BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦਾ ਪੰਜਵਾਂ ਦਿਨ

'ਅੱਜ ਦੀ ਮੰਗ, ਕੱਲ ਦਾ ਭੱਵਿਖ: ਨੈਨੋਟੈਕਨਾਲੋਜੀ'
ਜਲੰਧਰ 29 ਅਪ੍ਰੈਲ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਬਾਇਓਟੈਕਨਾਲਾੱਜੀ ਵਿਭਾਗ, ਭਾਰਤ ਸਰਕਾਰ ਵਲੋਂ ਪ੍ਰਾਯੋਜਿਤ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦੇ ਪੰਜਵੇਂ ਦਿਨ ਡਾ. ਐਸ.ਪੀ.ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਹਿਲੇ ਸੈਸ਼ਨ ਵਿੱਚ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ।  ਐਫ.ਡੀ.ਪੀ ਕੋਆਰਡੀਨੇਟਰ ਪ੍ਰੋ. ਮੀਨਾਕਸ਼ੀ ਸਿਆਲ, ਐਫ.ਡੀ.ਪੀ. ਦੇ ਪ੍ਰਬੰਧਕ ਡਾ. ਮੀਨਾ ਸ਼ਰਮਾ, ਡਾ. ਏਕਤਾ ਖੋਸਲਾ ਅਤੇ ਪੋz. ਜਯੋਤਿ ਕੌਲ ਨੇ ਰਿਸੋਰਸ ਪਰਸਨ ਦਾ ਫੁੱਲਾਂ ਨਾਲ ਸਵਾਗਤ ਕੀਤਾ। ਡਾ. ਐਸ.ਪੀ. ਸਿੰਘ ਨੇ “ਬਾੱਡੀ ਇਮੇਜ, ਸੇਲਫ ਏਸਟੀਮ ਅਤੇ ਬਿਹੇਵਿਯਰ” ਵਿਸ਼ੇ ਤੇ ਵਿਸਤਾਰਪੂਰਵਕ ਚਰਚਾ ਕਰਦੇ ਹੋਏ ਕਿਹਾ ਕਿ ਸ਼ਰੀਰਿਕ ਛਵਿ ਅਤੇ ਆਤਮਸੱਮਾਨ ਇਕ ਦੂਜੇ ਨੂੰ ਪਰਤਖ: ਪ੍ਰਭਾਵਿਤ ਕਰਦੇ ਹਨ।  ਉਹਨਾਂ ਬੀ.ਐਮ.ਆਈ ਅਤੇ ਵਿਵਹਾਰ ਨਾਲ ਸਬੰਧਿਤ ਸਕੇਲ ਦਾ ਵੀ ਵਿਸ਼ੇਸ਼ ਵਰਨਣ ਕੀਤਾ ਅਤੇ ਦੱਸਿਆ ਕਿ ਕਿਸ ਤਰਾਂ ਵਿਗਿਆਨਿਕ ਢੰਗ ਸਾਨੂੰ ਕਿਸੇ ਵੀ ਸ਼ਾਰੀਰਿਕ ਛਵਿ ਤੋਂ ਉਸਦੇ ਵਿਵਹਾਰ ਦੀ ਸਾਰੀ ਜਾਨਕਾਰੀ ਪ੍ਰਾਪਤ ਕਰ ਸਕਦੇ ਹਾਂ।
ਦੂਜੇ ਸੈਸ਼ਨ ਵਿੱਚ ਉਹਨਾਂ ਨੇ “ਹਯੂਮਨ ਏਵਲਯੂਸ਼ਨਰੀ ਐਡਪਟੇਸ਼ਨਜ਼” ਵਿਸ਼ੇ ਤੇ ਸੰਭਾਸ਼ਨ ਦਿੰਦੇ ਹੋਏ ਪਾਸ਼ਾਣ ਯੁਗ ਦੀ ਜ਼ਿੰਦਗੀ ਤੋਂ ਕ੍ਰਿਸ਼ੀ ਕ੍ਰਾਂਤਿ ਤੱਕ ਦੀ ਕ੍ਰਮਾਗਤ ਉਨੱਤੀ ਤੇ ਵਿਸਤਾਰਕ ਚਰਚਾ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਵਿਟਾਮਿਨ ਡੀ ਦੇ ਸੰਸਲੇਸ਼ਨ ਦੇ ਲਈ ਯੂ.ਵੀ.ਰੇਡਿਯੇਸ਼ਨ ਦੀ ਭੂਮਿਕਾ ਤੇ ਟਿੱਪਣੀ ਕੀਤੀ। ਤੀਜ਼ੇ ਸੈਸ਼ਨ ਵਿੱਚ ਡਾ. ਪ੍ਰਗਨੇਸ਼ ਡੇਵ, ਕੇ.ਐਸ.ਕੇ.ਵੀ ਯੂਨੀਵਰਸਿਟੀ, ਭੁਜ਼ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ ਅਤੇ “ਟੈਕਨਾਲਾੱਜੀਕਲ ਏਡਵਾਂਸਮੇਂਟ ਇਨ ਨੈਨੋਟੈਕਨਾਲਾੱਜੀ” ਵਿਸ਼ੇ ਤੇ ਵਿਸਤਾਰਕ ਚਰਚਾ ਕੀਤੀ। ਉਹਨਾਂ ਕਿਹਾ ਕਿ ਕੰਪਿਊਟਰ ਯੁਗ ਦੇ ਬਾਅਦ ਅਗਲਾ ਯੁਗ ਨੈਨੋਟੈਕਨਾਲਾੱਜੀ ਦਾ ਹੈ ਅਤੇ ਇਸ ਤੇ ਇੰਡੀਆ, ਚਾਈਨਾ ਅਤੇ ਬ੍ਰਾਜ਼ੀਲ ਵਿੱਚ ਬਹੁਤ ਉੱਚੇ ਪੱਧਰ ਤੇ ਅਨੁਸੰਧਾਨ ਹੋ ਰਹੀ ਹੈ।  ਇਸ ਟੈਕਨਾਲੋਜੀ ਦਾ ਦੂਜਾ ਨਾਮ 'ਪੋਰਟੇਬਲ' ਹੈ। ਅਤੇ ਉਤਪੱਤੀ ਦੇ ਨਵੇਂ ਸਾਧਨਾਂ ਦਾ ਨਾਂ ਹੀ ਨੈਨੋ ਹੈ।  ਉਹਨਾਂ ਨੈਨੋਟੈਕਨਾਲਾੱਜੀ ਦਾ ਸੋਲਰ ਉਰਜਾ ਵਿੱਚ ਉਪਯੋਗ ਦਾ ਵਿਵਰਣ ਵੀ ਦਿੱਤਾ।
ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਕਿਹਾ ਕਿ ਟੈਕਨਾਲਾੱਜੀ ਆਧੁਨਿਕ ਯੁਗ ਵਿੱਚ 'ਪਰਿਖਣ ਦਾ ਮੂਲ ਆਧਾਰ ਅਤੇ ਬੈਕਬੋਨ' ਹੈ। ਇਸ ਤੋਂ ਵਾਂਝਾ ਰਹਿ ਕੇ ਕਵਾਲਿਟੀ ਏਜੂਕੇਸ਼ਨ ਲਗਭਗ ਅਸੰਭਵ ਹੈ। ਇਸ ਦੇ ਨਾਲ ਪ੍ਰਿੰਸੀਪਲ ਜੀ ਨੇ ਐਫ.ਡੀ.ਪੀ ਪ੍ਰਬੰਧਕਾਂ ਦੀ ਇਸ ਨਵੀਨ ਅਤੇ ਉੱਤਮ ਕੋਸ਼ਿਸ਼ ਦੇ ਲਈ ਪ੍ਰਸ਼ੰਸਾ ਕੀਤੀ।

No comments: