BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਾਨ-ਟੀਚਿੰਗ ਕਰਮਚਾਰੀ ੳਤੱਰੇ ਸੜਕਾਂ ਤੇ

ਜਲੰਧਰ 22 ਅਪ੍ਰੈਲ (ਬਿਊਰੋ)- ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ ਯੂਨੀਅਨ ਪੰਜਾਬ ਦੇ (ਏਡਿਡ ਅਤੇ ਅਨਏਡਿਡ) ਦੇ ਬੈਨਰ ਹੇਠ ਅੱਜ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ 22 ਅਪੈ੍ਰਲ, 2016 ਨੂੰ ਸਵੇਰੇ 10.30 ਵਜੇ ਪੰਜਾਬ ਦੇ ਸਾਰੇ ਅਲੱਗ ਅਲੱਗ ਕਾਲਜਾਂ ਦੇ ਕਰਮਚਾਰੀ ਪੰਜਾਬ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਵਿਰੁੱਧ ਭਾਰੀ ਗਿਣਤੀ ਵਿੱਚ ਮਾਸ ਕੈਜੂਅਲ ਲੀਵ ਲੈ ਕੇ ਇਕੱਠੇ ਹੋਏ। ਇਸ ਮੌਕੇ ਤੇ ਯੂਨੀਅਨ ਦੇ ਨੁਮਾਂਇੰਦਿਆਂ ਨੇ ਪੰਜਾਬ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਕੜੇ ਸ਼ਬਦਾਂ 'ਚ ਉਨਾਂ ਵਲੋਂ ਨਾਨ-ਟੀਚਿੰਗ ਕਰਮਚਾਰੀਆਂ ਦੇ ਨਾਲ ਮਤਰਈ ਮਾਂ ਵਾਲਾ ਸਤੇਲਾ ਰੁੱਖ ਅਪਨਾਉਣ ਦੀੇ ਨਿਖੇਧੀ ਕੀਤੀ। ਇਨਾਂ ਕਰਚਾਰੀਆਂ ਨੂੰ ਸਰਕਾਰ ਵਲੋਂ 01ਫ਼09ਫ਼1978 ਤੋਂ ਸਰਕਾਰੀ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਦੀ  ਤਰਾਂ ਹੀ  ਪੇ ਪੈਰਿਟੀ ਦਿੱਤੀ ਗਈ ਹੈ ਅਤੇ ਇਸਦੇ ਆਧਾਰ ਤੇ ਹੀ ਸਮੇਂ-ਸਮੇਂ ਤੋਂ ਜਦੋ ਵੀ ਕੋਈ ਨਵੇਂ ਪੇ-ਸਕੇਲ ਮਿਲਦੇ ਆ ਰਹੇ ਹਨ ਜੋ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਜਾਂਦੇ ਸੀ ਪਰ ਇਸ ਵਾਰ ਸਰਕਾਰ ਇਨਾਂ ਕਰਮਚਾਰੀਆਂ ਨੂੰ ਜਾਨਬੂਝ ਕੇ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ। ਦੂਜੇ ਪਾਸੇ ਜੀ.ਐਨ.ਡੀ.ਯੂ. ਦੇ ਉਪ ਕੁਲਪਤੀ ਵਲੋਂ ਵੀ ਇਹਨਾਂ ਕਰਮਚਾਰੀਆਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।ਉਪ-ਕੁਲਪਤੀ ਵਲੋਂ ਪ੍ਰਾਈਵੇਟ ਕਾਲਜਾਂ ਦੇ ਪਿ੍ਰੰਸੀਪਲਾਂ ਅਤੇ ਟੀਚਿੰਗ ਸਟਾਫ ਨੂੰ ਲੀਵ ਇਨਕੈਸ਼ਮੈਂਟ ਦਾ ਆਰਡੀਨੇਂਸ 1 ਜਨਵਰੀ,2012 ਤੋਂ ਲਾਗੂ ਕਰ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਇਹਨਾਂ ਕਾਲਜਾਂ ਵਿੱਚ ਕੰਮ ਕਰ ਰਹੇ ਨਾਨ-ਟੀਚਿੰਗ ਕਰਮਚਾਰੀਆਂ ਨੂੰ ਇਸ ਲਾਭ ਤੋਂ ਵਾਂਝਾ ਰੱਖਿਆ ਹੋਇਆ ਹੈ। ਇਹ ਉਪ ਕੁਲਪਤੀ ਵਲੋਂ ਅਪਨਾਏ ਗਏ ਅੜਿਅਲ ਰੁੱਖ ਦੀ ਮੁੰਹੋਂ ਬੋਲਦੀ ਬੇਇੰਸਾਫੀ ਦੀ ਤਸਵੀਰ ਹੈ।
ਅਸੀ ਪੰਜਾਬ ਦੇ ਮਾਣਯੋਗ ਪ੍ਰਕਾਸ਼ ਸਿੰਘ ਬਾਦਲ ਅਤੇ ਜੀ.ਐਨ.ਡੀ.ਯੂ. ਦੇ ਉਪ ਕੁਲਪਤੀ ਪ੍ਰੋ.  ਏ.ਐਸ. ਬਰਾੜ ਨੂੰ ਚੇਤਾਵਨੀ ਦਿੰਂਦੇ ਹਾਂ ਕਿ ਸਮੇਂ ਰਹਿੰਦੇ ਅਪਣੀ ਹਰਕਤਾਂ ਤੋਂ ਬਾਜ ਆਉਣ ਅਤੇ ਇਹਨਾਂ ਕਰਮਚਾਰੀਆਂ ਦੀਆਂ ਜਾਯਜ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਨਹੀਂ ਤਾਂ ਇਹਨਾਂ ਤੇ ਉਹ ਮੁਹਾਵਰਾ ਬਿਲਕੁਲ ਠੀਕ ਸਾਬਿਤ ਹੋਏਗਾ- ਅੱਬ ਪਛਤਾਤ  ਹੋਤ ਕਿਆ ਜੱਬ ਚਿੜੀਆ ਚੂੱਗ ਗਈ ਖੇਤ। ਯੂਨੀਅਨ ਦੀਆਂ ਮੁੱਖ ਮੰਗਾ ਜਿਵੇਂ ਕਿ 1.12.2011 ਤੋਂ ਸ਼ੋਧੇ ਗ੍ਰੇਡ-ਪੇ ਅਤੇ ਸਕੇਲਾਂ ਦਾ ਨੋਟੀਫਿਕੇਸ਼ਨ ਲਾਗੂ ਕਰਨਾ, ਵਧੀ ਹੋਈ ਦਰ ਨਾਲ ਹਾਊਸ ਰੈਂਟ ਦਾ ਨੋਟੀਫਿਕੇਸ਼ਨ ਲਾਗੂ ਕਰਨਾ, ਮੈਡੀਕਲ ਭੱਤੇ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਪ੍ਰਾਈਵੇਟ ਏਡਿਡ ਕਾਲਜਾਂ ਦੀਆਂ ਪੋਸਟਾਂ ਭਰਨ ਤੋਂ ਰੋਕ ਹਟਾਉਣਾ, 4:9:14 ਸਟੇਪ-ਅਪ ਇੰਕ੍ਰੀਮੇਂਟ, ਪੈਂਸ਼ਨ ਅਤੇ ਗ੍ਰੈਚੁਅਟੀ ਲਾਗੂ ਕਰਨਾ, ਲੀਵ ਇਨਕੈਸ਼ਮੈਂਟ, ਸੀ.ਸੀ.ਏ. ਅਤੇ ਰੂਰਲ ਭੱਤਾ ਲਾਗੂ ਕਰਨਾ ਆਦਿ ਹਨ।
ਇਸ ਮੌਕੇ ਤੇ ਸ਼੍ਰੀ ਅਵਤਾਰ ਹੈਨਰੀ, ਸਾਬਕਾ ਕੈਬਿਨਟ ਮੰਤਰੀ ਪੰਜਾਬ ਮੁੱਖ ਮਹਿਮਾਨ ਦੇ ਰੂਪ ਵਿੱਚ ਪਧਾਰੇ।  ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਮੁਲਾਜਮਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਅਤੇ ਇਹਨਾਂ ਦੀ ਬਣਦੀ ਰਾਸ਼ੀ ਇਹਨਾਂ ਨੂੰ ਜਾਰੀ ਕੀਤੀ ਜਾਵੇ।  ਉਹਨਾਂ ਨੇ ਆਪਣੇ ਵੱਲੋਂ ਯੁਨੀਅਨ ਨੂੰ 31000ਫ਼- ਰੁਪੈ. ਦੀ ਰਾਸ਼ੀ ਜਾਰੀ ਕੀਤੀ।
ਦੋਪਹਰ 1.00 ਵਜੇ ਤੋਂ ਬਾਅਦ ਨਾਨ-ਟੀਚਿੰਗ ਕਰਮਚਾਰੀ ਜਲੰਧਰ ਦੀਆਂ ਸੜਕਾਂ ਤੇ ਉਤੱਰ ਆਏ ਅਤੇ ਪੰਜਾਬ ਸਰਕਾਰ ਅਤੇ ਉਪ ਕੁਲਪਤੀ ਜੀ.ਐਨ.ਡੀ.ਯੂ. ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕਰਕੇ ਅਪਣੇ ਰੋਸ਼ ਦਾ ਪ੍ਰਦਰਸ਼ਨ ਕੀਤਾ। ਦੇਸ਼ ਭਗਤ ਯਾਦਗਾਰ ਹਾਲ ਤੋਂ ਪੈ੍ਰਸ ਕਲੱਬ ਪਹੁੰਚ ਕੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਤੋਂ ਬਾਅਦ ਸ਼ਾਸ਼ਤਰੀ ਚੌਂਕ ਪਹੁੰਚ ਕੇ ੳਪ-ਕੁਲਪਤੀ ਦਾ ਪੁਤਲਾ ਸਾੜਿਆ ਗਿਆ। ਇਸ ਤੋਂ ਬਾਦ ਰੈਲੀ ਨਵੀਂ ਕਚਹਰੀ ਤੋਂ ਹੋਂਦੇ ਹੋਏ  ਡੀ.ਸੀ. ਆਫਿਸ ਪੁੱਜੀ।ਡੀ.ਸੀ. ਆਫਿਸ ਦੇ ਸਾਹਮਣੇ ਯੂਨੀਅਨ ਨੇ ਜੰਮ ਕੇ ਨਾਅਰੇਬਾਜੀ ਕਰਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਜਾਯਜ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ ਤਾਂ ਯੂਨੀਅਨ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ ਪਿੱਛੇ ਨਹੀਂ ਹਟੇਗੀ।
ਅੰਤ ਵਿਚ ਯੂਨੀਅਨ ਵਲੋਂ ਡੀ.ਸੀ. ਜਲੰਧਰ ਨੂੰ ਅਪਣੀ ਮੰਗਾਂ ਦਾ ਸਰਕਾਰ ਨੂੰ ਭੇਜਣ ਲਈ ਮੰਗ ਪੱਤਰ ਦਿੰਦੇ ਹੋਏ ਪ੍ਰਧਾਨ ਮਦਨ ਲਾਲ ਖੁੱਲਰ ਵਲੋਂ ਪੰਜਾਬ ਰਾਜ ਤੇ ਵੱਖ ਵੱਖ ਕਾਲਜਾਂ ਤੋਂ ਆਏ ਹੋਏ ਭਾਰੀ ਗਿਣਤੀ 'ਚ ਨਾਨ-ਟੀਚਿੰਗ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਰੈਲੀ ਨੂੂੰ ਸਮਾਪਨ ਰੂਪ ਦਿੱਤਾ।

No comments: