BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ ਦੇ ਫਾਈਨ ਆਰਟਸ ਵਿਭਾਗ ਵਲੋਂ ਵਾਟਰ ਕਲਰ ਐਪਲੀਕੇਸ਼ਨਜ਼ ਵਿਸ਼ੇ 'ਤੇ ਵਰਕਸ਼ਾਪ ਦਾ ਆਯੋਜਨ

ਜਲੰਧਰ 21 ਅਪ੍ਰੈਲ (ਬਿਊਰੋ)- ਕੰਨਿਆ ਮਹਾਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ ਦੇ ਫਾਈਨ ਆਰਟਸ ਵਿਭਾਗ ਵਲੋਂ 'ਵਾਟਰ ਕਲਰ ਐਪਲੀਕੇਸ਼ਨਜ਼' ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੀ ਯੋਗ ਅਗਵਾਈ ਵਿਚ ਕਰਵਾਈ ਗਈ ਇਸ ਵਰਕਸ਼ਾਪ ਵਿਚ ਸ਼੍ਰੀ ਰੇਸ਼ਮ ਚੰਦ, ਸ਼੍ਰੀ ਅਸ਼ਵਨੀ ਵਰਮਾ ਅਤੇ ਸ਼੍ਰੀ ਨਵੀਨ ਕੁਮਾਰ ਵਰਗੀਆਂ ਮਹਾਨ ਸਖਸ਼ੀਅਤਾਂ ਸ਼ਾਮਲ ਹੋਈਆਂ। ਸ਼੍ਰੀ ਰੇਸ਼ਮ ਚੰਦ (ਅਨੁਭਵੀ ਕਲਾਕਾਰ) ਨੇ ਆਪਣੇ ਭੂ-ਦ੍ਰਿਸ਼ਾਂ ਨਾਲ ਪਿੰਡਾਂ ਅਤੇ ਦਿਹਾਤੀ ਵਿਸ਼ਿਆਂ ਨਾਲ ਸੰਬੰਧਿਤ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਚਿੱਤਰ ਬਣਾਏ ਜੋਕਿ ਵਰਕਸ਼ਾਪ ਵਿਚ ਖਿੱਚ ਦਾ ਕੇਂਦਰ ਬਣੇ। ਸ਼੍ਰੀ ਅਸ਼ਵਨੀ ਵਰਮਾ ਨੇ 'ਵਾਟਰ ਕਲਰ' ਵਿਚ ਅਲੱਗ-ਅਲਗ ਪ੍ਰਯੋਗ ਦੱਸੇ ਅਤੇ ਆਪਣੀ ਪ੍ਰਤਿਭਾ ਸੀ ਸੁੰਦਰ ਪੇਸ਼ਕਾਰੀ ਕੀਤੀ। ਸ਼੍ਰੀ ਨਵੀਨ ਕੁਮਾਰ  ਨੇ ਆਪਣੇ ਭੂ-ਦ੍ਰਿਸ਼ਾਂ ਵਿਚ ਅਨੁਪਮ ਅਤੇ ਅਨੂਠੀ ਚਿੱਤਰਕਾਰੀ ਦੀ ਪੇਸ਼ਕਾਰੀ ਕੀਤੀ। ਇਸ ਵਰਕਸ਼ਾਪ ਤੋਂ ਵਿਦਿਆਰਥੀਆਂ ਨੇ ਭਰਪੂਰ ਲਾਭ ਪ੍ਰਾਪਤ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਅਜਿਹੇ ਕਲਾਤਮਕ ਆਯੋਜਨਾਂ ਨੂੰ ਬਹੁਤ ਮਹੱਤਵਪੂਰਨ ਦੱਸਿਆ ਅਤੇ ਕਿਹਾ ਕਿ ਵਿਦਿਆਰਥੀਆਂ ਲਈ ਇਹ ਭਰਪੂਰ ਲਾਹੇਵੰਦ ਸਿੱਧ ਹੁੰਦੇ ਹਨ। ਉਨਾਂ ਪ੍ਰੋਗਰਾਮ ਦੇ ਆਯੋਜਕਾਂ ਪ੍ਰੋ. ਯੋਗੇਸ਼ਵਰ ਹੰਸ ਅਤੇ ਮਿਸ ਰੇਖਾ ਸ਼ਰਮਾ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ।

No comments: