BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਇੰਟਰਨੈਸ਼ਨਲ ਵਿਦਿਆਰਥੀਆਂ ਨੇ ਗਾਇਆ ਪੰਜਾਬੀ ਗਾਣਾ

  • ਸਪੀਡ ਰਿਕਾਰਡਸ ਨੇ ਕੀਤਾ ਗੀਤ ਨੂੰ ਰਿਕਾਰਡ, ਇੱਕ ਹਫਤੇ ਵਿੱਚ ਦੋ ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ
  • ਦੇਸ਼ ਅਤੇ ਵਿਦੇਸ਼ ਦੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜ ਰਿਹਾ ਹੈ ਸੀਟੀ ਗਰੁੱਪ
ਜਲੰਧਰ 30 ਅਪ੍ਰੈਲ (ਬਿਊਰੋ)- ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਪੰਜਾਬੀ ਭਾਸ਼ਾ ਚ ਗਾਇਆ ਪਟਿਆਲਾ ਪੈਗ ਗੀਤ ਕਾਫੀ ਚਰਚਾ ਵਿੱਚ ਹੈ। ਹਾਲ ਹੀ ਵਿੱਚ ਸਪੀਡ ਰਿਕਾਰਡਸ ਨੇ ਇਸ ਗੀਤ ਨੂੰ ਰਿਕਾਰਡ ਕੀਤਾ ਹੈ। ਇੱਕ ਹਫਤਾ ਪਹਿਲਾਂ ਯੂ-ਟਿਯੂਬ ਉੱਤੇ ਪਾਏ ਇਸ ਵੀਡਿਓ ਨੂੰ ਦੋ ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਨਾਲ ਹੀ ਫੇਸਬੁੱਕ 'ਤੇ ਪੰਜਾਬੀ ਮੁਹੱਲਾ ਨਾਮ ਦੇ ਪੇਜ 'ਤੇ 778 ਹਜ਼ਾਰ ਲੋਕ ਦੇਖ ਚੁੱਕੇ ਹਨ। ਜਦ ਕਿ 15 ਹਜ਼ਾਰ ਲੋਕ ਲਾਈਕ ਅਤੇ 8.9 ਹਜ਼ਾਰ ਲੋਕ ਆਪਣੇ ਕੁਮੈਂਟ ਦੇ ਚੁੱਕੇ ਹਨ। ਗੀਤ ਨੂੰ ਬੀ.ਐਸ.ਈ. ਆਈ.ਟੀ. ਦੇ ਵਿਦਿਆਰਥੀ ਡਿਨੋ ਨੇ ਗਾਇਆ ਹੈ। ਜਦਕਿ ਉਸਦੇ ਹੀ ਜਮਾਤੀ ਟੈਮਵਨਾਨੀ ਨੇ ਰੈਪ ਗਾਇਆ ਹੈ। ਉਹਨਾਂ ਦੀ ਟੀਮ ਵਿੱਚ ਸਟੀਵਨ, ਜਾਰਜ, ਲਾਟੀ ਅਤੇ ਮਾਂਡੋ ਸ਼ਾਮਿਲ ਹਨ। ਇਹਨਾਂ ਵਿਦਿਆਰਥੀਆਂ ਨੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਵਿੱਚ ਹੀ ਸੀਟੀ ਮਿਊਜ਼ਿਕ ਸੁਸਾਇਟੀ ਬਣਾਈ ਹੋਈ ਹੈ। ਜੋ ਇੰਸਟੀਚਿਊਟ ਦੇ 130 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸੰਗੀਤ ਸਿਖਾ ਰਹੀ ਹੈ।
ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਵਿਦਿਆਰਥੀ ਡਿਨੋ ਨੇ ਕਿਹਾ ਕਿ ਉਹਨਾਂ ਨੂੰ ਬਚਪਨ ਤੋਂ ਹੀ ਸੰਗੀਤ ਦਾ ਕਾਫੀ ਸ਼ੌਂਕ ਹੈ। 2014 ਵਿੱਚ ਜਦ ਉਹ ਅਫਰੀਕਾ ਤੋਂ ਆਏ ਅਤੇ ਇਹ ਗੱਲ ਸੀਟੀ ਗਰੁੱਪ ਦੀ ਮੈਨੇਜਮੈਂਟ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਪੂਰਾ ਮਿਊਜ਼ਿਕ ਸਿਸਟਮ ਹੀ ਖਰੀਦ ਕੇ ਦੇ ਦਿੱਤਾ। ਇਹਨਾਂ ਨੇ ਹੀ ਪੰਜਾਬੀ ਚ ਗੀਤ ਗਾਉਣ ਦੀ ਸਲਾਹ ਦਿੱਤੀ। ਖੁੱਦ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਗੀਤ ਵਿੱਚ ਪ੍ਰਯੋਗ ਕੀਤੇ ਸ਼ਬਦਾਂ ਨੂੰ ਸਹੀ ਢੰਗ ਨਾਲ ਬੋਲਣਾ ਸਿਖਾਇਆ। ਜਦ ਸਭ ਠੀਕ ਹੋ ਗਿਆ ਤਾਂ ਉਹਨਾਂ ਨੇ ਜਲੰਧਰ ਵਿੱਚ ਕਰਵਾਈ ਗਈ ਇੱਕ ਨਾਈਟ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਗਾਉਣ ਦਾ ਮੌਕਾ ਦਿਲਵਾਇਆ। ਇੱਥੇ ਹੀ ਸਪੀਡ ਰਿਕਾਰਡਸ ਦੇ ਸ਼੍ਰੀ ਰਮਨ ਨੇ ਗੀਤ ਨੂੰ ਰਿਕਾਰਡ ਕਰਨ ਦਾ ਆਫਰ ਦਿੱਤਾ। ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਦੀ ਪ੍ਰੇਰਣਾ ਨਾਲ ਗੀਤ ਰਿਕਾਰਡ ਕੀਤਾ ਅਤੇ ਬਹੁਤ ਵਧੀਆ ਰਿਸਪਾਂਸ ਵੀ ਮਿਲਿਆ। ਹੁਣ ਉਹ ਜਲਦੀ ਹੀ ਇੱਕ ਹੋਰ ਗੀਤ ਰਿਕਾਰਡ ਕਰਨ ਜਾ ਰਹੇ ਹਨ।
ਸੀਟੀ ਗਰੁੱਪ ਆਫ ਇੰਨਸਟੀਚਿਊਸ਼ਨ ਦੇ ਇੰਟਰਨੈਸ਼ਨਲ ਵਿਭਾਗ ਦੇ ਡਾਇਰੈਕਟਰ ਸ਼੍ਰੀ ਸਰੋਵ ਚੌਧਰੀ ਨੇ ਕਿਹਾ ਕਿ ਇੰਸਟੀਚਿਊਟ ਦੇ ਇੱਕ ਪ੍ਰੋਗਰਾਮ ਵਿੱਚ ਬੱਚੇ ਗੀਤ ਗਾਉਣਾ ਚਾਹੁੰਦੇ ਸਨ। ਉਹਨਾਂ ਨੇ ਮੈਨੇਜਮੈਂਟ ਨੂੰ ਕਿਹਾ ਤੇ ਉਹਨਾਂ ਨੇ ਵੀ ਹਾਮੀਂ ਭਰ ਦਿੱਤੀ। ਇੱਥੇ ਬਹੁਤ ਵਧੀਆ ਰਿਸਪਾਂਸ ਮਿਲਣ 'ਤੇ ਇਹਨਾਂ ਵਿਦਿਆਰਤੀਆਂ ਨੂੰ ਸੰਗੀਤ ਦੇ ਪੂਰੇ ਸਾਜ ਲੈ ਕੇ ਦਿੱਤੇ ਗਏ। ਤਾਂ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਸੰਗੀਤ ਸਿਖਾ ਸਕਣ। ਅੱਜ ਸੀਟੀ ਮਿਊਜ਼ਿਕ ਸੁਸਾਇਟੀ ਵਿੱਚ 130 ਤੋਂ ਜ਼ਿਆਦਾ ਵਿਦਿਆਰਥੀ ਸੰਗੀਤ ਸਿੱਖ ਰਹੇ ਹਨ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਪਬਲਿਕ ਰਿਲੇਸ਼ਨ ਵਿਭਾਗ ਦੇ ਮੁਖੀ ਸ਼੍ਰੀ ਗੌਰਵ ਖੰਨਾ ਨੇ ਕਿਹਾ ਕਿ ਸੀਟੀ ਗਰੁੱਪ ਵਿੱਚ ਕੇਵਲ ਬਿਹਾਰ, ਝਾਰਖੰਡ, ਹਿਮਾਚਲ, ਹਰਿਆਣਾ, ਜੰਮੂ ਕਸ਼ਮੀਰ ਦੇ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਆਏ ਵਿਦਿਆਰਥੀ ਵੀ ਪੜ ਰਹੇ ਹਨ। ਇਹਨਾਂ ਵਿਦਿਆਰਥੀਆਂ ਨੂੰ ਇੱਕੋ ਵਰਗਾ ਮਾਹੌਲ ਦੇਣ ਲਈ ਨਵੇਂ ਨਵੇਂ ਪ੍ਰੋਗਰਾਮ ਕਰਦੇ ਰਹਿੰਦੇ ਹਨ। ਇੰਟਰਨੇਸ਼ਨਲ ਵਿਦਿਆਰਥੀਆਂ ਨੂੰ ਵੀ ਇਸੇ ਤਰਾਂ ਦਾ ਮਾਹੌਲ ਦਿੱਤਾ ਗਿਆ ਹੈ। ਨਾਲ ਹੀ ਪੰਜਾਬੀ ਭਾਸ਼ਾ ਨੂੰ ਵੀ ਸਿਖਾਇਆ ਜਾ ਰਿਹਾ ਹੈ, ਤਾਂ ਕਿ ਅਫਰੀਕਾ ਵਿੱਚ ਵੀ ਪੰਜਾਬੀ ਭਾਸ਼ਾ ਪ੍ਰਸਿੱਧ ਹੋਵੇ।

No comments: