BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਘਰੋਂ ਸੈਰ ਕਰਨ ਗਈ ਅੋਰਤ ਦੀ ਸੜਕ ਹਾਦਸੇ ਵਿੱਚ ਮੋਤ

ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮੋਕੇ ਤੇ ਹੀ ਹੋਈ, ਅੋਰਤ ਦੀ ਮੋਤ
ਹੁਸ਼ਿਆਰਪੁਰ ਰੋਡ ਸੜਕ ਕਿਨਾਰੇ ਪਈ ਹਰਭਜਨ ਕੋਰ ਦੀ ਮ੍ਰਿਤਕ ਦੇਹ, ਕਾਰਵਾਈ ਕਰਦੀ ਜੰਡੂ ਸਿੰਘਾ ਪੁਲਿਸ ਅਤੇ ਵਿਰਲਾਪ ਕਰਦੇ ਹਰਭਜਨ ਕੋਰ ਦੇ ਰਿਸਤੇਦਾਰ ਇੰਨਸੈਟ ਵਿੱਚ ਹਰਭਜਨ ਕੋਰ ਦੀ ਤਸਵੀਰ।
ਆਦਮਪੁਰ 24 ਅਪ੍ਰੈਲ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਥਾਨਾ ਮਕਸੂਦਾਂ ਦੇ ਪਿੰਡ ਜੰਡੂ ਸਿੰਘਾ ਵਿੱਚ ਦੋਸ਼ੜਕਾ ਚੋਕ ਨਜਦੀਕ ਮੇਨ ਹੁਸ਼ਿਆਰਪੁਰ ਰੋਡ ਤੇ ਸਵਰਨ ਕਲੀਨਿਕ ਦੇ ਸਾਹਮਣੇ ਅੱਜ ਸਵੇਰੇ ਕਰੀਬ 6 ਵਜੇ ਘਰੋਂ ਸੈਰ ਕਰਨ ਵਾਸਤੇ ਨਿਕਲੀ 47 ਸਾਲਾਂ ਅੋਰਤ ਨੂੰ ਕਿਸੇ ਅਣਪਛਾਤੇ ਵਾਹਨ ਨੇ ਆਪਣੀ ਚਪੇਟ ਵਿੱਚ ਲੈ ਲਿਆ, ਜਿਸਦੀ ਮੋਕੇ ਤੇ ਤੜਫ ਤੜਫ ਕੇ ਮੋਤ ਹੋ ਗਈ। ਮ੍ਰਿਤਕ ਅੋਰਤ ਦੀ ਪਹਿਚਾਣ ਹਰਭਜਨ ਕੋਰ ਪਤਨੀ ਗੇਜਾ ਵਾਸੀ ਘਾਗ ਪੱਟੀ ਜੰਡੂ ਸਿੰਘਾ ਵਜੋਂ ਹੋਈ ਹੈ, ਜਿਸਦੇ ਪਤੀ ਗੇਜਾ ਨੇ ਦਸਿਆ ਕਿ ਉਸਦੀ ਪਤਨੀ ਸਵੇਰੇ 6 ਵਜੇ ਹਰ ਰੋਜ ਸੈਰ ਕਰਨ ਵਾਸਤੇ ਜਾਇਆ ਕਰਦੀ ਹੈ। ਪਰ ਅੱਜ ਉਨਾਂ ਨੂੰ ਕਰੀਬ 6.15 ਤੇ ਪਤਾ ਚਲਿਆ ਕਿ ਉਨਾਂ ਦੇ ਘਰ ਦੇ ਨਜਦੀਕ ਹੀ ਕਿਸੇ ਅੋਰਤ ਦੀ ਸੜਕ ਕਿਨਾਰੇ ਲਾਸ਼ ਪਈ ਹੋਈ ਹੈ। ਜਦ ਲਾਗਲੇ ਲੋਕਾਂ ਨੇ ਜਾ ਕੇ ਦੇਖਿਆ ਕਿ ਉਹ ਗੇਜਾ ਦੀ ਪਤਨੀ ਹਰਭਜਨ ਕੋਰ ਦੀ ਲਾਸ਼ ਨਿਕਲੀ। ਮੋਕੇ ਤੇ ਕੁਝ ਹੋਰ ਲੋਕਾਂ ਨੇ ਦਸਿਆ ਕਿ ਹਰਭਜਨ ਕੋਰ ਆਪਣੇ ਖੱਬੇ ਹੱਥ ਹੁਸ਼ਿਆਰਪੁਰ ਦੀ ਤਰਫ ਪਟੜੀ ਤੇ ਹੀ ਜਾ ਰਹੀ ਹੈ। ਜਿਸਨੂੰ ਉਸਦੇ ਪਿਛੇ ਰੋਡ ਤੇ ਆ ਰਹੀ ਇੱਕ ਤੇਜ ਰਫਤਾਰ ਗੱਡੀ ਨੇ ਬਹੁਤ ਜੋਰ ਨਾਲ ਫੇਟ ਮਾਰ ਦਿਤੀ। ਜਿਸ ਨਾਲ ਹਰਭਜਨ ਕੋਰ ਦਾ ਸਰੀਰ ਬਹੁਤ ਦੂਰ ਜਾ ਕੇ ਡਿਗਿਆ। ਪਰ ਵਾਹਨ ਚਾਲਕ ਮੋਕੇ ਤੇ ਫਰਾਰ ਹੋ ਗਿਆ। ਜੰਡੂ ਸਿੰਘਾ ਪੁਲਿਸ ਨੇ ਅਣਪਛਾਤੇ ਵਾਹਨ ਅਤੇ ਉਸਦੇ ਚਾਲਕ ਖਿਲਾਫ ਪਰਚਾ ਦਰਜ ਕਰ ਲਿਆ ਹੈ। ਏ.ਐਸ.ਆਈ ਸੁਖਵਿੰਦਰਪਾਲ ਸਿੰਘ ਅਤੇ ਮੇਜਰ ਸਿੰਘ ਹੋਲਦਾਰ ਨੇ ਦਸਿਆ ਕਿ ਹਰਭਜਨ ਕੋਰ ਦੇ ਸਰੀਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ, ਗੱਡੀ ਅਤੇ ਚਾਲਕ ਦੀ ਭਾਲ ਜਾਰੀ ਹੈ।

No comments: