BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇੰਜ.ਸਤਨਾਮ ਸਿੰਘ ਫੁੱਲ ਨਮਿੱਤ ਸ਼ਰਧਾਂਜਲੀ ਸਮਾਗਮ ਆਯੋਜਿਤ

ਹੁਸ਼ਿਆਰਪੁਰ, 2 ਅਪ੍ਰੈਲ (ਤਰਸੇਮ ਦੀਵਾਨਾ)- ਇੰਜ.ਸਤਨਾਮ ਸਿੰਘ ਫੁੱਲ ਸੇਵਾਮੁਕਤ ਵਧੀਕ ਕਾਰਜਕਾਰੀ ਇੰਜੀਨਿਅਰ ਪਾਵਰਕਾਮ ਪੰਜਾਬ,ਜੋ ਪਿਛਲੇ ਦਿਨੀਂ ਪੰਜ ਭੂਤਕ ਸਰੀਰ ਤਿਆਗਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਕਲਗੀਧਰ ਗੋਕਲ ਨਗਰ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਤੋਂ ਪਹਿਲਾਂ ਉਨਾਂ ਦੇ ਗ੍ਰਹਿ 'ਫੁੱਲਵਾੜੀ' ਗੋਕਲ ਨਗਰ ਵਿਖੇ ਉਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਗਏ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਭਾਈ ਅਵਤਾਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਅਤੇ ਭਾਈ ਹਰਜਿੰਦਰ ਸਿੰਘ ਅਸਲਾਮਾਬਾਦ ਦੇ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਇੰਜ. ਸਤਨਾਮ ਸਿੰਘ ਫੁੱਲ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਨੇ ਹਮੇਸ਼ਾਂ ਹੀ ਆਪਣੇ ਦਿਲ ਵਿੱਚ ਗਰੀਬ ਗੁਰਬਿਆਂ ਅਤੇ ਲੋੜਵੰਦਾਂ ਪ੍ਰਤੀ ਹਮਦਰਦੀ ਰੱਖਦੇ ਹੋਏ ਵੱਖ-ਵੱਖ ਸਵੈ ਸੇਵੀ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜ ਕੇ ਸਮਾਜ ਪ੍ਰਤੀ ਆਪਣੀਆਂ ਸਰਗਰਮੀਆਂ ਨੂੰ ਲਗਾਤਾਰ ਜਾਰੀ ਰੱਖਿਆ ਅਤੇ ਹੋਰਨਾਂ ਲਈ ਵੀ ਮਿਹਨਤ, ਲਗਨ ਅਤੇ ਦ੍ਰਿੜਤਾ ਨਾਲ ਸਮਾਜ ਭਲਾਈ ਦਾ ਪ੍ਰੇਰਨਾ ਸਰੋਤ ਸੋਮਾ ਪੈਦਾ ਕੀਤਾ। ਉਨਾਂ ਵੱਲੋਂ ਬੱਚਿਆਂ ਦੇ ਰਿਸ਼ਤੇ ਕਰਨ ਵਿੱਚ ਮਾਪਿਆਂ ਨੂੰ ਆ ਰਹੀਆਂ ਔਕੜਾਂ ਨੂੰ ਵੇਖਦਿਆਂ ਗੁਰਦੁਆਰਾ ਰਾਮਗੜੀਆ ਸਭਾ ਹੁਸ਼ਿਆਰਪੁਰ ਵਿਖੇ 2010 ਵਿੱਚ ਰਾਮਗੜੀਆ ਬਰਾਦਰੀ ਲਈ ਸਥਾਪਿਤ 'ਮੁਫਤ ਮੈਰਿਜ ਬਿਊਰੋ ਹੈਲਪਲਾਈਨ' ਸੇਵਾ ਨੂੰ ਵੀ ਜਾਰੀ ਰੱਖਣ ਲਈ ਫੁੱਲ ਪਰਿਵਾਰ ਵੱਲੋਂ ਸਹਿਯੋਗ ਦੇਣ ਦਾ ਪ੍ਰਣ ਉਨਾਂ ਦੀ ਧਰਮ ਪਤਨੀ ਸਰਦਾਰਨੀ ਕੁਲਵਿੰਦਰ ਕੌਰ ਤੇ ਬੇਟਿਆਂ ਸ. ਸਤਵਿੰਦਰ ਸਿੰਘ ਫੁੱਲ ਅਤੇ ਗੁਰਿੰਦਰ ਸਿੰਘ ਫੁੱਲ ਵੱਲੋਂ ਕੀਤਾ ਗਿਆ। ਇਸ ਮੌਕੇ ਪਗੱੜੀ ਦੀ ਰਸਮ ਅਦਾ ਕਰਦਿਆਂ ਸ. ਫੁੱਲ ਦੇ ਵੱਡੇ ਸਪੁੱਤਰ ਸਤਵਿੰਦਰ ਸਿੰਘ ਫੁੱਲ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਕ ਇੰਜ.ਰਣਬੀਰ ਸਿੰਘ ਸੋਚ ਵੱਲੋਂ ਵੱਖ-ਵੱਖ ਸੰਸਥਾਵਾਂ ਵੱਲੋਂ ਆਏ ਸ਼ੋਕ ਮਤੇ ਪੜ ਕੇ ਸੁਣਾਏ। ਇਸ ਮੌਕੇ ਸ਼ਾਮ ਸੁੰਦਰ ਅਰੋੜਾ ਐੱਮ.ਐੱਲ.ਏ.,ਅਜਵਿੰਦਰ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਹਰਦੇਵ ਸਿੰਘ ਕੌਂਸਲ, ਅਵਤਾਰ ਸਿੰਘ ਜੌਹਲ ਕੌਂਸਲਰ, ਬਿਕਰਮਜੀਤ ਸਿੰਘ ਕਲਸੀ ਕੌਂਸਲਰ, ਸਰਵਣ ਸਿੰਘ ਕੌਂਸਲਰ, ਹਰਪਿੰਦਰ ਸਿੰਘ ਗਿੱਲ ਕੌਂਸਲਰ, ਸੰਤੋਖ ਸਿੰਘ ਔਜਲਾ ਕੌਂਸਲਰ, ਰਣਧੀਰ ਸਿੰਘ ਭਾਰਜ, ਓਪਿੰਦਰ ਸਿੰਘ ਖਾਂਬਾ ਰਿਟਾ. ਵਧੀਕ ਐੱਸ.ਈ. ਪਾਵਰਕਾਮ, ਸਤੀਸ਼ ਵਸ਼ਿਸ਼ਟ ਰਿਟਾ.ਐੱਸ.ਡੀ.ਓ., ਸਰਬਜੀਤ ਸਿੰਘ ਬਡਵਾਲ ਚੇਅਰਮੈਨ, ਬਰਿੰਦਰ ਸਿੰਘ ਪਰਮਾਰ ਪ੍ਰਧਾਨ ਮੀਰੀ ਪੀਰੀ ਸੇਵਾ ਸਿਮਰਨ ਕਲੱਬ, ਸਤਵੰਤ ਸਿੰਘ ਸਿਆਣ ਆਪ ਆਗੂ, ਡਾ.ਨਰੇਸ਼ ਸੱਗਰ, ਸੰਦੀਪ ਸੈਣੀ ਆਪ ਆਗੂ, ਪਰਮਜੀਤ ਸਿੰਘ ਕਲਿਆਣ, ਮਲਕੀਤ ਸਿੰਘ ਮਰਵਾਹਾ, ਕੁਲਦੀਪ ਸਿੰਘ ਖਾਂਬਾ, ਅਜੀਤ ਸਿੰਘ ਭੋਗਲ, ਅਜੀਤ ਸਿੰਘ ਮਠਾਰੂ, ਮੁਪਿੰਦਰ ਸਿੰਘ ਓਂਕਾਰ ਸਿੰਘ ਫੁੱਲ, ਹਰਭਜਨ ਸਿੰਘ ਫੁੱਲ, ਅਮਰਜੀਤ ਕੌਰ, ਬਲਬੀਰ ਕੌਰ, ਹਰਮਿੰਦਰ ਸਿੰਘ ਆਦਿ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।ਸਮਾਗਮ ਦੌਰਾਨ ਗੁਰੂ ਕਾ ਲੰਗਰ ਅੱਤੁਟ ਵਰਤਾਇਆ ਗਿਆ।

No comments: