BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੌਜਵਾਨਾਂ ਨੂੰ ਅੱਗੇ ਲਿਆਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ ਆਮ ਆਦਮੀ ਪਾਰਟੀ-'ਆਪ' ਲੀਡਰਸ਼ਿਪ

ਹੁਸ਼ਿਆਰਪੁਰ ਦੇ ਕਈ ਨੌਜਵਾਨਾਂ ਨੇ ਲਈ 'ਆਪ' ਦੀ ਮੈਂਬਰਸ਼ਿਪ
ਹੁਸ਼ਿਆਰਪੁਰ 20 ਅਪ੍ਰੈਲ (ਤਰਸੇਮ ਦੀਵਾਨਾ)- ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਸ਼ਾਇਦ ਦੇਸ਼ ਦੀ ਪਹਿਲੀ ਅਜਿਹੀ ਸਰਕਾਰ ਹੋਵੇਗੀ ਜਿਸ ਨੇ ਜਨਸੇਵਾ ਵਾਸਤੇ ਨੌਜਵਾਨਾਂ ਨੂੰ ਜਿਆਦਾ ਤੋਂ ਜਿਆਦਾ ਮੌਕਾ ਦਿੱਤਾ ਹੈ ਕਿਉਂਕਿ ਕੇਜਰੀਵਾਲ ਸਰਕਾਰ ਦੇ ਸਾਰੇ ਮੰਤਰੀ ਨੌਜਵਾਨ ਹਨ। ਇਸੇ ਕਰਕੇ ਇਹ ਸਰਕਾਰ ਬਹੁਤ ਹੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਅਜਿਹਾ ਹੀ ਮੌਕਾ ਪਾਰਟੀ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਵੀ ਦੇਣ ਜਾ ਰਹੀ ਹੈ। ਉਕਤ ਅਲਫਾਜ ਆਮ ਆਦਮੀ ਪਾਰਟੀ ਦੀ ਕੌਮੀ ਪਰਿਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ, ਪ੍ਰਦੇਸ਼ ਕਾਰਜਕਾਰਿਣੀ ਮੈਂਬਰ ਯਾਮਿਨੀ ਗੋਮਰ, ਕਿਸਾਨ ਸੈਲ ਦੇ ਜੁਆਇੰਟ ਸੈਕ੍ਰੇਟਰੀ ਜਸਵੰਤ ਸਿੰਘ ਮਠਾਰੂ, ਸਰਗਰਮ ਮੈਂਬਰਾਨ ਖਰੈਤੀ ਲਾਲ ਕਤਨਾ, ਸੰਦੀਪ ਸੈਣੀ, ਅਜੈਬ ਸਿੰਘ ਆਦਿ ਨੇ ਨੌਜਵਾਨਾਂ ਦੀ ਇੱਕ ਬੈਠਕ ਨੂੰ ਸੰਬੋਧਿਤ ਕਰਦਿਆਂ ਕਹੇ। ਉਹਨਾਂ ਕਿਹਾ ਕਿ ਪਾਰਟੀ ਦੀ ਇਹ ਕੋਸ਼ਿਸ਼ ਹੋਵੇਗੀ ਕਿ ਆਉਂਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿਆਦਾ ਤੋਂ ਜਿਆਦਾ ਟਿਕਟਾਂ ਨੂੌਜਵਾਨਾਂ ਨੂੰ ਦਿੱਤੀਆਂ ਜਾਣ। ਲੀਡਰਸ਼ਿਪ ਨੇ ਕਿਹਾ ਕਿ ਨੌਜਵਾਨ ਪਾਰਟੀ ਦੀ ਰੀੜ ਦੀ ਹੱਡੀ ਹਨ। ਇੱਥੇ ਤੱਕ ਕਿ ਪਾਰਟੀ ਬਨਣ ਤੋਂ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਆਂਦੋਲਨ ਵਿੱਚ ਵੀ ਨੌਜਵਾਨਾਂ ਵੱਲੋਂ ਨਿਭਾਈ ਗਈ ਸਰਗਰਮ ਭੂਮਿਕਾ ਦੇ ਕਾਰਣ ਹੀ ਪਾਰਟੀ ਅੱਜ ਇਸ ਮੁਕਾਮ ਤੱਕ ਪਹੁੰਚੀ ਹੈ। ਪੰਜਾਬ ਦੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਦੀ ਅਲੋਚਨਾ ਕਰਦਿਆਂ ਉਪਰੋਕਤ ਨੇਤਾਵਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਇਸ ਸਰਕਾਰ ਦੀਆਂ ਗਲਤ ਨਿਤੀਆਂ ਕਾਰਣ ਅੱਜ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਬੇਰੋਜਗਾਰ ਹਨ, ਉੱਥੇ ਹੀ ਸਰਕਾਰ ਦੀ ਸੋਚੀ ਸਮਝੀ ਚਾਲ ਹੇਠ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧਕੇਲਿਆ ਜਾ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਨੌਜਵਾਨਾਂ ਦੀ ਇੱਕੋਇੱਕ ਆਸ ਦੀ ਕਿਰਣ ਆਮ ਆਦਮੀ ਪਾਰਟੀ ਹੈ। ਇਸ ਮੌਕੇ ਤੇ ਕਈ ਨੌਜਵਾਨਾਂ ਨੇ 'ਆਪ' ਦੀ ਮੁੱਢਲੀ ਮੈਂਬਸ਼ਿਪ ਲਈ ਅਤੇ ਇਹਨਾਂ ਨੌਜਵਾਨਾਂ ਨੇ ਪਾਰਟੀ ਲੀਡਸ਼ਿਪ ਨੂੰ ਵਿਸ਼ਵਾਸ ਦੁਆਇਆ ਕਿ ਭ੍ਰਿਸ਼ਟਾਚਾਰ ਮੁਕਤ ਨਵੇਂ ਪੰਜਾਬ ਦੇ ਨਿਰਮਾਣ ਵਿੱਚ ਉਹ 'ਆਪ' ਲੀਡਸ਼ਿਪ ਨਾਲ ਮਿਲਕੇ ਦਿਨ ਰਾਤ ਕੰਮ ਕਰਨਗੇ। ਇਸ ਮੌਕੇ ਤੇ ਪਾਰਟੀ ਦੇ ਸਰਗਰਮ ਮੈਂਬਰ ਕੁਲਭੂਸ਼ਣ, ਹਰਜੀਤ ਸਿੰਘ, ਦਿਲਬਾਗ ਸਿੰਘ, ਸੁਰਜੀਤ ਸਿੰਘ ਸੈਣੀ, ਰਜੇਸ਼ ਸੈਣੀ, ਦਲੀਪ ਓਹਰੀ, ਵਿਜੇ ਕੁਮਾਰ, ਅਭਿਸ਼ੇਕ ਏਰੀ, ਅਸ਼ੋਕ ਰਾਣਾ, ਬਲਵਿੰਦਰ ਕਤਨਾ, ਤਰਲੋਕ ਸਿੰਘ, ਹਰਦੀਪ ਬੱਗਾ, ਮਦਨ ਕੌਸ਼ਲ, ਜਸਦੀਪ, ਸੱਤਿਅਮ ਸਮੇਤ ਕਈ ਲੋਕ ਹਾਜਿਰ ਸਨ।

No comments: