BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਲਕਾ ਅਜਨਾਲਾ ਦੇ ਪਿੰਡ ਥੋਬਾ ਵਿਖੇ ਵਿਕਾਸ ਨਾ ਹੋਣ ਤੇ ਪਿੰਡ ਵਾਲਿਆਂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ ਚੋਣਾ 'ਚ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਹਾਕਮ ਧਿਰ ਨੂੰ

ਪੰਜਾਬ ਸਰਕਾਰ ਤੇ ਪੰਚਾਇਤ ਵਿਭਾਗ ਖਿਲਾਫ ਰੋਸ ਕਰਦੇ ਹੋਏ ਪਿੰਡ ਥੋਬਾ ਦੇ ਨਿਵਾਸੀ।
ਅੰਮ੍ਰਿਤਸਰ 2 ਅਪ੍ਰੈੱਲ (ਕੁਲਬੀਰ ਸਿੰਘ ਢਿੱਲੋਂ)- ਸਰਹੱਦੀ ਪਿੰਡ ਥੋਬਾ ਦੇ ਨਿਵਾਸੀਆਂ ਦੀ ਇੱਕ ਭਰਵੀਂ ਇੱਕਤਰਤਾ ਗੁਰਦੁਆਂਰਾ ਚੜ੍ਹਦੀ ਪੱਤੀ ਵਿਖੇ ਹੋਈ ਜਿਸ ਵਿੱਚ ਸ਼ਾਮਲ ਲੋਕਾਂ ਨੇ ਪੰਚਾਇਤ ਵਿਭਾਗ, ਪੰਜਾਬ ਸਰਕਾਰ ਤੇ ਗ੍ਰਾਮ ਪੰਚਾਇਤ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ। ਇੱਕਤਰ ਲੋਕਾਂ ਨੇ ਕਿਹਾ ਕਿ ਬੀਤੇ ਦਿਨੀ ਵੀ ਗਲੀਆਂ ਵਿੱਚ ਚਿੱਕੜ, ਅਧੂਰੀਆਂ ਨਾਲੀਆਂ ਤੇ ਗਰੀਬ ਜਨਤਾ ਦੇ ਘਰਾਂ ਵਿੱਚ ਪਖਾਨੇ ਨਾ ਹੋਣ ਕਾਰਨ ਨਰਕ ਵਰਗੀ ਜਿੰਦਗੀ ਬਤੀਤ ਕਰ ਰਹੇ ਲੋਕਾਂ ਨੇ ਪ੍ਰਿੰਟ ਮੀਡੀਆ ਰਾਹੀਂ ਪੰਚਾਇਤ ਵਿਭਾਗ ਤੇ ਪੰਜਾਬ ਸਰਕਾਰ ਨੂੰ ਕੁੱਭਕਰਨੀ ਨੀਂਦ ਤੋ ਉਠਾਉਣ ਦਾ ਉਪਰਾਲਾ ਕੀਤਾ ਸੀ ਪਰੰਤੂ ਅਜੇ ਤਕ ਸਰਕਾਰ ਜਾਂ ਪੰਚਾਇਤ ਵਿਭਾਗ ਦੇ ਕੰਨ ਤੇ ਜੂੰ ਵੀ ਨਹੀਂ ਸਰਕੀ। ਅੱਜ ਇੱਕਤਰ ਲੋਕਾਂ ਨੇ ਸਿਵਲ ਪ੍ਰਸ਼ਾਸਨ ਤੇ ਪੰਚਾਇਤ ਦੇ ਉੱਚ ਅਧਿਕਾਰੀਆਂ ਨੂੰ ਯਾਦ ਪੱਤਰ ਦੇ ਕੇ ਗ੍ਰਾਮ ਪੰਚਾਇਤ ਥੋਬਾ ਦੀ ਢਿੱਲੀ ਕਾਰਗੁਜਾਰੀ ਤੋ ਜਾਣੂ ਕਰਵਾਇਆਂ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੀ ਮਹਿਲਾ ਸਰਪੰਚ ਵੱਲੋ ਪਹਿਲਾਂ ਤਾਂ ਕੋਰਮ ਪੂਰਾ ਨਾ ਹੋਣ ਦੀ ਗੱਲ ਕੀਤੀਜਾਂਦੀ ਸੀ ਪਰ ਹੁਣ ਪੰਚਾਇਤ ਮੈਂਬਰਾਂ ਵੱਲੋ ਸਾਥ ਦੇਣ ਤੇ ਕੋਰਮ ਵੀ ਪੂਰਾ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਿਧਾਨ ਸਭਾ ਹਲਕੇ ਨੂੰ 45 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਦੇਣ ਦੇ ਦਾਵੇ ਕਰਦੀ ਨਹੀ ਥੱਕਦੀ ਜਦੋ ਕਿ ਪਿੰਡ ਥੋਬਾ ਦੀਆਂ ਮੁੱਖ ਗਲੀਆਂ, ਡੇਰਿਆਂ ਨੂੰ ਜਾਂਦੇ ਰਸਤਿਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਜਿਸ ਨੂੰ ਵੇਖ ਕੇ ਇਸ ਤਰ੍ਰਾਂ ਲੱਗਦਾ ਹੈ ਕਿ ਸ਼ਾਇਦ ਪਿੰਡ ਥੋਬਾ ਪੰਜਾਬ ਦੀ ਹਦੂਦ ਅੰਦਰ ਨਹੀ ਪੈਂਦਾ ਤਾਂ ਹੀ  ਇਹ ਸਰਕਾਰੀ ਵਿਕਾਸ ਕਾਰਜਾਂ ਤੋ ਕੋਹਾਂ ਦੂਰ ਹੈ। ਇੱਕਤਰ ਲੋਕਾਂ ਨੇ ਇੱਕ ਅਵਾਜ ਵਿੱਚ ਕਿਹਾ ਕਿ ਮਜੂਦਾ ਸਰਕਾਰ ਨੇ ਜੇਕਰ ਪਿੰਡ ਥੋਬਾ ਦੇ ਵਿਕਾਸ ਵੱਲ ਧਿਆਨ ਨਾ ਦਿੱੱਤਾ ਤਾਂ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਪਿੰਡ ਨਿਵਾਸੀ ਹਾਕਮ ਧਿਰ ਨੂੰ ਕਰਾਰਾ ਜਵਾਬ ਦੇਣਗੇ। ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜੱਥੇਬੰਦੀ, ਦੁਕਾਨਦਾਰੀ ਯੂਨੀਅਨ ਤੇ ਆਮ ਲੋਕ ਗ੍ਰਾਮ ਪੰਚਾਇਤ, ਪੰਚਾਇਤ ਵਿਭਾਗ ਤੇ ਪੰਜਾਬ ਸਰਕਾਰ ਖਿਲਾਫ ਇੱਕ ਵੱਡਾ ਅੰਦੋਲਨ ਵਿੱਡਣ ਲਈ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਸੰਬੰਧਤ ਧਿਰਾਂ ਦੀ ਹੋਵੇਗੀ। ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਿਸਾਨ ਆਗੂ ਗੁਰਿੰਦਰਬੀਰ ਸਿੰਘ ਥੋਬਾ, ਇਕਾਈ ਪ੍ਰਧਾਨ ਜੱਥੇਦਾਰ ਕਾਲਾ ਸਿੰਘ, ਦੁਕਾਨਦਾਰੀ ਯੂਨੀਅਨ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ, ਖਜਾਨਚੀ ਰਣਜੀਤ ਸਿੰਘ, ਪ੍ਰਿਥੀਪਾਲ ਸਿੰਘ, ਲਾਡੀ, ਗੁਰਵਿੰਦਰ ਸਿੰਘ, ਲਾਭ ਸਿੰਘ, ਬਾਬਾ ਬਲਵਿੰਦਰ ਸਿੰਘ, ਦਲੀਪ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਪੰਚ, ਜੋਧਾ ਸਿੰਘ ਯੂਪੀ ਵਾਲੇ, ਸਾਬਕਾ ਹੋਲਦਾਰ ਸਾਂਈ ਦਾਸ, ਬੀਬੀ ਕੰਸ ਕੌਰ, ਗੁਰਜੀਤ ਕੌਰ, ਕੁਲਬੀਰ ਕੌਰ, ਮਹਿੰਦਰ ਮਸੀਹ, ਗੁਬਚਨ ਕੌਰ, ਰਛਪਾਲ ਸਿੰਘ ਸਾਬਕਾ ਪੰਚ, ਅਰਸ਼ਪ੍ਰੀਤ ਕੌਰ. ਦਰਸ਼ਨ ਸਿੰਘ, ਸਰਦੂਲ ਸਿੰਘ ਤੇ ਡਾ. ਜਸਵੰਤ ਸਿੰਘ ਮੌਜੂਦ ਸਨ।

No comments: