BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਰਾਦਾ ਕਤਲ ਦੇ ਝੂਠੇ ਕੇਸ ਵਿੱਚ ਵਰਦੇਵ ਮਾਨ ਸਾਥੀਆਂ ਸਮੇਤ ਬਰੀ

ਵਰਦੇਵ ਸਿੰਘ ਮਾਨ ਦੇ ਸਾਥੀਆਂ ਸਮੇਤ ਬਰੀ ਹੋਣ ਦੀ ਖੁਸ਼ੀ ਵਿੱਚ ਲੱਡੂ ਵੰਡਦੇ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ ਅਤੇ ਹੋਰ।
ਗੁਰੂਹਰਸਹਾਏ, 19 ਅਪ੍ਰੈਲ (ਮਨਦੀਪ ਸਿੰਘ ਸੋਢੀ) : ਵਿਧਾਨ ਸਭਾ ਗੁਰੂਹਰਸਹਾਏ ਦੇ ਸ਼ੋ੍ਰਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਵਰਦੇਵ ਸਿੰਘ ਮਾਨ ਅਤੇ ਉਨਾਂ ਦੇ ਸਾਥੀਆਂ ਨੂੰ ਮਾਨਯੋਗ ਐਡੀਸ਼ਨਲ ਜੱਜ ਫਿਰੋਜ਼ਪੁਰ ਦੀ ਅਦਾਲਤ ਵੱਲੋਂ ਇਰਾਦਾ ਕਤਲ ਦੇ ਇਕ ਮਾਮਲੇ ਵਿਚੋਂ ਦੋਸ਼ ਸਿੱਧ ਨਾ ਹੋਣ 'ਤੇ ਬਰੀ ਕਰ ਦਿੱਤਾ ਹੈ। ਅੱਜ ਫ਼ੈਸਲੇ ਦੀ ਸੁਣਵਾਈ ਕਰਦਿਆਂ ਮਾਨਯੌਗ ਅਦਾਲਤ ਵੱਲੋਂ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਵੱਲੋਂ ਦਾਇਰ ਕੀਤੇ ਗਏ ਇਤਗਾਸੇ ਦੀ ਸੁਣਵਾਈ ਕਰਦਿਆਂ ਸ. ਵਰਦੇਵ ਸਿੰਘ ਮਾਨ, ਐਡਵੋਕੇਟ ਗਰਸੇਵਕ ਸਿੰਘ ਕੈਸ਼ ਮਾਨ, ਰੋਹਿਤ ਕੁਮਾਰ ਵੋਹਰਾ ਅਤੇ ਬਚਿੱਤਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸਾਲ 2013 ਵਿਚ ਹੋਈਆਂ ਬਲਾਕ ਸੰਮਤੀ ਚੋਣਾਂ ਦੌਰਾਨ ਰਾਣਾ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਫਿਰੋਜ਼ਪੁਰ ਇਕ ਨਿੱਜੀ ਹਸਪਤਾਲ ਵਿਚ ਦਾਖਲ ਹੋ ਕੇ ਵਰਦੇਵ ਸਿੰਘ ਮਾਨ ਅਤੇ ਉਸ ਦੇ ਤਿੰਨ ਸਾਥੀਆਂ ਵਿਰੁੱਧ ਐਮ. ਐਲ. ਆਰ. ਕਟਵਾਉਂਦੇ ਹੋਏ ਪੁਲਿਸ ਨੂੰ ਬਿਆਨ ਕਲਮਬੰਦ ਕਰਵਾਏ ਸਨ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਜਾਨੋ ਮਾਰਨ ਦੀ ਨਿਯਤ ਨਾਲ ਗੋਲੀ ਮਾਰੀ ਹੈ, ਜਿਸ ਦੌਰਾਨ ਵੀ ਜ਼ਿਲਾ ਪੁਲਿਸ ਪ੍ਰਸ਼ਾਸ਼ਨ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਸੀ ਤੇ ਜਾਂਚ ਦੌਰਾਨ ਨਸੀਬ ਸਿੰਘ ਸੰਧੂ ਦੇ ਦੋਸ਼ਾਂ ਨੂੰ ਝੂਠਾ ਠਹਿਰਾਇਆ ਗਿਆ ਸੀ। ਜਿਸ ਉਪਰੰਤ ਨਸੀਬ ਸਿੰਘ ਸੰਧੂ ਵੱਲੋਂ ਇਤਗਾਸਾ ਮਾਨਯੋਗ ਅਦਾਲਤ ਵਿਚ ਦਰਜ ਕੀਤਾ ਗਿਆ ਸੀ। ਉਧਰ ਇਸ ਸਬੰਧੀ ਗੱਲਬਾਤ ਕਰਦਿਆਂ ਸ. ਵਰਦੇਵ ਸਿੰਘ ਮਾਨ ਨੇ ਕਿਹਾ ਕਿ ਉਨਾਂ ਨੂੰ ਮਾਨਯੋਗ ਜੁਡੀਸ਼ੀਅਲ ਵਿਚ ਭਰੋਸਾ ਸੀ ਤੇ ਅੱਜ ਸੱਚ ਦੀ ਜਿੱਤ ਹੋਈ ਹੈ, ਜਿਸ ਨਾਲ ਰਾਣਾ ਸੋਢੀ ਦਾ ਚਿਹਰਾ ਵੀ ਜਨਤਾ ਸਾਹਮਣੇ ਬੇਨਕਾਬ ਹੋ ਗਿਆ ਹੈ। ਇਸ ਫ਼ੈਸਲੇ ਨੂੰ ਲੈ ਕੇ ਇਲਾਕੇ ਦੇ ਅਕਾਲੀ ਭਾਜਪਾ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਮਾਨਯੋਗ ਅਦਾਲਤ ਵੱਲੋਂ ਵਰਦੇਵ ਸਿੰਘ ਮਾਨ ਅਤੇ ਉਨਾਂ ਦੇ ਸਾਥੀਆਂ ਨੂੰ ਬਰੀ ਕਰਨ ਦੀ ਖੁਸ਼ੀ ਗੁਰੂਹਰਸਹਾਏ ਦੇ ਅਕਾਲੀ ਵਰਕਰਾਂ ਨੇ ਪ੍ਰੇਮ ਸਚਦੇਵਾ ਐਮ.ਸੀ. ਦੀ ਦੁਕਾਨ ਦੇ ਬਾਹਰ ਬਜ਼ਾਰ ਵਿਚ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ ਦੀ ਮੌਜੂਦਗੀ ਵਿਚ ਲੱਡੂ ਵੰਡ ਕੇ ਮਨਾਈ। ਇਸ ਮੌਕੇ ਉਨਾਂ ਨੇ ਨੋਨੀ ਮਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਖੁਸ਼ੀ ਦੇ ਮੌਕੇ 'ਤੇ ਜਸਵਿੰਦਰ ਸਿੰਘ ਸਰਪੰਚ ਬਾਘੂ ਵਾਲਾ, ਹੈਪੀ ਬਰਾੜ ਝੰਡੂ ਵਾਲਾ, ਕਪਿਲ ਕੰਧਾਰੀ ਪ੍ਰਧਾਨ ਆੜਤੀਆ ਐਸੋਸੀਏਸ਼ਨ, ਰੰਮੀ ਭਠੇਜਾ, ਮਨੀਸ਼ ਕੰਧਾਰੀ, ਹਰਦੇਵ ਸਿੰਘ ਸਰਪੰਚ ਨਿੱਝਰ, ਟਿੰਕੂ ਖੇੜਾ, ਜਸ਼ਨਪ੍ਰੀਤ ਸਿੰਘ ਪ੍ਰਧਾਨ ਸੁਨਿਆਰਾ ਯੂਨੀਅਨ, ਸੁਰਿੰਦਰ ਕੁਮਾਰ ਮੋਂਗਾ, ਪੰਕਜ ਮੰਡੋਰਾ, ਨਰੇਸ਼ ਸਿਕਰੀ, ਚੰਦਨ ਕੁਮਾਰ, ਅੰਮਿਤ ਅਰੋੜਾ, ਮੋਂਗਾ ਮਾਰਬਲਜ਼, ਵਿਨੈ ਬਜਾਜ, ਰਾਜਨ ਮੋਂਗਾ, ਦੀਪਕ ਵੋਹਰਾ, ਸਾਗਰ ਸਚਦੇਵਾ, ਜੈਦੀਪ ਮਾਨਕਟਾਲਾ ,ਰਿਸ਼ੂ ਬਜਾਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।

No comments: