BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਨੀਤ ਕੌਰ ਦੇ ਆਸਟ੍ਰੇਲੀਆ ਪਹੁੰਚਣ ਤੇ ਪਾਠ ਦੇ ਭੋਗ ਪਾਏ ਗਏ

ਜਲੰਧਰ 8 ਅਪ੍ਰੈਲ (ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਦੇਸ਼ਾ ਵਿਚ ਵਸਦੇ ਪੰਜਾਬੀਆਂ ਨੂੰ ਕਾਂਗਰਸ ਪਾਰਟੀ ਨਾਲ ਜ਼ੋੜਨ ਲਈ ਅਤੇ ਆਉਣ ਵਾਲੀਆ 2017 ਦੀਆ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦੀ ਸਹਾਇਤਾ ਪ੍ਰਾਪਤ ਕਰਨ ਲਈ ਕਈ ਵਿਧਾਇਕ ਅਤੇ ਸੀਨੀਅਰ ਅਹੁੱਦੇਦਾਰ ਵਿਦੇਸ਼ੀ ਦੋਰਿਆਂ ਤੇ ਹਨ।ਇਸੇ ਲੜੀ ਤਹਿਤ ਪਟਿਆਲਾ ਸ਼ਹਿਰੀ ਤੋ ਵਿਧਾਇਕਾ ਪ੍ਰਨੀਤ ਕੌਰ,ਵਿਧਾਇਕਾ ਕਰਨ ਕੌਰ ਬਰਾੜ, ਕੌਂਸਲਰ ਵੇਦ ਕਪੂਰ ਅਤੇ ਓ. ਐਸ. ਡੀ. ਹਨੀ ਸੇਖੋਂ ਆਸਟਰੇਲੀਆ ਵਿਖੇ ਮੈਲਬੋਰਨ ਸਿਟੀ ਵਿਚ ਪਹੁੰਚੇ।ਇਸ ਮੋਕੇ ਜਿਲਾ ਕਾਂਗਰਸ ਕਮੇਟੀ ਪਟਿਆਲਾ ਦੇ ਮੀਡੀਆ ਇੰਚਾਰਚ ਜ਼ਸਵਿੰਦਰ ਜੁਲਕਾ ਨੇ ਪੈ੍ਰਸ ਨੋਟ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ, ਕਿ ਸੀਨੀਅਰ ਕਾਂਗਰਸੀ ਆਗੂ ਅਤੇ ਪਟਿਆਲਾ ਦੇ  ਵਾਰਡ ਨੰ 7 ਤੋ ਮੌਜੂਦਾ ਕੌਂਸਲਰ ਵੇਦ ਕਪੂਰ ਦੇ ਸਪੁੱਤਰ ਨਿਖਿਲ ਕਪੂਰ ਦੇ ਘਰ ਵੋਲੈਰਟ,ਮੈਲਬੋਰਨ ਵਿਕਟੋਰੀਆ ਵਿਖੇ ਪ੍ਰਨੀਤ ਕੌਰ ਦੇ ਆਸਟਰੇਲੀਆ ਪਹੁੰਚਣ ਦੀ ਖੂਸ਼ੀ ਵਿਚ। ਉਹਨਾ ਦਾ ਸਵਾਗਤ ਕਰਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਇਸ ਧਾਰਮਿਕ ਪੋ੍ਰਗਰਾਮ ਤੋ ਬਾਦ ਪ੍ਰਨੀਤ ਕੌਰ ਨੇ ਉੱਥੇ ਇਕੱਠੇ ਹੋਏ ਤਕਰੀਬਨ 100 ਦੇ ਕਰੀਬ ਪੰਜਾਬੀ ਪਰਿਵਾਰਾਂ ਨੂੰ ਸੰਬੋਧਨ ਕਰਦੇ ਹੋਏ, ਕਿਹਾ ਕਿ ਹੁਣ ਪੰਜਾਬ ਵਿਚੋ ਅਕਾਲੀ ਭਾਜਪਾ ਸਰਕਾਰ ਨੂੰੰ ਚਲਦਾ ਕਰਨ ਦਾ ਸਮਾਂ ਆ ਗਿਆ ਹੈ।ਕਿਉਕਿ ਕਾਂਗਰਸ ਪਾਰਟੀ ਹੀ ਪੰਜਾਬ ਵਿਚ ਇਕ ਨਿਰਪੱਖ ਅਤੇ ਸਥਿਰ ਸਰਕਾਰ ਦੇ ਸਕਦੀ ਹੈ।ਇਸ ਮੋਕੇ ਕੌਂਸਲਰ ਵੇਦ ਕਪੂਰ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਆਧਾਰ ਨਹੀ ਹੈ,ਅਤੇ ਪੰਜਾਬ ਅਤੇ ਵਿਦੇਸ਼ਾ ਵਿਚ ਵਸਦੇ ਪੰਜਾਬੀਆਂ ਨੂੰ ਆਪ ਦੇ ਝੂਠੇ ਲਾਰਿਆ ਤੋ ਗੁਮਰਾਹ ਹੋਣ ਦੀ ਲੋੜ ਨਹੀ ਹੈ।ਕਿਉਂਕਿ ਦਿੱਲੀ ਵਿਚ ਵੀ ਆਪ ਦੀ ਸਰਕਾਰ ਹਾਲੇ ਤੱਕ ਕਮਜੋਰ ਸਾਬਤ ਹੋਈ ਹੈ।ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਨਿਰਪੱਖ ਸੋਚ ਹੇਠ ਕਾਂਗਰਸ ਦਿਨੋਂ ਦਿਨ ਮਜਬੂਤ ਹੋ ਰਹੀ ਹੈ।ਇਸ ਮੋਕੇ ਡਾਲਰ ਆਨੰਦ,ਮਨਜੀਤ ਕੰਗ, ਆਸ਼ਾ ਕਪੂਰ, ਸਵੀਨ ਰਾਣੀ, ਸ਼ਕਤੀ ਕਪੂਰ, ਗਗਨ ਸਰਵਾਰਾ, ਪਰਮਜੀਤ ਆਨੰਦ, ਭੁਪਿੰਦਰ ਸਿੰਘ, ਗੁਰਪ੍ਰੀਤ ਔਲਖ, ਦਵਿੰਦਰ ਬਰਾੜ,ਗੋਲਡੀ ਕੰਬੋਜ਼,ਜਗਮੀਤ ਗਿੱਲ, ਆਗਿਆਪਾਲ ਮਾਨ, ਅਮਰਿੰਦਰ ਚੀਨੂੰ, ਅਸ਼ੀਸ਼ ਅਰੋੜਾ, ਸੋਰਵ ਕਾਲਰਾ, ਗੁਰਪ੍ਰੀਨ ਬੇਦੀ, ਰਮਨ ਭੁੱਲਰ ਅਤੇ ਸਤਿੰਦਰ ਮਾਨ ਆਦਿ ਪਰਿਵਾਰਾਂ ਦੇ ਮੈਂਬਰ ਵੱਡੀ ਗਿਣਤੀ ਵਿਚ ਮੌਜੂਦ ਸਨ।

No comments: