BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦਾ ਉਦਘਾਟਨ

ਜਲੰਧਰ 25 ਅਪ੍ਰੈਲ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ “ਟੈਕਨੋਲਾੱਜਿਕਲ ਇਨੋਵੇਸ਼ਨ ਇਨ ਸਾਇੰਸ” ਵਿਸ਼ੇ ਤੇ ਸਾਪਤਾਹਿਕ ਡਿਵੇਲਪਮੇਂਟ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ।  ਇਹ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਪ੍ਰਾਯੋਜਿਤ ਹੈ ਜਿਸ ਵਿੱਚ ਡਾ. ਆਰ.ਕੇ. ਮਹਾਜਨ, ਕਾਲਜ ਡਿਵੇਲਪਮੇਂਟ ਕਾਂਊਸਿਲ, ਜੀ.ਐਨ.ਡੀ.ਯੂ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ।  ਪ੍ਰਿੰਸੀਪਲ ਡਾ. ਅਜੈ ਸਰੀਨ ਨੇ ਫੁੱਲਾਂ ਨਾਲ ਉਹਨਾਂ ਦਾ ਸਵਾਗਤ ਕੀਤਾ।  ਉਸ ਤੋਂ ਬਾਅਦ ਵਿਦਿਆ ਜਯੋਤਿ ਦੁਆਰਾ ਪੋ੍ਰਗਰਾਮ ਦਾ ਸ਼ੁਭਾਰੰਭ ਕੀਤਾ ਗਿਆ। ਡਾ. ਮੀਨਾ ਸ਼ਰਮਾ (ਐਫ.ਡੀ.ਵੀ ਸਚਿਵ) ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।  ਉਹਨਾਂ ਕਿਹਾ ਕਿ ਅੱਜ ਦਾ ਯੁਗ ਪ੍ਰਸ਼ਿਕਸ਼ਨ ਅਤੇ ਅਨੁਸੰਧਾਨ ਵਿੱਚ ਅੰਤਰਗਿਆਨੁਸ਼ਾਸਤਮਕ ਸੋਚ ਦਾ ਯੁਗ ਹੈ।  ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਟੀਚਾ ਪਰਿਖਣ ਵਿੱਚ ਇਕ ਖੁਲ੍ਹੀ ਚਰਚਾ ਦੇ ਲਈ ਸਾਰੇ ਪ੍ਰਤਿਭਾਗਿਆਂ ਨੂੰ ਸਾਂਝਾ ਮੰਚ ਪ੍ਰਦਾਨ ਕਰਨਾ ਹੈ।  ਉਸ ਤੋਂ ਬਾਅਦ ਐਫ.ਡੀ.ਪੀ ਦੀ ਕਨਵੀਨਰ ਡਾ. ਏਕਤਾ ਖੋਸਲਾ ਨੇ ਇਹਨਾਂ ਸੱਤ ਦਿਨਾਂ ਦੀ ਅਨੁਸੂਚੀ ਦੀ ਚਰਚਾ ਕੀਤੀ।  ਉਹਨਾਂ ਦੱਸਿਆ ਕਿ ਆਈ.ਆਈ.ਟੀ ਰੋਪੜ, ਆਈ.ਆਈ.ਐਸ.ਸੀ ਕੋਲਕੱਤਾ, ਪੰਜਾਬੀ ਯੂਨੀਵਰਸਿਟੀ ਤੋਂ ਵਿਭਿੰਨ ਸਤਰਾਂ ਦੇ ਲਈ ਸੰਸਾਧਨ ਵਿਅਕਤੀ ਰਹਿਣਗੇ।  ਪ੍ਰਿੰਸੀਪਲ ਡਾ. ਸਰੀਨ ਨੇ ਪ੍ਰਤਿਭਾਗਿਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਵਿਅਕਤੀ ਸਾਰੀ ਜ਼ਿੰਦਗੀ, ਹਰ ਦਿਨ, ਸਿੱਖਦਾ ਹੈ।  ਇਹ ਹਫਤਾ ਪੂਰੀ ਤਰ੍ਹਾਂ ਨਾਲ ਗਿਆਨ ਨਾਲ ਭਰਪੂਰ ਹੋਵੇਗਾ ਜੋਕਿ ਬਹੁਤ ਲਾਭਕਾਰੀ ਹੋਵੇਗਾ।  ਉਹਨਾਂ ਕਿਹਾ ਕਿ ਪ੍ਰਤਿਭਾਗਿਆਂ ਦੀ ਬੁੱਧਿ ਅਤੇ ਵਿਵੇਕ ਵਿੱਚ ਇਸ ਪ੍ਰੋਗਰਾਮ ਦੁਆਰਾ ਬਹੁਤ ਵਾਧਾ ਹੋਵੇਗਾ।
ਮੁੱਖ ਮਹਿਮਾਨ ਆਰ.ਕੇ.ਮਹਾਜਨ ਨੇ ਕਿਹਾ ਕਿ ਭਾਰਤ ਵਿੱਚ ਵਿਗਿਆਨ ਦੇ ਵਿਦਿਆਰਥੀਆਂ ਦਾ ਭੱਵਿਖ ਬਹੁਤ ਉਝਵਲ ਹੈ ਕਿਉਂਕਿ ਭਾਰਤ ਸਰਕਾਰ ਨੇ ਵਿਗਿਆਨ ਦੇ ਵਿਦਿਆਰਥੀਆਂ ਦੇ ਲਈ ਵਿਭਿੰਨ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਹਨ। ਉਹਨਾਂ ਅਧਿਆਪਕਾਂ ਨੂੰ ਮਿਹਨਤ ਕਰਨ ਅਤੇ ਪਰਿਖਣ ਵਿੱਚ ਨਵੀਨਤਾ ਲਿਆਉਣ ਦੇ ਲਈ ਪ੍ਰੇਰਿਤ ਕੀਤਾ।
ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦੇ ਸਾਰੇ ਸਤਰਾਂ ਦਾ ਸੰਚਾਲਨ ਡਾ. ਉਮੇਸ਼ ਆਰਿਆ ਜੋਕਿ ਗੁਰੂ ਜਮਬੇਸ਼ਵਰ ਯੂਨੀਵਰਸਿਟੀ, ਹਿਸਾਰ ਵਿਖੇ ਕਮਯੂਨੀਕੇਸ਼ਨ ਮੈਨੇਜ਼ਮੇਂਟ ਅਤੇ ਟੈਕਨਾਲੋਜੀ ਦੇ ਮਾਹਰ ਹਨ, ਨੇ ਕੀਤਾ।  ਉਹਨਾਂ ਦੇ ਸੰਭਾਸ਼ਨ ਦਾ ਵਿਸ਼ਾ 'ਅਵਾੱਯਡਿੰਗ ਬੈਸਟ ਆੱਫ ਆਈ.ਸੀ.ਟੀ ਐਂਡ ੲੈਪਲੀਕੇਸ਼ਨ ਇਨ ਅਕੈਡਮਿਕਸ' ਸੀ।  ਡਾ. ਉਮੇਸ਼ ਆਰਿਆ ਨੇ ਕਿਹਾ ਕਿ ਆਮਤੌਰ ਤੇ ਅੱਜ ਲੋਕਾਂ ਦਾ ਇਹ ਮੰਨਣਾ ਹੈ ਕਿ ਇੰਟਰਨੇਟ ਤੇ ਜਾਨਕਾਰੀ ਅੋਵਰਲੋਡਿਡ/ਜ਼ਰੂਰਰ ਤੋਂ ਜਿਆਦਾ ਅਤੇ ਫਾਲਤੂ ਹੈ ਜਦਕਿ ਇਸ ਤਰਾਂ ਨਹੀਂ ਹੈ, ਇਹ ਜਾਨਕਾਰੀ ਸਾਨੂੰ ਸਹੀ ਦਿਸ਼ਾ ਨਿਰਦੇਸ਼ ਦੇਂਦੀ ਹੈ। ਉਹਨਾਂ ਵਿਭਿੰਨ ਸਾਫਟਵੇਅਰਾਂ ਅਤੇ ਕਮਾਂਡਾਂ ਦੀ ਵਿਸ਼ੇਸ਼ ਤੌਰ ਤੇ ਜਾਨਕਾਰੀ ਦਿੱਤੀ ਜਿਸ ਨਾਲ ਅਸੀ ਆਪਣੀ ਇਨਫਰਮੇਸ਼ਨ/ਡੇਟਾ ਦਾ ਸਹੀ ਢੰਗ ਨਾਲ ਪ੍ਰਬੰਧਨ ਕਰ ਸਕਇਏ।  ਉਹਨਾਂ ਗੂਗਲ ਪਾਵਰ ਸਰਚ ਦੀ ਜਾਨਕਾਰੀ ਦਿੰਦੇ ਹੋਏ ਵਿਭਿੰਨ ਕਮਾਡਾਂ ਦਾ ਵਿਵਰਨ ਕੀਤਾ।
ਡੀਨ ਅਕਾਦਮਿਕ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਸਾਰਿਆਂ ਦਾ ਧੰਨਵਾਦ ਕੀਤਾ।  ਇਸ ਸ਼ੁਭ ਮੌਕੇ ਤੇ ਹੰਸਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਡਾ. ਨਿਧਿ ਕੋਛੜ ਵੱਲੋਂ ਲਿਖਿਤ ਅਤੇ ਨਿਰਦੇਸ਼ਿਤ ਨੁਕੱੜ ਨਾਟਕ 'ਹਮਸੇ ਮਿਲੇਂ' ਦਾ ਪ੍ਰਦਰਸ਼ਨ ਕੀਤਾ ਜਿਸ ਵਿੱਚ ਨਾਰੀ ਨਾਲ ਸੰਬੰਧਿਤ ਵਿਭਿੰਨ ਸਮਸਿਆਵਾਂ ਦਾ ਪ੍ਰਦਰਸ਼ਨ ਕੀਤਾ ਗਿਆ।  ਸੰਸਾਧਨ ਵਿਅਕਤੀ ਡਾ. ਉਮੇਸ਼ ਆਰਿਆ ਅਤੇ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਇਸ ਉਤੱਮ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ ਅਤੇ ਡਾ. ਉਮੇਸ਼ ਆਰਿਆ ਨੇ ਵਿਦਿਆਰਥਣਾਂ ਨੂੰ 1000 ਰੁਪੈ. ਬਤੌਰ ਇਨਾਮ ਦਿੱਤੇ। ਇਸ ਮੌਕੇ ਤੇ ਭੌਤਿਕ ਵਿਗਿਆਨ ਵਿਭਾਗ ਦੀ ਮੁੱਖੀ ਸ਼੍ਰੀਮਤੀ ਰੇਣੁਕਾ ਭੱਟੀ, ਜੀਵ ਵਿਗਿਆਨ ਵਿਭਾਗ ਦੀ ਮੁੱਖੀ ਸ਼੍ਰੀਮਤੀ ਕਿਰਨਜੀਤ, ਰਸਾਇਨ ਵਿਗਿਆਨ ਵਿਭਾਗ ਦੀ ਮੁੱਖੀ ਸ਼੍ਰੀਮਤੀ ਜਯੋਤਿ ਕੌਲ ਅਤੇ ਹੌਰ ਮੈਂਬਰ ਮੌਜੂਦ ਸਨ।

No comments: