BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੋਰਾਂ ਨੇ ਕੀਤੇ ਦੋ ਮੋਟਰ ਸਾਇਕਲ ਚੋਰੀ

ਫਤਿਹਗੜ੍ਹ ਚੂੜੀਆ 02 ਅਪ੍ਰੈਲ (ਡਿੰਪਲ ਢਿੱਲੋਂ) ਫਤਿਹ ਅਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਸਰਫਕੋਟ ਥਾਣਾ ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਨੇ ਦੱਸਿਆ ਕਿ ਮੈਂ ਮੋਟਰ ਸਾਇਕਲ ਸਪਲੈਂਡਰ ਪਲੱਸ ਨੰਬਰ ਪੀ.ਬੀ.02ਏ.ਐਲ0671 ਤੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਮੱਥਾ ਟੇਕਣ ਲਈ ਅੰਦਰ ਗਿਆ ਤਾਂ ਮੱਥਾ ਟੇਕ ਕੇ ਵਾਪਿਸ ਦੇਖਿਆ ਕਿ ਮੇਰਾ ਮੋਟਰ ਸਾਇਕਲ ਚੋਰ ਚੋਰੀ ਕਰਕੇ ਲੈ ਗਏ ਸਨ ਜਿਸ ਦੀ ਮੈਂ ਬਹੁਤ ਕੀਤੀ ਪਰ ਮੈਨੂੰ ਮੋਟਰਸਾਇਕਲ ਨਹੀ ਮਿਲਿਆ। ਇਸ ਸਬੰਧੀ ਇਤਲਾਹ ਪੁਲਿਸ ਥਾਣਾ ਰਮਦਾਸ ਵਿਖੇ ਦੇ ਦਿੱਤੀ ਹੈ। ਇਸੇ ਤਰ੍ਹਾ ਸੰਦੀਪ ਕੁਮਾਰ ਪੁੱਤਰ ਉਮਪ੍ਰਕਾਸ਼ ਵਾਸੀ ਰਮਦਾਸ ਨੇ ਦੱਸਿਆ ਕਿ ਮੈਂ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਦੇ ਬਾਹਰ ਦੁਕਾਨ ਕਰਦਾ ਹਾਂ ਤੇ ਮੈਂ ਆਪਣਾ ਮੋਟਰਸਾਇਕਲ ਪੈਸ਼ਨ ਪ੍ਰੋ ਨੰਬਰ ਪੀ.ਬੀ.02ਬੀ.ਜੇ.6963 ਰੰਗ ਕਾਲਾ ਨੂੰ ਆਪਣੀ ਦੁਕਾਨ ਦੇ ਬਾਹਰ ਲਗਾ ਕੇ ਸਮਾਨ ਦੁਕਾਨ ਦੇ ਅੰਦਰ ਰੱਖ ਰਿਹਾ ਸੀ ਤਾਂ ਚੋਰ ਮੇਰਾ ਮੋਟਰ ਸਾਇਕਲ ਚੋਰੀ ਕਰਕੇ ਲੈ ਗਏ। ਜਿਸ ਦੀ ਮੈਂ ਪੁਲਿਸ ਥਾਣਾ ਰਮਦਾਸ ਨੂੰ ਲਿਖਤੀ ਦਰਖਾਸਤ ਦੇ ਦਿੱਤੀ ਹੈੈ।

No comments: