BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ.ਐਸ.ਪੀ. ਸ੍ਰ: ਚੀਮਾ ਨੇ ਪਿੰਡ ਜੱਟਾ ਵਿਖੇ ਪਬਲਿਕ ਮੀਟਿੰਗ ਕੀਤੀ

(ਪਿੰਡਾਂ ਦੇ ਪੰਚਾ, ਸਰਪੰਚ ਤੇ ਮੋਹਤਬਰਾ ਦੇ ਸਹਿਯੋਗ ਨਾਲ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀ ਜਾਵੇਗਾ-ਡੀ.ਐਸ.ਪੀ. ਚੀਮਾ)
ਡੀ.ਐਸ.ਪੀ. ਸ੍ਰ: ਗੁਰਮੀਤ ਸਿੰਘ ਚੀਮਾ ਪਿੰਡ ਜੱਟਾ ਵਿਖੇ ਪੰਚਾਂ ਸਰਪੰਚਾਂ ਤੇ ਮੋਹਤਬਰਾਂ ਨਾਲ ਪਬਲਿਕ ਮੀਟਿੰਗ ਕਰਦੇ ਹੋਏ।
ਰਮਦਾਸ 27 ਅਪ੍ਰੈਲ (ਰਜਿੰਦਰ ਭਗਤ) ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ. ਸ੍ਰ: ਜਸਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ.ਐਸ.ਪੀ. ਅਟਾਰੀ ਸ੍ਰ: ਗੁਰਮੀਤ ਸਿੰਘ ਚੀਮਾ ਨੇ ਪਿੰਡ ਜੱਟਾ ਵਿਖੇ 13 ਪਿੰਡਾਂ ਦੇ ਪੰਚਾਂ, ਸਰਪੰਚਾਂ ਤੇ ਮੋਹਤਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਆਖਿਆ ਕਿ ਜੇਕਰ ਕਈ ਵਿਆਕਤੀ ਪਿੰਡ ਵਿੱਚ ਜਾਂ ਕਿਸੇ ਹੋਰ ਥਾਂ ਤੇ ਨਸ਼ਾ ਵੇਚਦਾ ਹੈ ਤਾਂ ਉਸ ਦੀ ਇਤਲਾਹ ਤਰੁੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਨਸ਼ਾ ਵੇਚਣ ਵਾਲੇ ਵਿਆਕਤੀਆਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਤਲਾਹ ਦੇਣ ਵਾਲੇ ਵਿਆਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਨਸ਼ਾ ਵੇਚਣ ਵਾਲੇ ਅਣਸਰਾਂ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਮੋਹਤਬਰਾਂ ਦੇ ਸਹਿਯੋਗ ਨਾਲ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨ ਲਈ ਸਖਤ ਕਦਮ ਚੁੱਕੇ ਗਏ ਹਨ ਤਾਂ ਜੋ ਨੌਜਵਾਨ ਪੀੜੀ ਨਸ਼ਿਆ ਤੋਂ ਬਚ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਬੁਲਟ ਮੋਟਰਸਾਇਕਲਾਂ ਦੇ ਪਟਾਕੇ ਬਜਾਰਾਂ ਵਿੱਚ ਮਾਰ ਕੇ ਭੱਜ ਜਾਂਦੇ ਹਨ ਉਨ੍ਹਾ ਦੇ ਖਿਲਾਫ ਤਰੁੰਤ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਪਿੰਡਾਂ ਤੇ ਕਸਬਿਆਂ ਦੇ ਚੌਂਕਾਂ ਵਿੱਚ ਟੋਲੀਆ ਬਣਾ ਕੇ ਜੋ ਨੌਜਵਾਨ ਬੈਠਦੇ ਹਨ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਸ੍ਰ: ਚੀਮਾ ਨੇ ਇਲਾਕੇ ਦੇ ਪੰਚਾਂ ਸਰਪੰਚਾਂ ਤੇ ਮੋਹਤਬਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਤੇ ਹੱਲ ਕਰਵਾਈਆਂ ਜਾਣਗੀਆ। ਇਸ ਮੌਕੇ ਐਸ.ਐਚ.ੳ. ਸ੍ਰ: ਹਰਜੀਤ ਸਿੰਘ, ਮੁੱਖ ਮੁੰਨਸ਼ੀ ਬਲਵਿੰਦਰ ਸਿੰਘ, ਏ.ਐਸ.ਆਈ. ਮੁੱਖਤਾਰ ਸਿੰਘ, ਏ.ਐਸ.ਆਈ. ਪ੍ਰਗਟ ਸਿੰਘ, ਸਰਪੰਚ ਬਲਵਿੰਦਰ ਸਿੰਘ ਜੱਟਾ, ਸਰਪੰਚ ਸੰਤੋਖ ਸਿੰਘ ਕੋਟ, ਡਾਇਰੈਕਟਰ ਹਰਬੰਸ ਸਿੰਘ ਘੋਨੇਵਾਹਲਾ, ਸਰਪੰਚ ਰਾਜਬੀਰ ਸਿੰਘ, ਬਾਉਲੀ, ਸਰਪੰਚ ਕਸ਼ਮੀਰ ਚੰਦ, ਸਰਪੰਚ ਸ੍ਰੀਮਤੀ ਹਰਦੀਪ ਕੌਰ, ਸਰਪੰਚ ਕਾਬਲ ਸਿੰਘ, ਸਰਕਲ ਰਮਦਾਸ ਦੇ ਯੂਥ ਪ੍ਰਧਾਨ ਪਰਮਜੀਤ ਸਿੰਘ ਵਾਹਲਾ, ਸਰਪੰਚ ਜਸਵੰਤ ਸਿੰਘ, ਪੰਚ ਮਨਜੀਤ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ ਨਿਸੋਕੇ, ਫੌਜੀ ਦੀਦਾਰ ਸਿੰਘ, ਬਲਕਾਰ ਸਿੰਘ ਪੰਚ, ਫੌਜੀ ਹਰਭਜਨ ਸਿੰਘ, ਮਲੂਕ ਸਿੰਘ ਪੰਚ, ਨੰਬਰਦਾਰ ਵੱਸਣ ਸਿੰਘ ਆਦਿ ਮੋਜੂਦ ਸਨ।

No comments: