BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੌਧਰੀ ਸਤੋਖ ਸਿੰਘ ਨੇ ਦੁਸਾਂਝ ਕਲਾਂ ਦਾਣਾ ਮੰਡੀ ਦਾ ਕੀਤਾ ਦੌਰਾ

ਦਾਣਾ ਮੰਡੀ ਦੁਸਾਂਝ ਕਲਾਂ ਵਿਖੇ ਖ੍ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਦੇ ਹੋਏ ਸਤੋਖ ਸਿੰਘ ਚੌਧਰੀ ਅਤੇ ਕਾਂਗਰਸੀ ਆਗੂ
ਦੁਸਾਂਝ ਕਲਾਂ 22 ਅਪ੍ਰੈਲ (ਸੁਰਿੰਦਰ ਪਾਲ ਕੁੱਕੂ)- ਮੈਂਬਰ ਪਾਰਲੀਮੈਟ ਚੌਧਰੀ ਸਤੋਖ ਸਿੰਘ ਵਲੋਂ ਦੁਸਾਂਝ ਕਲਾਂ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਇਸ ਸਮੇ ਚੌਧਰੀ ਨੂੰ ਕਿਸਾਨਾਂ  ਅਤੇ ਅੜ੍ਹਤੀਆਂ  ਨੇ ਦਾਣਾ ਮੰਡੀ ਵਿਚ  ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆਂ ਕਿ ਕਣਕ ਵੇਚਣ ਤੇ ਸਾਨੂੰ ਅਦਾਗੀ ਨਹੀ ਹੁੁੰਦੀ ਆੜ੍ਹਤੀਆਂ ਨੇ ਵੀ ਦੱਸਿਆ ਕਿ ਮੰਡੀ ਵਿਚੋ ਕਣਕ ਦੀ ਲਿਫ਼ਟਿਗ ਨਹੀ ਹੁੰਦੀ। ਚੌਧਰੀ ਨੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵਿਸ਼ਵਾਸ ਦੁਆਇਆ ਕਿ ਤੁਹਾਡੀਆਂ ਇਹ ਸਾਰੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ।ਇਸ ਸਮੇ ਹਰਭਜਨ ਸਿੰਘ ਮਾਨ, ਮੱਖਣ ਸਿੰਘ ਖੇਹਰਾ, ਪਰਦੁਮਣ ਸਿੰਘ, ਰਾਮ ਪ੍ਰਕਾਸ ਬੱਸੋਵਾਲ, ਗੁਰਮੀਤ ਰਾਮ, ਬਲਵੀਰ ਸਿੰਘ, ਅਜੀਤ ਸਿੰਘ, ਸੁਰਿੰਦਰ ਸਿੰਘ, ਲੈਹਿਬਰ ਸਿੰਘ, ਚੌਧਰੀ ਮਨੋਹਰ ਲਾਲ, ਜੱਸਪੀਤ ਸਿੰਘ ਮਾਣਕੂ, ਕਰਨਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਆਗੂੁ ਆਦਿ ਹਾਜਰ ਸਨ।

No comments: