਸ਼ਾਂਤ ਹੋਇਆ। ਪਿੰਡ ਵਾਸੀਆਂ ਨੇ ਕਿਹਾ ਕਿ ਸੜਕ ਤੇ ਸਰਕਾਰ ਦਾ ਰੁੱਪਏ ਲੱਗ ਰਹੇ ਹਨ, ਅਤੇ ਕੰਮ ਤਸੱਲੀ ਬਖਸ਼ ਹੋਣਾ ਚਾਹੀਦਾ ਹੈ। ਮੋਕੇ ਤੇ ਜੇ.ਈ ਸਤਨਾਮ ਸਿੰਘ ਅਤੇ ਸੜਕੀ ਵਿਭਾਗ ਦੇ ਪੁੱਜੇ ਹੋਰ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸੜਕ ਦਾ ਕੰਮ ਬਿੱਲਕੁਲ ਸਹੀ ਹੋਵੇਗਾ।
ਕੀ ਕਿਹਾ ਸਰਪੰਚ ਨੇ- ਸਰਪੰਚ ਨਰੇਸ਼ ਕੁਮਾਰੀ, ਪੰਚ ਗੁਰਦਿਆਲ ਬੈਸ, ਪੰਚ ਹਰਜੀਤ ਸਿੰਘ, ਪੰਚ ਮਹਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੇ ਦੱਸਣ ਮੁਤਾਬਕ ਜਦ ਪੰਚਾਇਤ ਨੇ ਮੋਕੇ ਤੇ ਸੜਕ ਤੋਂ ਬੱਜਰੀ ਪੱਟ ਕੇ ਦੇਖੀ ਤਾਂ ਥੱਲੇ ਸਿਰਫ ਮਿੱਟੀ ਹੀ ਸੀ, ਜਿਸਦੀ ਠੇਕੇਦਾਰ ਨੇ ਗਲਤੀ ਵੀ ਮੰਨੀ ਕਿ ਉਸਨੇ ਮਿਟੀ ਦੀ ਕੰਪਰੇਸਰ ਨਾਲ ਸਫਾਈ ਨਹੀਂ ਕਰਵਾਈ। ਘਟਨਾ ਸਥੱਲ ਤੇ ਪਿੰਡ ਵਾਸੀ ਤੇ ਪਤਵੰਤੇ ਵੀ ਹਾਜਰ ਸਨ। 
ਕੀ ਕਿਹਾ ਠੇਕੇਦਾਰ ਨੇ- ਜਦ ਇਸ ਸੜਕ ਬਨਾਉਣ ਸਬੰਧੀ ਠੇਕੇਦਾਰ ਪੁਸ਼ਪ ਗੁਲਾਟੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਮੋਕੇ ਤੇ ਹੀ ਮਿੱਟੀ ਦੀ ਸਫਾਈ ਕਰਕੇ ਸੜਕ ਲੋਕਾਂ ਦੇ ਕਹਿਣ ਮੁਤਾਬਕ ਬਣਾ ਦਿਤੀ ਗਈ, ਅੱਗੇ ਜੋ ਕੰਮ ਹੋਵੇਗਾ, ਉਹ ਹੋਰ ਵੀ ਵਧੀਆਂ ਤਰੀਕੇ ਨਾਲ ਹੋਵੇਗਾ।
ਪੰਚਾਇਤ ਗਲਤ ਅੜੀ ਕਰਦੀ ਹੈ ਜੇ. ਈ- ਜੇ.ਈ ਸਤਨਾਮ ਸਿੰਘ ਨੇ ਕਿਹਾ ਅਸੀ ਮੰਨਦੇ ਹਾਂ ਕਿ ਕੰਪਰੇਸਰ ਮਾਲ ਮਿੱਟੀ ਨਹੀਂ ਸਾਫ ਹੋਈ, ਪਰ ਅਸੀਂ ਹੱਥ ਨਾਲ ਸਾਫ ਕਰਵਾਈ ਸੀ। ਪਰ ਥੋੜੇ ਹਿੱਸੇ ਤੇ ਹੋਰ ਵਾਧੂ ਲੇਰ ਚੜਾ ਕੇ ਮਾਲ ਪਾ ਦਿਤਾ ਹੈ। ਲੋਕਾਂ ਦੇ ਕਹਿਣ ਮੁਤਾਬਕ ਕੰਮ ਕਰ ਦਿਤਾ ਗਿਆ ਹੈ, ਅਤੇ ਅਗਲਾ ਹੋਰ ਸੜਕ ਦਾ ਕੰਮ ਤਸੱਲੀ ਬਖਸ਼ ਹੀ ਹੋਵੇਗਾ।
ਅੱਬ ਪਛੁਤਾਏ ਕਿਆ ਹੋਤ, ਜਬ ਚਿੜੀਆਂ ਚੁੱਗ ਗਈ ਖੇਤ, ਠੇਕੇਦਾਰ ਨੂੰ ਲੱਗਾ 25 ਤੋਂ 30 ਹਜਾਰ ਦਾ ਚੂਨਾਂ- ਪਿੰਡ ਪਤਾਰਾ ਵਿੱਚ ਜਦ ਫਿਰਨੀ ਦੀ ਸੜਕ ਬਨਾਉਣ ਦੀ ਸ਼ੁਰੂਆਦ ਹੋਈ, ਤਾਂ ਮਾੜੇ ਤਰੀਕੇ ਨਾਲ ਹੀ ਹੋਈ, ਮਿੱਟੀ ਉੱਤੇ ਜੇ.ਈ ਵੱਲੋਂ ਬਜਰੀ ਪਾਉਣ ਨਾਲ, ਉਸੇ ਹੀ ਬੱਜਰੀ ਤੇ ਦੁਬਾਰਾ ਹੋਰ ਪਰਤ ਚੜਾ ਕੇ ਲੋਕਾਂ ਨੂੰ ਸ਼ਾਂਤ ਕੀਤਾ। ਜਿਸ ਨਾਲ ਠੇਕੇਦਾਰ ਵੱਲੋਂ ਦੱਸ਼ਣ ਮੁਤਾਬਕ ਉਨਾਂ ਨੂੰ ਇੱਕ ਗੱਡੀ 25 ਤੋਂ 30 ਹਜਾਰ ਦਾ ਨੁਕਸਾਨ ਹੋਇਆ ਹੈ, ਪਰ ਅਗਰ ਜੇ.ਈ ਵੱਲੋਂ ਕੰਮ ਸਹੀ ਤਰੀਕੇ ਨਾਲ ਕੀਤਾ ਜਾਂਦਾ ਤਾਂ, ਠੇਕੇਦਾਰ ਦਾ ਇਹ ਨੁਕਸਾਨ ਨਾ ਹੁੰਦਾ।
ਆਪਣੇ ਪਿੰਡਾਂ ਵਿੱਚ ਹੋ ਰਹੇ ਕੰਮ ਤੇ ਲੋਕ ਅੱਖ ਰੱਖਣ ਟੀਨੂੰ- ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਅਗਰ ਤੁਹਾਡੇ ਪਿੰਡ ਸਰਕਾਰੀ ਕੰਮ ਗਲਤ ਹੋ ਰਿਹਾ ਹੈ, ਤਾਂ ਤੁਰੰਤ ਰੁੱਕਵਾ ਦਿਉ, ਅਤੇ ਉਸਦੇ ਬਾਰੇ ਜਾਣਕਾਰੀ ਸਾਨੂੰ ਜਲਦ ਦਿਤੀ ਜਾਵੇ। ਅਗਰ ਪਿੰਡ ਪਤਾਰਾ ਵਿੱਚ ਬਣਾਈ ਜਾ ਰਹੀ ਸੜਕ ਦਾ ਕੰਮ ਜੇ.ਈ ਆਪਣੀ ਹਾਜਰੀ ਵਿੱਚ ਸਹੀ ਨਹੀਂ ਕਰਵਾ ਰਿਹਾ ਤਾਂ ਬਹੁਤ ਮਾੜੀ ਗੱਲ ਹੈ। ਉਨਾਂ ਕਿਹਾ ਪਿੰਡਾਂ ਵਿੱਚ ਜਿੱਥੇ ਵੀ ਕੰਮ ਅਣਗਿੱਲੀ ਵਰਤੀ ਜਾ ਰਹੀ ਹੈ, ਲੋਕ ਸਾਡੇ ਧਿਆਨ ਵਿੱਚ ਲਿਆਉਣ। ਉਨਾਂ ਹਿਾ ਕਿ ਸਾਨੂੰ ਹੀ ਅਧਿਕਾਰੀਆਂ ਅਤੇ ਕਾਮਿਆਂ ਤੇ ਅੱਖ ਰੱਖਣੀ ਪਵੇਗੀ। ਅਣਗਿੱਲੀ ਵਰਤਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

No comments: