BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਨਾਰਦਾਣਾ ਚੌਂਕ ਸ਼ਾਪਕੀਪਰ ਐਸੋਸੀਏਸ਼ਨ ਵੱਲੋਂ ਮਹੀਨਾਵਾਰ ਮੀਟਿੰਗ

ਪਟਿਆਲਾ 23 ਅਪ੍ਰੈਲ (ਬਿਊਰੋ)- ਅਨਾਰਦਾਣਾ ਚੌਂਕ ਸ਼ਾਪਕੀਪਰ ਐਸੋਸੀਏਸ਼ਨ ਵੱਲੋਂ ਮਹੀਨਾਵਾਰ ਮੀਟਿੰਗ ਅੱਜ ਗੁਰਦੁਆਰਾ ਅਕਾਲਗੜ ਵਿਖੇ ਐਸੋਸੀਏਸ਼ਨ ਦੇ ਸਰਪ੍ਰਸਤ ਡਾ. ਭਾਈ ਪਰਮਜੀਤ ਸਿੰਘ ਦੀ ਪ੍ਰਧਾਨਗੀ ਕੀਤੀ ਗਈ। ਡਾ. ਭਾਈ ਪਰਮਜੀਤ ਸਿੰਘ ਨੇ ਨਗਰ ਕਮਿਸ਼ਨਰ ਸ. ਪਰਮਿੰਦਰ ਸਿੰਘ ਗਿੱਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਨਾਂ ਦੇ ਉੱਦਮ ਸਦਕਾ ਬਹੇੜਾ ਰੋਡ ਸੜਕ ਨੂੰ ਰਿਪੇਅਰ ਕਰਨ ਦਾ ਨਿਰਣਾ ਲਿਆ ਗਿਆ ਹੈ। ਕੰਮ ਜਲਦੀ ਸ਼ੁਰੂ ਕਰਵਾਉਣ ਦੀ ਬੇਨਤੀ ਕੀਤੀ ਗਈ। ਪਟਿਆਲਾ ਦੇ ਐਸ.ਐਸ.ਪੀ. ਸਾਹਿਬ ਨੂੰ ਤਿੰਨ ਮਹੀਨੇ ਪਹਿਲੇ ਪ੍ਰਤੀਨਿਧੀ ਮੰਡਲ 6 ਰਾਹਾਂ ਦੇ ਲਾਂਘੇ ਅਨਾਰਦਾਣਾ ਚੌਂਕ ਵਿੱਚ ਗੱਡੀਆਂ ਦੀ ਗਲਤ ਪਾਰਕਿੰਗ ਕਾਰਨ ਜਾਮ ਅਕਸਰ ਲੱਗਦਾ ਹੈ। ਜਿਹੜਾ ਪੁਲਿਸ ਕਰਮਚਾਰੀ ਤੈਨਾਤ ਹੈ, ਉਹ ਸ਼ਾਮ 7 ਵਜੇ ਤੋਂ ਬਾਅਦ ਘਰ ਚੱਲਾ ਜਾਂਦਾ ਹੈ। ਅਸੀਂ ਟ੍ਰੈਫਿਕ ਪੁਲਿਸ ਕਰਮੀ ਦੀ ਪੱਕੇ ਰੂਪ ਨਾਲ ਤੈਨਾਤੀ ਦੀ ਮੰਗ ਕੀਤੀ ਸੀ। ਪੁਲਿਸ ਦਾ ਕੰਮ ਆਮ ਜਨਤਾ ਨੂੰ ਸਹਿਯੋਗ ਦੇਣਾ ਅਤੇ ਸਹਾਇਤਾ ਕਰਨਾ ਹੈ। ਪਰੰਤੂ ਮਾਣਯੋਗ ਐਸ.ਐਸ.ਪੀ. ਸਾਹਿਬ ਐਸ.ਪੀ. ਸਿਟੀ ਸਾਹਿਬ ਦੇ ਹੁਕਮ ਦੇਣ ਤੋਂ ਬਾਅਦ ਵੀ ਟ੍ਰੈਫਿਕ ਕਰਮਚਾਰੀ ਨਹੀਂ ਲਗਾਇਆ ਜਾ ਰਿਹਾ ਹੈ। ਦੁਕਾਨਦਾਰਾਂ ਦੀਆਂ ਦੁਕਾਨਾਂ ਅੱਗੇ ਆਮ ਚੱਲਦੇ-ਫਿਰਦੇ ਲੋਕ ਗੱਡੀਆਂ ਲਗਾ ਕੇ ਘੰਟਿਆਂ ਬਾਅਦ ਆਉਂਦੇ ਹਨ। ਦੁਕਾਨਦਾਰਾਂ ਦਾ ਵਪਾਰ ਧੰਦਾ ਪ੍ਰਭਾਵਿਤ ਹੁੰਦਾ ਹੈ। ਜੇਕਰ ਕਿਸੇ ਨੂੰ ਰੋਕੋ ਤਾਂ ਅਗੋਂ ਝਗੜਾ ਕਰਦਾ ਹੈ। ਕ੍ਰਿਪਾ ਕਰਕੇ ਐਸ.ਐਸ.ਪੀ. ਸਾਹਿਬ ਤੁਰੰਤ ਦਖਲ ਦੇਣ ਅਤੇ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਲਈ ਯੋਗ ਕਦਮ ਉਠਾਉ। ਇਸ ਮੌਕੇ ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਮਾਟਾ, ਕੈਸ਼ੀਅਰ ਭੁਵਨੇਸ਼ ਸ਼ਰਮਾ ਭੋਲਾ, ਪ੍ਰੈਸ ਸਕੱਤਰ ਜਗਦੀਸ਼ ਸਿਘ ਮੁਖੀਜਾ, ਪ੍ਰਚਾਰ ਸਕੱਤਰ ਰਾਜਿੰਦਰ ਸਿੰਘ ਵੋਹਰਾ, ਦਫਤਰ ਸਕੱਤਰ ਮਾਸਟਰ ਰਾਮਸਰਣ, ਸਲਾਹਕਾਰ ਡਾ. ਸੁਨੀਲ ਗਰੋਵਰ, ਸਲਾਹਕਾਰ ਸੁਰਿੰਦਰ ਸਿੰਘ, ਬਹੇੜਾ ਰੋਡ ਤੋਂ ਚੱਢਾ ਟਾਇਰ, ਸ. ਪਰਵਾਨਾ, ਸੈਣੀ ਇਲੈਕਟ੍ਰਿਕ, ਗੁਰਮੀਤ ਵੈਲਡਿੰਗ ਵਰਕਸ, ਪ੍ਰਿੰਸ ਟੂਲਜ਼ ਅਤੇ ਸਮੂਹ ਏਰੀਆ ਦੇ ਆਗੂ ਹਾਜਿਰ ਸਨ।

No comments: