BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੁਸਾਂਝ ਕਲਾਂ ਪੁਲਿਸ ਵਲੋਂ ਕੇਵਲ ਮੋਟਰਸਾਈਕਲਾਂ ਦੇ ਹੀ ਪ੍ਰੈੱਸ਼ਰ ਹਾਰਨਾਂ ਨੂੰ ਉਤਾਰਿਆ

ਪਰ ਮਿੰਨੀ ਬੱਸਾਂ ਤੇ ਮਹਿੰਗੀਆਂ ਗੱਡੀਆਂ ਦੇ ਪ੍ਰੈਸ਼ਰ ਹਾਰਨ ਵੱਲ ਧਿਆਨ ਨਹੀਂ ਦਿੱਤਾ
ਦੁਸਾਂਝ ਕਲਾਂ ਪੁਲਿਸ ਨਾਕੇ ਦੀਆਂ ਵੱਖ ਵੱਖ ਤਸਵੀਰਾਂ
ਦੁਸਾਂਝ ਕਲਾਂ 8 ਅਪ੍ਰੈਲ (ਸੁਰਿੰਦਰ ਪਾਲ ਕੁੱਕੂ)-ਭਾਰਤ ਨੂੰ ਆਜ਼ਾਦ ਹੋਇਆਂ 68 ਸਾਲ ਬੀਤ ਚੁੱਕੇ ਹਨ, ਦੇਸ਼ ਭਗਤਾਂ ਨੇ ਇਸ ਲਈ ਜਾਨਾਂ ਕੁਰਬਾਨ ਕਰ ਦਿਤੀਆਂ ਸਨ ਕਿ ਦੇਸ਼ ਵਾਸੀ ਜਿਥੇ ਗੋਰਿਆਂ ਦੀ ਗੁਲਾਮੀ ਤੋਂ ਮੁਕਤ ਹੋਣ ਉਥੇ ਹੀ ਇਨਸਾਨ ਹੱਥੋਂ ਇਨਸਾਨ ਦੀ ਲੁੱਟ ਨਾ ਹੋਵੇ ਅਤੇ ਸਭ ਨੂੰ ਬਰਾਬਰ ਅਧਿਕਾਰ ਮਿਲਣ। ਦੇਸ਼ ਦਾ ਸੰਵਿਧਾਨ ਵੀ ਬਰਾਬਰਤਾ ਦਾ ਸੰਦੇਸ ਦਿੰਦਾ ਹੈ ਅਤੇ ਹਰ ਇੱਕ ਲਈ ਕਾਨੂੰਨ ਬਰਾਬਰ ਹਨ। ਪਰ ਅਜਾਦੀ ਦੇ 68 ਸਾਲ ਬੀਤਣ ਦੇ ਬਾਅਦ ਵੀ ਲੋਕ ਆਪਣੇ ਮੁਲਕ ਵਿੱਚ ਰਹਿੰਦਿਆਂ ਹੋਇਆਂ ਗੁਲਾਮੀ ਵਾਲ਼ੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਇਥੇ ਅਮੀਰ ਲਈ ਕਾਨੂੰਨ ਹੋਰ ਅਤੇ ਗਰੀਬ ਲਈ ਕਾਨੂੰਨ ਹੋਰ ਹੈ। ਗਰੀਬ ਜੋ ਪਹਿਲਾਂ ਹੀ ਗਰੀਬੀ, ਬੇਰੁਜਗਾਰੀ, ਭੁੱਖਮਰੀ ਤੋਂ ਪੀੜਤ ਹੈ ਅਤੇ ਗੁਲਾਮੀ ਵਾਲ਼ੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹੈ ਉਸ ਨੂੰ ਅੱਜ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਰੋਹ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਤੇ ਦੂਜੇ ਪਾਸੇ ਅਮੀਰ ਅਤੇ ਸਾਰੇ ਸੁੱਖ ਮਾਨਣ ਵਾਲੇ  ਐਸ਼ੋ ਅਰਾਮ ਦੀ ਜਿੰਦਗੀ ਬਤੀਤ ਕਰਨ ਵਾਲੇ ਲੋਕਾਂ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਰਵੱਈਆ ਹੋਰ ਹੈ ਅਤੇ ਕਾਨੂੰਨ ਵੀ ਹੋਰ ਹੈ।ਇਸ ਦੀ ਮਿਸਾਲ ਸਮੇਂ ਸਮੇਂ ਤੇ ਦੇਖਣ ਨੂੰ ਅਕਸਰ ਮਿਲਦੀ ਹੈ। ਤੁਸੀਂ ਦੇਖੋਗੇ ਕਿ ਇਹ ਦੁਸਾਂਝ ਕਲਾਂ ਦੀ ਪੁਲਿਸ ਵਲੋਂ ਪੁਲਿਸ ਚੌਕੀ ਦੇ ਅੱਗੇ ਨਾਕਾ ਲਗਾ ਕਿ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰਨ ਕੀਤੀ ਤਾਂ ਜਾ ਰਿਹਾ ਹੈ, ਪਰ ਇਥੇ ਅਮੀਰ ਅਤੇ ਗਰੀਬ ਦਾ ਪਾੜਾ ਵੀ ਦਿਖਾਈ ਦੇ ਰਿਹਾ ਹੈ। ਤੁਸੀਂ ਦੇਖ ਰਹੇ ਕਿ ਜੋ ਮਹਿੰਗੀਆਂ ਕਾਰਾਂ ਅਤੇ ਗੱਡੀਆਂ ਲੰਘ ਰਹੀਆਂ ਉਹਨਾਂ ਨੂੰ ਤਾਂ ਰੋਕਿਆ ਤੱਕ ਨਹੀਂ ਜਾ ਰਿਹਾ। ਮਿੰਨੀ ਬੱਸਾਂ ਅਤੇ ਟਿੱਪਰਾਂ ਵਲੋਂ ਥੜੱਲੇ ਨਾਲ਼ ਲਾ ਪ੍ਰਵਾਹੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਾਕੇ ਦੌਰਾਨ ਕਿਸੇ ਪੁਲਿਸ ਮੁਲਾਜਮ ਵਲੋਂ ਕਿਸੇ ਗੱਡੀ ਦਾ ਚਲਾਣ ਤੱਕ ਨਹੀਂ ਕੀਤਾ ਜਾ ਰਿਹਾ। ਵੱਡੀਆਂ ਗੱਡੀਆਂ ਦੇ ਲੱਗੇ ਕੰਨ ਪਾੜੂ ਪ੍ਰੈਸ਼ਰ ਹਾਰਨ ਤੁਸੀਂ ਵੇਖ ਰਹੇ ਹੋ ਪਰ ਮੁਲਾਜਮਾਂ ਵਲੋਂ  ਉਧਰ ਧਿਆਨ ਤੱਕ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਵਿਚਾਰੇ ਗਰੀਬ ਤੇ ਲਿਤਾੜੇ ਲੋਕਾਂ ਦੇ ਮੋਟਰਸਾਇਕਲਾਂ ਨੂੰ ਰੋਕ ਰੋਕ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਕੋਈ ਮਿਸਤਰੀ ਖਰਚਾ ਬਚਾਉਣ ਲਈ ਆਪਣੇ ਦੋ ਮਜਦੂਰਾਂ ਨੂੰ ਮੋਟਰਸਾਇਕਲ ਤੇ ਬਿਠਾ ਕੇ ਜਾਂਦਾ ਹੈ ਤਾਂ ਉਸ ਦਾ ਵੀ ਚਲਾਣ ਕਰ ਦਿਤਾ ਜਾਂਦਾ ਹੈ। ਸਿਰਫ ਮੋਟਰਸਾਇਕਲਾਂ ਤੇ ਲੱਗੇ ਪ੍ਰੈਸ਼ਰ ਹਾਰਨਾਂ ਨੂੰ ਹੀ ਉਤਰਵਾਇਆ ਜਾ ਰਿਹਾ ਹੈ। ਮੋਟਰਸਾਇਕਲਾਂ ਤੇ ਬੈਠੀਆਂ ਔਰਤਾਂ ਨੂੰ ਵੀ ਰਸਤੇ ਵਿੱਚ ਰੋਕ ਰੋਕ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਔਰਤਾਂ ਪੁਲਿਸ ਮੁਲਾਜਮਾਂ ਦੀਆਂ ਮਿਨਤਾਂ ਕਰਦੀਆਂ ਅਕਸਰ ਦੇਖੀਆਂ ਜਾ ਸਕਦੀਆਂ ਹਨ। ਇਥੇ ਜਿਕਰਯੋਗ ਹੈ ਕਿ ਇੱਕੋ ਦੇਸ਼ ਵਿੱਚ ਰਹਿ ਰਹੇ ਲੋਕਾਂ ਲਈ ਦੋ ਤਰਾਂ ਦੇ ਕਾਨੂੰਨ ਕਿਓ ਹਨ।  ਇਹ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਦੁਸਾਂਝ ਕਲਾਂ ਦੀ ਪੁਲਿਸ ਚੌਕੀ ਦੇ ਮੁਲਾਜਮਾਂ ਵਲੋਂ ਦੁਸਾਂਝ ਕਲਾਂ ਵਿਖੇ ਲਗਾਇਆ ਨਾਕਾ। ਲੋੜ ਹੈ ਪੁਲਿਸ ਨੂੰ ਲੋਕਾਂ ਪ੍ਰਤੀ ਆਪਣਾ ਰਵੱਈਆ ਬਦਲਣ ਦੀ ਤਾਂ ਲੋਕਾਂ ਅੰਦਰ ਪੁਲਿਸ ਪ੍ਰਤੀ ਸਤਿਕਾਰ ਬਣ ਸਕੇ ਪੁਲਿਸ ਦੇ ਮੱਥੇ ਤੇ ਭ੍ਰਿਸ਼ਟਾਚਾਰ ਦਾ ਲੱਗਿਆ ਕਲੰਕ ਉੱਤਾਰ ਸਕਣ।

No comments: