BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਨਜ਼ ਕਲੱਬ ਐਕਸ਼ਨ ਵਲੋਂ ਸਰਕਾਰੀ ਸਕੂਲ ਨੂੰ ਕੀਤੇ ਗਏ ਪੱਖੇ ਭੇੇਂਟ

ਹੁਸ਼ਿਆਰਪੁਰ 20 ਅਪ੍ਰੈਲ (ਤਰਸੇਮ ਦੀਵਾਨਾ)- ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਵਲੋਂ ਗਰਮੀਆਂ ਦੇ ਸ਼ੁਰੂਆਤੀ ਮੌਸਮ ਵਿੱਚ ਹੀ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਦੀਆਂ ਮੂਲਭੂਤ ਲੋੜਾਂ ਦੀ ਪੂਰਤੀ ਹਿੱਤ ਕੀਤੇ ਜਾ ਰਿਹੇ ਉਪਰਾਲਿਆਂ ਦੀ ਕੜੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਨਈ ਅਬਾਦੀ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੂੰ ਗਰਮੀਂ ਤੋਂ ਰਾਹਤ ਦੇਣ ਲਈ ਪੱਖੇ ਦਿੱਤੇ ਗਏ। ਇਸ ਦੋਰਾਨ ਲਾਇਨ ਰਾਜਾ ਨੇ ਬੱਚਿਆਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ ਅਤੇ ਮੰਨ ਲਗਾਕੇ ਪੜਣ ਲਈ ਉਤਾਸ਼ਾਹਿਤ ਕੀਤਾ ਅਤੇ ਅਨੁਸ਼ਾਸ਼ਨ ਵਿੱਚ ਰਹਿਣ ਲਈ ਕਿਹਾ। ਚੈਅਰਮੈਨ ਗੱਗੀ ਨੇ ਬੱਚਿਆਂ ਨੂੰ ਧੁੱਪ ਵਿੱਚ ਨਾ ਖੇਲਣ ਲਈ ਕਿਹਾ ਅਤੇ ਧੁੱਪ ਸਮੇਂ ਛੱਤਰੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।  ਡਾਇਰੈਕਟਰ ਲਾਇਨ ਰਮਨ ਵਰਮਾ ਨੇ ਅਧਿਆਪਕਾਂ ਦੀ ਜੀਵਨ ਵਿੱਚ ਮਹੱਤਤਾ ਦੱਸਦੇ ਹੋਏ ਹਮੇਸ਼ਾ ਓਨਾਂ ਦਾ ਆਦਰ ਕਰਨ ਨੂੰ ਕਿਹਾ। ਮੀਤ ਪਧਾਨ ਗੁਰਵਿੰਦਰਜੀਤ ਸਿੰਘ ਨੇ ਬੱਚਿਆਂ ਨੂੰ ਸਾਫ ਸਫਾਈ ਸੰਬਧੀ ਜਾਣਕਾਰੀ ਦਿੱਤੀ। ਸਕੂਲ ਮੁੱਖੀ ਦੀਪਕ ਵਸ਼ਿਸ਼ਟ ਵਲੋਂ ਕਲੱਬ ਦਾ ਇਸ ਮਦੱਦ ਲਈ ਧੰਨਵਾਦ ਕੀਤਾ ਗਿਆ। ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਵਲੋਂ ਭਵਿੱਖ ਵਿੱਚ ਵੀ ਸਕੂਲ ਨਾਲ ਜੁੜੇ ਰਹਿਣ ਦਾ ਭਰੋਸਾ ਜਤਾਇਆਂ ਗਿਆ। ਇਸ ਮੌਕੇ ਪਧਾਨ ਲਾਇਨ ਹਰਜਿੰਦਰ ਸਿੰਘ ਰਾਜਾ, ਜ਼ੋਨ ਚੈਅਰਮੈਨ ਲਾਇਨ ਭੁਪਿੰਦਰ ਗੱਗੀ, ਡਾਇਰੈਕਟਰ ਲਾਇਨ ਮਨਜੀਤ ਸਿੰਘ ਸਹੋਤਾ, ਮੀਤ ਪਧਾਨ ਗੁਰਵਿੰਦਰਜੀਤ ਸਿੰਘ, ਦੀਪਕ ਵਸ਼ਿਸ਼ਟ, ਸੀਮਾਂ ਚੌਧਰੀ ਅਤੇ ਬੱਚੇ ਸ਼ਾਮਿਲ ਸਨ।

No comments: