BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਦੁਸਾਂਝ ਕਲਾਂ ਵਿਖੇ ਕਣਕ ਹੋਈ ਸੜ ਕੇ ਸੁਆਹ

ਸੜੀ ਹੋਈ ਕਣਕ ਦੇ ਖੇਤ ਵਿੱਚ ਖੜ ਕੇ ਸ਼ਾਟ ਸਰਕਟ ਵਾਲੀਆਂ ਤਾਰਾਂ ਦਿਖਾਉਂਦੇ ਹੋਏ ਪਿੰਡ ਵਾਸੀ
ਦੁਸਾਂਝ ਕਲਾਂ 18 ਅਪ੍ਰੈਲ (ਸੁਰਿੰਦਰ ਪਾਲ ਕੁੱਕੂ)- ਪਿੰਡ ਦੁਸਾਂਝ ਕਲ਼ਾਂ ਤੋਂ ਲਾਦੀਆਂ ਰੋਡ ਵਿਖੇ ਇੱਕ ਏਕੜ ਕਣਕ ਅਤੇ ਇੱਕ ਏਕੜ ਨਾੜ ਸ਼ਾਟ ਸਰਕਟ ਨਾਲ ਸੜ ਕੇ ਹੋਈ ਸੁਆਹ। ਇਸਦੀ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਲੰਬੜਦਾਰ ਅਤੇ ਲਾਦੀਆਂ ਪਿੰਡ ਦੇ ਪਤਵੰਤਿਆਂ ਨੇ ਕਿਹਾ ਕਿ ਬੀਤੀ ਸ਼ਾਮ ਸ਼ਾਟ ਕਰਕਟ ਨਾਲ ਲਹਿੰਬਰ ਸਿੰਘ ਅਤੇ ਤਰਸੇਮ ਸਿੰਘ ਦੇ ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਆਪਸ ਵਿੱਚ ਟਕਰਾਉਣ ਕਾਰਨ ਚਿੰਗਿਆੜੇ ਨਿਕਲ ਲੱਗ ਪਏ ਚਿੰਗਿਆੜੇ ਖੇਤਾਂ ਵਿੱਚ ਡਿੱਗਣ ਕਾਰਨ ਕਣਕ ਨੂੰ ਅੱਗ ਲੱਗ ਗਈ। ਜਿਸ ਕਾਰਨ ਇੱਕ ਏਕੜ ਖੜੀ ਕਣਕ ਅਤੇ ਇੱਕ ਏਕੜ ਨਾੜ ਸੜ ਕੇ ਸੁਆਹ ਹੋ ਗਈ। ਇਸ ਮੌਕੇ ਪਿੰਡ ਲਾਦੀਆਂ ਅਤੇ ਦੁਸਾਂਝ ਕਲਾਂ ਦੇ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਅ'ਗ ਤੇ ਕਾਬੂ ਪਾਇਆ।ਅਗਰ ਜੇ ਸਮੇਂ ਸਿਰ ਲੋਕਾਂ ਵਲੋਂ ਅੱਗ ਨਾ ਬੁਝਾਈ ਜਾਂਦੀ ਤਾਂ ਪਤਾ ਨਹੀਂ ਹੋਰ ਕਿੰਨਾ ਕੁ ਨੁਕਸਾਨ ਹੋ ਜਾਂਦਾ ਸੀ।ਇਸ ਮੌਕੇ ਪਿੰਡ ਲਾਦੀਆਂ ਤੇ ਬੂਟਾ ਰਾਮ, ਹਰਜਿੰਦਰ ਸਿੰਘ ਲੰਬੜਦਾਰ, ਪਲਵਿੰਦਰ ਸਿੰਘ ਦੁਸਾਂਝ, ਤਰਸੇਮ ਲਾਲ, ਮੰਨਾ, ਗੁਰਪ੍ਰੀਤ, ਜਿੰਦੀ ਅਤੇ ਹੋਰ ਬਹੁਤ ਸਾਰੇ ਲੋਕ ਹਾਜਰ ਸਨ।

No comments: