BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ. ਸਰੂਪ ਸਿੰਘ ਰਾਹੋਂ (ਪੱਤਰਕਾਰ) ਇਸ ਦੁਨੀਆ ਤੋਂ ਸਦਾ ਲਈ ਕੂਚ ਕਰ ਗਿਆ

ਸ. ਸਰੂਪ ਸਿੰਘ ਰਾਹੋਂ
ਆਕਲੈਂਡ-5 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਹਮਿਲਟਨ ਵਾਸੀ ਅਤੇ ਪ੍ਰਸਿੱਧ ਖੇਡ ਕਮੇਂਟੇਟਰ ਸ. ਜਰਨੈਲ ਸਿੰਘ ਰਾਹੋਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦਾ ਛੋਟਾ ਭਰਾ ਸ. ਸਰੂਪ ਸਿੰਘ ਰਾਹੋਂ ਜੋ ਕਿ ਕਈ ਅਖਬਾਰਾਂ ਦੇ ਨਾਲ ਪੱਤਰਕਾਰ ਵਜੋਂ ਜੁੜਿਆ ਹੋਇਆ ਸੀ  ਅਤੇ ਆਪਣਾ ਪ੍ਰਿੰਟਿੰਗ ਪ੍ਰੈਸ ਦਾ ਕਾਰੋਬਾਰ ਕਰਦਾ ਸੀ , ਅੱਜ ਸਵੇਰੇ ਇਸ ਦੁਨੀਆ ਤੋਂ ਸਦਾ ਲਈ ਕੂਚ ਗਿਆ। ਸ. ਰਾਹੌਂ ਸੀ.ਪੀ. ਐਮ. ਪੰਜਾਬ ਦੇ ਸਰਗਰਮ ਆਗੂ ਰਹੇ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਨਿਰਮਾਣ ਮਜ਼ਦੂਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਰਹੇ। ਉਹ ਕੁਝ ਦਿਨ ਪਹਿਲਾਂ ਬਿਮਾਰ ਹੋਏ ਸਨ ਅਤੇ ਡਾਕਟਰਾਂ ਨੇ ਬ੍ਰੇਨ ਹੇਮਰੇਜ ਹੋਣ ਕਰਕੇ ਉਨਾਂ ਦਾ ਬੀਤੀ ਰਾਤ ਪੀ.ਦੀ.ਆਈ. ਚੰਡੀਗੜ ਵਿਖੇ ਆਪ੍ਰੇਸ਼ਨ ਕੀਤਾ ਸੀ, ਜੋ ਕਾਮਯਾਬ ਨਾ ਹੋ ਸਕਿਆ। ਉਨਾਂ ਦੀ ਉਮਰ 50 ਕੁ ਸਾਲ ਦੇ ਕਰੀਬ ਸੀ। ਉਹ ਆਪਣੇ ਪਿੱਛੇ ਪਤਨੀ, ਇਕ ਪੁੱਤਰੀ (25) ਅਤੇ ਇਕ ਪੁੱਤਰ (20)  ਛੱਡ ਗਏ ਹਨ। ਸ. ਜਰਨੈਲ ਸਿੰਘ ਰਾਹੋਂ ਇਸ ਦੁੱਖ ਦੀ ਘੜੀ ਦੇ ਵਿਚ ਆਪਣੇ ਪਰਿਵਾਰ ਦੇ ਨਾਲ ਸ਼ਾਮਿਲ ਹੋਣ ਲਈ ਕੱਲ ਸਵੇਰੇ ਇੰਡੀਆ ਰਵਾਨਾ ਹੋ ਰਹੇ ਹਨ। ਪੰਜਾਬੀ ਮੀਡੀਆ ਵੱਲੋਂ ਉਨਾਂ ਦੇ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਜਾਂਦਾ ਹੈ।

No comments: