BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਸ਼ਿਆ ਦਾ ਖਾਤਮ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਅਸੰਭਵ-ਡੀ.ਐਸ.ਪੀ.ਚੀਮਾ

ਡੀ.ਐਸ.ਪੀ.ਚੀਮਾ ਪਿੰਡ ਕਤਲੇ ਵਿਖੇ ਇਲਾਕੇ ਦੇ ਸਰਪੰਚਾਂ-ਪੰਚਾਂ ਤੇ ਮੋਹਤਬਰਾ ਨਾਲ ਮੀਟਿੰਗ ਕਰਦੇ ਹੋਏ।
ਗੱਗੋਮਾਹਲ, 15 ਅਪ੍ਰੈਲ (ਰਜਿੰਦਰ ਭਗਤ/ਡਿੰਪਲ ਢਿੱਲੋਂ)- ਪੰਜਾਬ ਸਰਕਾਰ ਤੇ ਡੀ.ਜੀ.ਪੀ. ਪੰਜਾਬ ਪੁਲਿਸ ਦੀਆਂ ਹਦਾਇਤਾਂ ਤੇ ਨਸ਼ੇ ਦੇ ਖਾਤਮੇ ਲਈ ਤੇ ਸਮਾਜ ਵਿਰੋਧੀ ਅਣਸਰਾਂ ਨੂੰ ਨੱਥ ਪਾਉਣ ਹਿੱਤ ਪੰਜਾਬ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਏ ਜਾ ਰਹੇ ਹਨ ਜਿਸ ਦੇ ਤਹਿਤ ਪੁਲਿਸ ਜਿਲ੍ਹਾਂ ਦਿਹਾਤੀ ਅੰਮ੍ਰਿਤਸਰ ਦੇ ਐਸ.ਐਸ.ਪੀ. ਦੀ ਦੇਖ-ਰੇਖ ਹੇਠ ਪੁਲਿਸ ਥਾਣਾ ਰਮਦਾਸ ਅਧੀਨ ਆਉਂਦੇ ਸਰਹੱਦੀ ਪਿੰਡ ਕਤਲੇ ਵਿਖੇ ਡੀ.ਐਸ.ਪੀ. ਗੁਰਮੀਤ ਸਿੰਘ ਚੀਮਾ ਅਟਾਰੀ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਜੁੜੇ ਪੰਚਾਂ, ਸਰਪੰਚਾਂ ਤੇ ਮੋਹਤਬਰ ਆਦਮੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਚੀਮਾ ਨੇ ਕਿਹਾ ਕਿ ਤਕਰੀਬਨ 73% ਨੌਜਵਾਨ ਨਸ਼ਿਆ ਦੇ ਜਾਲ ਵਿੱਚ ਫਸ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਹੇ ਹਨ ਜੋ ਕਿ ਮਾਂ ਬਾਪ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਨਸ਼ਿਆ ਦਾ ਖਾਤਮਾ ਲੋਕਾਂ ਦੇ ਸਹਿਯੋਗ ਤੋਂ ਬਗੈਰ ਅਸੰਭਵ ਹੈ ਜਿਸ ਤਰ੍ਹਾਂ ਲੋਕਾਂ ਦੇ ਸਹਿਯੋਗ ਨਾਲ ਕਰੀਬ ਢਾਈ ਦਹਾਕੇ ਪਹਿਲਾ ਅੱਤਵਾਦ ਨੂੰ ਠੱਲ ਪਾਈ ਸੀ ਏਸੇ ਤਰ੍ਹਾਂ ਹੁਣ ਨਸ਼ਿਆ ਨੂੰ ਠੱਲ ਪਾਉਣ ਲਈ ਪ੍ਰਸਾਸ਼ਨ ਦਾ ਸਹਿਯੋਗ ਕਰੋ ਉਨ੍ਹਾਂ ਕਿਹਾ ਕਿ ਨਸ਼ਿਆ ਦਾ ਕਾਰੋਬਾਰ ਕਰਨ ਵਾਲਿਆ ਦਾ ਖਿਲਾਫ ਜਾਣਕਾਰੀ ਦੇਣ ਵਾਲਿਆ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਜਾਂ ਤਾਂ ਸਬੰਧਿਤ ਥਾਣੇ ਨੂੰ ਨਹੀ ਤਾਂ 181 ਨੰਬਰ ਹੈਲਪ ਲਾਇਨ ਤੇ ਫੌਨ ਕਰਕੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨ੍ਹਾ ਕਿਹਾ ਕਿ ਜਿਹੜੇ ਨੋਜਵਾਨ ਨਸ਼ਿਆ ਨੂੰ ਛੱਡਣਾ ਚਾਹੁੰਦੇ ਹਨ ਉਨ੍ਹਾਂ ਨੂੰ ਸੰਪੂਰਨ ਸਹਿਯੋਗ ਦਿੱਤਾ ਜਾਵੇਗਾ ਤੇ ਨਸ਼ਿਆ ਦਾ ਧੰਦਾ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਕਰੀਬਨ 102 ਕਿਲੋ ਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਉੱਥੇ ਬੈਠੀਆਂ ਕਾਲੀਆਂ ਭੇਡਾਂ ਨਸ਼ਾ ਭੇਜ ਕੇ ਪੰਜਾਬ ਤੇ ਦੇਸ਼ ਦੀ ਨੋਜਵਾਨੀ ਨੂੰ ਬਰਬਾਦ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇਸ਼ ਨੂੰ ਕਮਜੋਰ ਕਰਨਾ ਹੋਵੇ ਤਾਂ ਉਥੋ ਦੇ ਲੋਕਾਂ ਵਿੱਚ ਨਸ਼ਾ ਤੇ ਧਰਮ ਦੇ ਨਾਮ ਤੇ ਲੋਕਾਂ ਵਿੱਚ ਨਫਰਤ ਫਿਲਾਅ ਦਿਉ ਉਹ ਦੇਸ਼ ਆਪਣੇ ਆਪ ਹੀ ਕਮਜੋਰ ਹੋ ਜਾਵੇਗਾ ਇਹੋ ਕੁੱਝ ਹੀ ਸਾਡਾ ਗਵਾਂਢੀ ਮੁਲਕ ਪੰਜਾਬ ਤੇ ਦੇਸ਼ ਵਿੱਚ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਵੱਡੀ ਪੱਧਰ ਤੇ ਨਸ਼ਾ ਵੇਚਣ ਵਾਲਿਆ ਦਾ ਪਤਾ ਕਰਕੇ ਉਨ੍ਹਾ ਦੀਆਂ ਜਾਇਦਾਦਾ ਵੀ ਜਬਤ ਕਰਾਗੇ। ਇਸ ਸਮੇਂ ਉਨ੍ਹਾ ਨੇ ਪਿੰਡਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਾਉਣ ਬਾਰੇ ਵੀ ਗੱਲ ਕੀਤੀ। ਇਸ ਸਮੇਂ ਸਬ ਇੰਸਪੈਕਟਰ ਹਰਜੀਤ ਸਿੰਘ, ਐਸ.ਆਈ. ਮੁੱਖਤਾਰ ਸਿੰਘ, ਐਸ.ਆਈ. ਪ੍ਰਗਟ ਸਿੰਘ, ਦਲਜੀਤ ਸਿੰਘ ਕਤਲੇ, ਪ੍ਰਗਟ ਸਿੰਘ ਪੰਡੋਰੀ, ਸ਼ਮਸ਼ੇਰ ਸਿੰਘ ਬਗਵਾਨਪੁਰਾ, ਮੇਵਾ ਸਿੰਘ ਘੁਮਰਾ, ਅਮਰੀਕ ਸਿੰਘ ਨੰਗਲ ਸੋਹਲ, ਸਤਪਾਲ ਸਿੰਘ ਧੰਗਈ, ਸਵਰਨ ਸਿੰਘ ਦਰੀਆ ਮੂਸਾ, ਗੁਰਪ੍ਰੀਤ ਸਿੰਘ ਗੱਗੜ (ਸਾਰੇ ਸਰਪੰਚ) ਅਵਤਾਰ ਸਿੰਘ ਪੰਚ, ਉਪਕਾਰ ਸਿੰਘ, ਰਾਜਕਰਨ ਸਿੰਘ, ਦਲਜਿੰਦਰ ਸਿੰਘ, ਬਲਵਿੰਦਰ ਸਿੰਘ, ਕਰਮ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੇ ਮੋਹਤਬਾਰ ਹਾਜਰ ਸਨ।

No comments: