BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਕ ਡਰੱਗੀ ਨੂੰ ਪੁਲਿਸ ਨੇ ਘੇਰ ਕੇ ਬੰਦੂਕਾਂ ਦੀ ਨੋਕ 'ਤੇ ਕਾਰ ਵਿਚੋਂ ਬਾਹਰ ਕੱਢ ਕੀਤਾ ਗ੍ਰਿਫਤਾਰ

ਆਕਲੈਂਡ ਸ਼ਹਿਰ ਵਿੱਚ ਨਸ਼ਿਆਂ ਦਾ ਵਪਾਰ
ਆਕਲੈਂਡ-29 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਆਕਲੈਂਡ ਸ਼ਹਿਰ ਨਸ਼ਿਆ ਦਾ ਅੱਡਾ ਵੀ ਬਣਦਾ ਜਾ ਰਿਹਾ ਹੈ। ਇਥੇ ਹੁਣ ਡਰੱਗੀ ਕਿਸਮ ਦੇ ਵਪਾਰੀ ਲੋਕ ਪੁਲਿਸ ਦੇ ਘੇਰਨ 'ਤੇ ਬਾਹਰ ਨਿਕਲਣਾ ਵੀ ਜਰੂਰੀ ਨਹੀਂ ਸਮਝਦੇ। ਪੁਲਿਸ ਨੂੰ ਬੰਦੂਕ ਦੀ ਨੋਕ ਉਤੇ ਕਾਰ ਦੇ ਵਿਚੋਂ ਬਾਹਰ ਕੱਢਣਾ ਪੈ ਰਿਹਾ ਹੈ। ਅੱਜ ਅਜਿਹੀ ਘਟਨਾ ਸਿਟੀ ਸੈਂਟਰ ਦੇ ਵਿਚ ਹੋਈ।  ਨੈਲਸਨ ਸਟ੍ਰੀਟ ਉਤੇ ਪੁਲਿਸ ਨੇ ਇਕ ਕਾਰ ਨੂੰ ਘੇਰਾ ਪਾ ਕੇ ਰੋਕਿਆ। ਕਾਰ ਦਾ ਡ੍ਰਾਈਵਰ ਸ਼ਾਇਦ ਕਾਫੀ ਸਮੇਂ ਤੋਂ ਪੁਲਿਸ ਦੇ ਅੱਗੇ-ਅੱਗੇ ਭੱਜ ਰਿਹਾ ਸੀ। ਪੁਲਿਸ ਨੇ ਦੋ ਗੱਡੀਆਂ ਲਾ ਕੇ ਪਹਿਲਾਂ ਉਸਨੂੰ ਰੋਕਿਆ ਅਤੇ ਫਿਰ ਚਾਰ-ਪੰਜ ਪੁਲਿਸ ਅਫਸਰਾਂ ਨੇ ਬੰਦੂਕਾਂ ਤਾਣ ਕੇ ਉਸਨੂੰ ਹੱਥ ਖੜੇ ਕਰਕੇ ਬਾਹਰ ਨਿਕਲਣ ਲਈ ਮਜ਼ਬੂਰ ਕੀਤਾ। ਪੁਲਿਸ ਨੇ ਨਿਕਲਦੇ ਸਾਰ ਹੱਥਕੜੀ ਲਾਈ ਅਤੇ ਗ੍ਰਿਫਤਾਰ ਕਰ ਕੇ ਕਾਰ ਵਿਚ ਬਿਠਾ ਲਿਆ। ਇਹ ਵਿਅਕਤੀ ਦਾ ਸਬੰਧ ਬੀਤੇ ਕੱਲ ਉਨਾਂ ਦੋ ਵਿਅਕਤੀਆਂ ਨਾਲ ਹੈ ਜਿਨਾਂ ਕੋਲੋਂ 1,20,000 ਡਾਲਰ ਦਾ ਨਸ਼ਾ (ਮੈਥ) ਪ੍ਰਾਪਤ ਕੀਤਾ ਸੀ। ਇਹ ਘਟਨਾ ਤਿੰਨ ਤੋਂ ਪੰਜ ਮਿੰਟ ਦੇ ਵਿਚ ਪੁਲਿਸ ਵੱਲੋਂ ਹੈਂਡਲ ਕਰ ਲਈ ਗਈ।

No comments: