BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਪੈਸ਼ਲ ਐਟੀਂ ਕ੍ਰਾਈਮ ਬਿਊਰੋ ਵੱਲੋਂ ਰਾਮਲੀਲਾ ਗਰਾਂਊਡ ਰਮਦਾਸ ਵਿਖੇ ਜਾਗਰੂਕਤਾ ਕੈਪ ਲਗਾਇਆ ਗਿਆ

ਸ਼ਪੈਸ਼ਲ ਐਟੀਂ ਕ੍ਰਾਈਮ ਬਿਊਰੋ ਚੀਫ ਡਾ, ਚਰਨਜੀਤ ਸਿੰਘ ਚੇਤਨਪੁਰਾ ਸੰਬੋਧਨ ਕਰਦੇ ਹੋਏ ਤੇ ਮੰਚ ਤੇ ਬੈਠੀਆਂ ਪ੍ਰਮੁੱਖ ਸ਼ਖਸ਼ੀਅਤਾ ਤੇ ਹੇਠਾ ਇਕੱਠ ਦਾ ਦ੍ਰਿਸ਼।
ਅੰਮ੍ਰਿਤਸਰ 25 ਅਪ੍ਰੈਲ (ਕੁਲਬੀਰ ਸਿੰਘ ਢਿੱਲੋਂ) ਸ਼ਪੈਸ਼ਲ ਐਟੀਂ ਕ੍ਰਾਈਮ ਬਿਊਰੋ ਵੱਲੋਂ ਰਾਮਲੀਲਾ ਗਰਾਂਊਡ ਰਮਦਾਸ ਵਿਖੇ ਜਾਗਰੂਕਤਾ ਕੈਪ ਲਗਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਕੌਮੀ ਬਿਊਰੋ ਚੀਫ  ਡਾ. ਚਰਨਜੀਤ ਸਿੰਘ ਚੇਤਨਪੁਰਾ ਸਨ ਤੇ ਵਿਸ਼ੇਸ਼ ਤੌਰ ਤੇ ਨਾਇਬ ਤਹਿਸੀਲਦਾਰ ਰਮਦਾਸ  ਮੈਡਮ ਅਰਚਨਾ ਸ਼ਰਮਾਂ, ਨਗਰ ਕੌਸਲ ਰਮਦਾਸ ਦੇ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ ਪਹੁੰਚੇ। ਕੈਪ ਨੂੰ ਸੰਬੋਧਨ ਕਰਦਿਆਂ ਡਾ. ਚਰਨਜੀਤ ਸਿੰਘ ਚੇਤਨਪੁਰਾ ਨੇ ਆਖਿਆ ਕਿ ਅੱਜ ਦਾ ਨੌਜਵਾਨ ਨਸ਼ਿਆ ਦੇ ਜੰਜਾਲ ਵਿੱਚ ਬੁਰੀ ਤਰ੍ਹਾ ਫੱਸਦਾ ਜਾ ਰਿਹਾ ਹੈ ਅਤੇ ਜਿਹੜੇ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ ਤੇ ਉਹ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾ ਦਾ ਨਸ਼ਾ ਇਸ ਸੰਸਥਾਂ ਵੱਲੋਂ ਕੈਪਾਂ ਰਾਹੀ ਮੁਫਤ ਛਡਾਇਆਂ ਜਾਂਦਾ ਹੈ। ਉਹਨਾ ਕਿਹਾ ਕਿ ਜੇਕਰ ਕੋਈ ਵਿਅਕਤੀ ਕ੍ਰਾਈਮ ਕਰਦਾ ਹੈ ਤਾਂ ਉਸ ਦੀ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਤਾਂ ਜੋ ਕ੍ਰਾਈਮ ਸ਼ਹਿਰਾ ਤੇ ਪਿੰਡਾਂ ਵਿੱਚੋਂ ਖਤਮ ਕੀਤਾ ਜਾ ਸਕੇ ਉੇਹਨਾ ਨੇ ਕਿਹਾ ਕਿ ਮਾਤਾ ਪਿਤਾ ਦਾ ਫਰਜ ਬਣਦਾ ਹੈ ਉਹ ਆਪਣੇ ਬੱਚੇ ਦਾ ਖਿਆਲ ਰੱਖਣ ਕਿ ਉਹਨਾ ਦਾ ਬੱਚਾ ਕੀ ਕੰਮ ਕਰਦਾ ਹੈ ਤਾਂ ਜੋ ਉਹਨਾ ਦਾ ਬੱਚਾ ਕਿਧਰੇ ਗਲਤ ਸੰਗਤ ਵਿੱਚ ਨਾ ਪੈ ਜਾਵੇ। ਇਸ ਤੋ ਪਹਿਲਾਂ ਨਾਇਬ ਤਹਿਸੀਲਦਾਰ ਮੈਡਮ ਅਰਚਨਾ ਸ਼ਰਮਾ ਨੇ ਸੰਬੋਧਨ ਕਰਦਿਆ ਆਖਿਆ ਕਿ ਸਰਕਾਰ ਵੱਲੋਂ ਔਰਤਾ ਦੇ ਹੱਕ ਵਿੱਚ ਬਹੁਤ ਸਾਰੇ ਕਾਨੂੰਨ ਬਣੇ ਹਨ ਤਾਂ ਜੋ ਔਰਤ ਸਮਾਜ ਵਿੱਚ ਸ਼ਾਨ ਨਾਲ ਜੀਅ ਸਕੇ ਅਤੇ ਬੱਚੀਆਂ ਨੂੰ ਵੱਧ ਤੋ ਵੱਧ ਪੜ੍ਹਾਉਣਾ ਚਾਹੀਦਾ ਹੈ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਉਹਨਾ ਕਿਹਾ ਕਿ ਪ੍ਰਾਈਵੇਟ ਸਕੂਲ ਦੇ ਮਾਲਕਾਂ ਵੱਲੋ ਜੋ ਬੱਚਿਆਂ ਤੋ ਵੱਧ ਦਾਖਲੇ, ਬੱਸ ਕਿਰਾਏ, ਵੱਧ ਫੀਸਾ, ਵਰਦੀਆਂ , ਕਿਤਾਬਾ ਆਂਦਿ ਦੇ ਵੱਧ ਪੈਸੇ ਵਸੂਲੇ ਜਾਂਦੇ ਹਨ ਤੇ ਗਰੀਬ ਪਰਿਵਾਰ ਨੂੰ ਆਪਣੇ ਬੱਚੇ ਪੜਾਉਣ ਵਿੱਚ ਭਾਰੀ ਮੁਸ਼ਕਿਲ ਆਉਦੀ ਹੈ ਉਹਨਾ ਕਿਹਾ ਕਿ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਕੂਲਾਂ ਦੇ ਮਾਲਕਾ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਛੇਤੀ ਹੀ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੇ ਕਾਬੂ ਪਾ ਲਿਆ ਜਾਵੇਗਾ ।ਇਸ ਤੋ ਪਹਿਲਾ ਨਗਰ ਕੌਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ ਨੇ ਸੰਬੋਧਨ ਕਰਦਿਆ ਆਖਿਆ ਕਿ ਸ਼ਪੈਸ਼ਲ ਐਟੀ ਕ੍ਰਾਈਮ ਬਿਊਰੋ ਦੀ ਨਗਰ ਕੌਸਲ ਰਮਦਾਸ ਵੱਲੋਂ ਹਰ ਤਰ੍ਹਾ ਦੀ ਮਦਦ ਕੀਤੀ ਜਾਵੇਗੀ ਤਾਂ ਜੋ ਪੰਜਾਬ ਚੋ ਨਸ਼ਾ ਖਤਮ ਕੀਤਾ ਜਾ ਸਕੇ ।ਇਸ ਮੌਕੇ ਜਤਿੰਦਰਪਾਲ ਸਿੰਘ ਗਿੰਨੀ ਭਾਟੀਆ, ਸਤਨਾਮ ਸਿੰਘ ਮਾਹਲ, ਜਿਲ੍ਹਾ ਪ੍ਰਧਾਂਨ ਨਰਿੰਦਰ ਸਿੰਘ ਰੰਧਾਵਾ, ਚੇਅਰਮੈਨ ਜਗਦੀਸ਼ ਸਿੰਘ ਭੋਲਾ, ਨਗਰ ਕੌਸਲ ਰਮਦਾਸ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਕਾਲੀਆ, ਮੀਤ ਪ੍ਰਧਾਨ ਤੇਰਿੰਦਰ ਸ਼ੇਰ ਸਿੰਘ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਥੋਬਾ, ਜਰਨਲ ਸੈਕਟਰੀ ਪ੍ਰਦੀਪ ਕੁਮਾਰ, ਪ੍ਰੈਸ ਸਕੱਤਰ ਹਰਪਾਲ ਸਿੰਘ ਵਾਹਲਾ, ਡਾ. ਦਿਲਬਾਗ ਸਿੰਘ, ਮੈਡਮ ਬਲਜੀਤ ਕੌਰ, ਪ੍ਰਭਜੀਤ ਕੌਰ , ਰੀਤੂ ਸ਼ਰਮਾ, ਰਜਿੰਦਰ ਕੌਰ, ਹਰਦੀਪ ਸਿੰਘ ਕਾਹਲੋਂ, ਸੁਰਿੰਦਰ ਕੁਮਾਰ, ਸਤਿੰਦਰ ਸਿੰਘ, ਬਿਕਰਮਜੀਤ ਸਿੰਘ ਮਾਕੋਵਾਲ, ਹਰੋਿਵੰਦਰ ਸਿੰਘ ਫਤਿਗੜ ਚੂੜੀਆਂ, ਨਰੇਸ਼ ਕੁਮਾਰ ਸੋਢੀ ਰਮਦਾਸ, ਅਮਰੀਕ ਸਿੰਘ ਬੱਲ, ਰਸ਼ਪਾਲ ਸਿੰਘ, ਕੌਸਲਰ ਜੋਗਿੰਦਰਪਾਲ, ਕੇਵਲ ਕੁਮਾਰ, ਸੂਬਾ ਕਾਰਜਕਾਰੀ ਮੈਬਰ ਅਮਰਜੀਤ ਸੋਨੀ, ਅਕਾਲ ਖਾਲਸਾ ਦਲ ਦੇ ਸੁਰਿੰਦਰਪਾਲ ਸਿੰਘ ਤਾਲਬਪੁਰਾ, ਜਸਵੰਤ ਸਿੰਘ ਵਾਹਲਾ ਪੱਤਰਕਾਰ ਆਦਿ ਮੌਜੂਦ ਸਨ ।ਸ਼ਪੈਸ਼ਲ ਐਟੀ ਕ੍ਰਾਈਮ ਬਿਊਰੋ ਵੱਲੋਂ ਰਮਦਾਸ ਵਿੱਖੇ ਲੜਕੀਆ ਲਈ ਸਿਲਾਈ ਸੈਟਰ ਵੀ ਖੋਲਿਆ । ਇਸ ਮੌਕੇ ਪ੍ਰਮੁੱਖ ਸ਼ਖਸ਼ੀਅਤਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

No comments: