BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਰਤੀ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜ਼ੀ ਨਿਊਜ਼ੀਲੈਂਡ ਸਰਕਾਰ ਨਾਲ ਕਰਨਗੇ ਕਈ ਅਹਿਮ ਸਮਝੌਤੇ

ਭਾਰਤ-ਨਿਊਜ਼ੀਲੈਂਡ ਸਬੰਧ ਮਜ਼ਬੂਤੀ ਵੱਲ
ਆਕਲੈਂਡ-30 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਭਾਰਤ ਦੇ ਰਾਸ਼ਟਰਪਤੀ ਮਾਣਯੋਗ ਸ੍ਰੀ ਪ੍ਰਣਬ ਮੁਖਰਜ਼ੀ ਅੱਜ ਤਿੰਨ ਦਿਨਾਂ ਨਿਊਜ਼ੀਲੈਂਡ ਦੌਰੇ ਉਤੇ ਆ ਰਹੇ ਹਨ। ਉਨਾਂ ਦੇ ਨਾਲ ਭਾਰਤ ਦੇ ਖੇਤੀਬਾੜੀ ਮੰਤਰੀ ਸ੍ਰੀ ਸੰਜੀਵ ਬਾਲਿਅਨ ਅਤੇ ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚ ਰਹੇ ਹਨ। ਇਸ ਦੌਰੇ ਦੌਰਾਨ ਭਾਰਤ ਦੇ ਰਾਸ਼ਟਰਪਤੀ ਨਿਊਜ਼ੀਲੈਂਡ ਸਰਕਾਰ ਦੇ ਨਾਲ ਅਹਿਮ ਸਮਝੌਤੇ ਕਰਨਗੇ। ਮੁਕਤ ਵਪਾਰ ਸਮਝੌਤਾ ਵੀ ਕਾਫੀ ਸਮੇਂ ਤੋਂ ਨਿਯਮਾਂ ਅਤੇ ਸ਼ਰਤਾਂ ਦਰਮਿਆਨ ਧੀਮੀ ਗਤੀ ਵਿਚ ਸੀ, ਸ਼ਾਇਦ ਇਸ ਉਤੇ ਵੀ ਮੋਹਰ ਲੱਗ ਜਾਵੇ। ਇਸ ਤੋਂ ਇਲਾਵਾ ਇੰਡੀਅਨ ਕੌਂਸਿਲ ਫਾਰ ਕਲਚਰਲ ਰਿਲੇਸ਼ਨਜ਼ ਅਤੇ ਫੈਕੁਲਟੀ ਆਫ ਹਿਊਮਨਟੀਜ਼ ਆਫ ਵਿਕਟੋਰੀਆ ਯੂਨੀਵਰਸਿਟੀ ਵਲਿਗੰਟ ਦਰਮਿਆਨ ਸਮਝੌਤਾ ਹੋਵੇਗਾ। ਟਰੈਸ਼ਰੀ ਐਜੂਕੇਸ਼ਨ, ਸਕਿੱਲ ਅਤੇ ਇੰਪਲਾਇਮੈਂਟ ਮੰਤਰੀ ਸ੍ਰੀ ਸਟੀਵ ਜੋਇਸ ਇਸ ਦਰਮਿਆਨ 'ਐਜੂਕੇਸ਼ਨ ਐਕਸਲੈਂਸ ਅਵਾਰਡ ਫਾਰ ਇੰਡੀਅਨ ਸਟੂਡੈਂਟਸ' ਦਾ ਵੀ ਐਲਾਨ ਕਰਨਗੇ। ਇਸ ਤੋਂ ਇਲਾਵਾ ਹੋਰ ਕਈ ਸਮਝੌਤਿਆਂ ਦੇ ਉਤੇ ਦਸਤਖਤ ਹੋਣ ਦੀ ਸੰਭਾਵਨਾ ਹੈ।
ਭਾਰਤੀ ਲੋਕਾਂ ਦੀ ਰਾਸ਼ਟਰਪਤੀ ਦੇ ਨਾਲ ਮਿਲਣੀ ਦੌਰਾਨ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਸਿੱਧੀ ਹਵਾਈ ਸੇਵਾ ਨੂੰ ਬਹਾਲ ਕਰਨ ਦੀ ਵੀ ਇਕ ਵੱਡੀ ਮੰਗ ਹੋਵੇਗੀ। ਏਅਰ ਨਿਊਜ਼ੀਲੈਂਡ ਦੇ ਨਾਲ ਪਿਛਲੇ ਤਿੰਨ ਸਾਲਾਂ ਤੋਂ ਅਜਿਹੀਆਂ ਸੰਭਾਵਨਾਵਾਂ ਖੋਜੀਆਂ ਜਾ ਰਹੀਆਂ ਹਨ। ਇਸ ਸਮਝੌਤੇ ਉਤੇ ਸ੍ਰੀ ਸਾਇਮਨ ਬ੍ਰਿਜਸ ਜੋ ਕਿ ਟਰਾਂਸਪੋਰਟ ਮੰਤਰੀ ਹਨ, ਦਸਤਖਤ ਕਰ ਸਕਦੇ ਹਨ।
ਉੱਚ ਸਿਆਸੀ ਦੌਰੇ: ਸ੍ਰੀਮਤੀ ਇੰਦਰਾ ਗਾਂਥੀ ਅਤੇ ਸ੍ਰੀ ਰਾਜੀਵ ਗਾਂਧੀ 1968 ਅਤੇ 1986 ਦੇ ਵਿਚ ਇਥੇ ਆਏ ਸਨ।  2006 ਤੋਂ ਲੈ ਕੇ ਹੁਣ ਤੱਕ ਇਥੇ 15 ਭਾਰਤੀ ਮੰਤਰੀ ਅਤੇ ਕੁਝ ਸੰਸਦ ਮੈਂਬਰ ਆ ਚੁਕੇ ਹਨ।
ਨਿਊਜ਼ੀਲੈਂਡ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਜੂਨ 2011 ਦੇ ਵਿਚ ਇੰਡੀਆ ਗਏ ਸਨ।  2007 ਤੋਂ ਲੈ ਕੇ ਹੁਣ ਤੱਕ ਨਿਊਜ਼ੀਲੈਂਡ ਦੇ 15 ਮੰਤਰੀ ਭਾਰਤ ਦੀ ਯਾਤਰਾ 'ਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਦੇਸ਼ ਦੇ ਗਵਰਨ ਜਨਰਲ 2008, 2010 ਅਤੇ 2011 ਦੇ ਵਿਚ ਭਾਰਤ ਦੀ ਯਾਤਰਾ ਕਰ ਚੁੱਕੇ ਹਨ।

No comments: