BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਨਜੀਤ ਬਾਲੀ ਨੇ ਸਪੀਕਰ ਅਟਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ

ਆਦਮਪੁਰ ਜੰਡੂ ਸਿੰਘਾ 1 ਅਪ੍ਰੈਲ (ਅਮਰਜੀਤ ਸਿੰਘ)- ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲੇ ਅਧੀਨ ਚੱਲ ਰਹੀਆਂ, ਸਕੀਮਾਂ ਸਬੰਧੀ ਦਲਿਤਾਂ, ਅਤੇ ਹੋਰ ਜਰੂਰਤਮੰਦਾਂ ਲਈ ਲਾਭਪਾਤਰੀਆਂ ਸਕੀਮਾਂ ਦਿਵਾਉਣ ਲਈ ਅਤੇ ਵਿਸ਼ੇਸ਼ ਚਰਚਾ ਕਰਨ ਲਈ, ਡਾ. ਅੰਬੇਡਕਰ ਫਾਊਡੇਸ਼ਨ ਦੇ ਮੈਂਬਰ ਮਨਜੀਤ ਬਾਲੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੋਰਾਨ ਮਨਜੀਤ ਬਾਲੀ ਸ. ਅਟਵਾਲ ਨਾਲ ਗੱਲਬਾਤ ਕਰਦਿਆਂ ਉਨਾਂ ਨੂੰ ਦਸਿਆ ਕਿ ਇਨਾਂ ਸਕੀਮਾਂ ਨਾਲ ਵਿਦਿਆਰਥੀਆਂ ਅਤੇ ਅਤੇ ਹੋਰ ਕਾਰੋਬਾਰੀਆਂ ਦਾ ਵਿਸਥਾਰ ਹੋ ਸਕਦਾ ਹੈ, ਅਤੇ ਬੀਮਾਰ ਲੋਕ ਆਪਣੀਆਂ ਬੀਮਾਰੀਆਂ ਦਾ ਇਲਾਜ ਵੀ ਕਰਵਾ ਸਕਦੇ ਹਨ। ਸ਼੍ਰੀ ਬਾਲੀ ਨੇ ਸ.ਅਟਵਾਲ ਨੂੰ ਕਿਹਾ ਕਿ ਉਹ ਲੋਕਾਂ ਨੂੰ ਇਨਾਂ ਸਕੀਮਾਂ ਦਾ ਲਾਭ ਦੁਆਉਣ, ਅਤੇ ਸ. ਚਰਨਜੀਤ ਸਿੰਘ ਅਟਵਾਲ ਮਨਜੀਤ ਬਾਲੀ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

No comments: