BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਰਕਿਟ ਕਮੇਟੀ ਦੇ ਠੇਕੇਦਾਰਾ ਵਲੋਂ ਜਬਰਦਸਤੀ ਪੈਸੇ ਵਸੂਲਣ ਦੇ ਵਿਰੋਧ ਵਿੱਚ ਬਸਪਾ ਵਲੋਂ ਰੋਸ ਪ੍ਰਦਸ਼ਨ

ਹੁਸ਼ਿਆਰਪੁਰ, 4 ਅਪ੍ਰੈਲ (ਤਰਸੇਮ ਦੀਵਾਨਾ)- ਹੁਸ਼ਿਆਰਪੁਰ ਵਿੱਚ ਬਸਪਾ ਪ੍ਰਧਾਨ ਮਦਨ ਸਿੰਘ ਬੈਂਸ ਇੰਚਾਰਜ ਹਲਕਾ ਹੁਸ਼ਿਆਰਪੁਰ ਦੀ ਅਗਵਾਹੀ ਵਿੱਚ ਮਾਰਕਿਟ ਕਮੇਟੀ ਦੇ ਠੇਕੇਦਾਰਾ ਦੀ ਗੂੰਡਾਗਰਦੀ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੋਰ ਤੇ ਬਸਪਾ ਜਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਬਲਜੀਤ ਰਾਏ ਉਨਾ ਦੇ ਨਾਲ ਬਸਪਾ ਸੀਨੀਅਰ ਲੀਡਰ ਭਗਵਾਨ ਦਾਸ ਸਿੱਧੂ ਜਿਲਾ ਸੈਕਟਰੀ ਦਿਨੇਸ਼ ਪੱਪੂ, ਡਾ. ਰਤਨ ਵਿਸ਼ੇਸ਼ ਤੋਰ ਤੇ ਹਾਜਰ ਹੋਏ  ਰੋਸ ਧਰਨੇ ਨੂੰ ਸੰਬੋਧਨ ਕਰਦਿਆ ਬਸਪਾ ਆਗੂਆ ਨੇ ਕਿਹਾ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀਆ ਧੱਕੇਸ਼ਾਹੀਆ ਦਿਨ-ਪ੍ਰਤੀ- ਦਿਨ ਉਜਾਗਰ ਹੋ ਰਹੀਆ ਹਨ ਜਿਸ ਦੀ ਤਾਜਾ ਉਦਾਰਨ ਮਾਰਕਿਟ ਕਮੇਟੀ ਹੁਸ਼ਿਆਰਪੁਰ ਨਵੀਂ ਸਬਜੀ ਮੰਡੀ ਵਿੱਚ ਸਬਜੀ ਵਿਕਰੇਤਾ ਦੀਆ ਰੇੜੀਆਂ ਦੀਆਂ ਮੰਡੀ ਦੀ ਠੇਕੇਦਾਰਾ ਵਲੋਂ ਅੰਨੀ ਲੁੱਟ ਕੀਤੀ ਜਾ ਰਹੀ ਹੈ ਰੇੜੀਆਂ ਦੀ ਨਿਰਧਾਰਤ ਫੀਸ ਪ੍ਰਤੀ ਦਿਨ 50/- ਰੁਪਏ ਹੈ, ਪਰ ਇਸ ਤੋਂ 3-4 ਗੁਣਾ ਜਿਆਦਾ ਪੈਸੇ ਠੇਕੇਦਾਰ ਡਰਾ-ਧਮਕਾ ਦੇ ਵਸੂਲ ਕਰਦੇ ਹਨ ਜਦੋਂ ਕੋਈ ਇਸ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆ ਜਾਂਦੀ ਹਨ ਇਹ ਸਾਰੀ ਘਟਨਾ ਲਾਲ ਚੰਦ ਬਿੱਲਾ ਰੇੜੀ ਫੜੀ ਦੇ ਪ੍ਰਧਾਨ ਨਾਲ ਕਈ ਵਾਰ ਵਾਪਰ ਚੁੱਕਾ ਹੈ ਇਹ ਸਾਰੀ ਘਟਨਾ ਲਾਲ ਚੰਦ ਬਿੱਲਾ ਬਸਪਾ ਦੇ ਸੀਨੀਅਰ ਆਗੂਆ ਦੇ ਧਿਆਨ ਵਿੱਚ ਲਿਆਂਦੀ ਇਸ ਰੋਸ ਧਰਨੇ ਵਿੱਚ ਪ੍ਰਸ਼ਾਸ਼ਨ ਦੇ ਮੁੱਖ ਅਫਸਰ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਪਹੁੰਚ ਕੇ ਇਹ ਭਰੋਸਾ ਦਿਵਾਇਆ ਕਿ ਸਾਰੀਆ ਮੁਸ਼ਕਿਲਾ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ ਇਸ ਮੌਕੇ ਹੁਸ਼ਿਆਰਪੁਰ ਸਿਟੀ ਦੇ ਵਾਇਸ ਪ੍ਰਧਾਨ ਸੁਰਜੀਤ ਸਿੰਘ, ਅਵਤਾਰ ਸਿੰਘ ਤਾਰੀ, ਪੇ੍ਰਮ ਬੱਸੀ ਕਿਕਰਾਂ, ਰਾਜ ਪਾਲ ਬਾਂਗਾ, ਜਸਵਿੰਦਰ ਬਿੱਲਾ, ਹਰਭਜਨ ਭੱਟੀ, ਦਿਲਬਾਗ ਤਨੂੰਲੀ ਅਤੇ ਕਈ ਸੈਕੜੇ ਵਰਕਰ ਹਾਜਰ ਸਨ।

No comments: