BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਉੱਪ ਮੁੱਖ ਮੰਂਤਰੀ ਨੂੰ ਇਸਾਈ ਭਾਈਚਾਰੇ ਦੇ ਵਫਦ ਨੇ ਦਿੱਤਾ ਮੈਮੋਰੰਡਮ

ਉੱਪ ਮੁੱਖ ਮੰਤਰੀ ਬਾਦਲ ਨੂੰ ਮੈਮੋਰੰਡਮ ਦਿੰਦੇ ਹੋਏ ਇਸਾਈ ਭਾਈਚਾਰੇ ਦਾ ਵਫਦ।
ਰਮਦਾਸ 8 ਅਪ੍ਰੈਲ (ਸਾਹਿਬ ਖੋਖਰ) ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਸੰਗਤ ਦਰਸ਼ਨ ਕਰਨ ਆਏ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਸਾਈ ਭਾਈਚਾਰੇ ਦੇ ਵਫਦ ਜਿਸ ਵਿੱਚ ਪਾਸਟਰਾਂ, ਪਾਦਰੀਆ ਤੇ ਸਿਆਸੀ ਆਗੂਆ ਨੇ ਆਪਣੀਆਂ ਮੰਗਾ ਪ੍ਰਤੀ ਇੱਕ ਮੈਮੋਰੰਡਮ ਦੇ ਕੇ ਮੰਗ ਕੀਤੀ ਕਿ ਪਹਿਲੀ ਤੋ  ਬਾਰਵੀ ਤੱਕ ਦੀਆ ਸਕੂਲੀ ਕਿਤਾਬਾ ਵਿੱਚ ਪਭੂ ਯਿਸੂ ਮਸੀਹ ਜੀ ਦੀ ਜੀਵਨੀ ਅੰਕਿਤ ਕੀਤੀ ਜਾਵੇ , ਪੰਜਾਬ ਵਿੱਚ ਵਿਧਾਨ ਪ੍ਰੀਸ਼ਦ ਬਹਾਲ ਕਰਕੇ ਇਸਾਈ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਜਾਵੇ, ਗਿਰਜਾ ਘਰਾਂ ਨੂੰ 1000 ਯੂਨਿਟ ਤੇ ਗਰੀਬ ਇਸਾਈ ਪਰਿਵਾਰਾਂ ਨੂੰ 300 ਯੂਨਿਟ ਬਿਜਲੀ ਮੁਆਫ ਕੀਤੀ ਜਾਵੇ , ਵੱਧ ਵੱਸੋ ਵਾਲੇ ਇਸਾਈ ਪਿੰਡਾਂ ਵਿੱਚ ਭਾਈਚਾਰੇ ਦੇ ਨੰਬਰਦਾਰ ਥਾਪੇ ਜਾਣ , ਇਸਾਈ ਵਰਗ ਨੂੰ ਐਸ.ਸੀ ਵਾਲੀਆ ਸਹੂਲਤਾ ਦਿੱਤੀਆ ਜਾਣ, ਗਰੀਬ ਪਰਿਵਾਰਾਂ ਨੂੰ 5 ਮਰਲੇ ਦੇ ਪਲਾਟ ਦਿੱਤੇ ਜਾਣ , ਸਰਕਾਰੀ ਨੌਕਰੀਆ ਵਿੱਚ ਰਿਆਇਤ ਦਿੱਤੀ ਜਾਵੇ ਤੇ ਇਸਾਈ ਭਾਈਚਾਰੇ ਦੇ ਗਿਰਜਾ ਘਰਾਂ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ । ਜਿਸ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਮੰਗਾਂ ਹੱਲ ਕਰਨ ਦਾ ਵਿਸ਼ਵਾਸ ਦਿੱਤਾ। ਵਫਦ ਵਿੱੱਚ ਅਕਾਲੀ ਦਲ ਜਿਲ੍ਹਾ ਜਰਨਲ ਸਕੱਤਰ ਤੇ ੋਇਸਾਈ ਆਗੂ ਬੱਬਲੂ ਮਸੀਹ ਥੋਬਾ, ਪੰਚ ਅਰਨੋਲਡ ਮਸੀਹ, ਪਾਦਰੀ ਦਰਾਇਡ , ਪਾਸਟਰ ਮੰਗਾ ਮਸੀਹ , ਪਾਸਟਰ ਮਲੂਕ ਮਸੀਹ, ਪਾਦਰੀ ਵਿਜੈ ਕੁਮਾਰ, ਪਾਦਰੀ ਲਖਵਿੰਦਰ ਮਸੀਹ, ਪਾਸਟਰ ਤਰਸੇਮ ਮਸੀਹ, ਪਾਸਟਰ ਵਿਕਟਰ ਮਸੀਹ, ਪਾਸਟਰ ਲਾਡੀ, ਰਹਿਮਤ ਮਸੀਹ, ਡੇਵਿਡ ਮਸੀਹ ਤੇ ਜਾਰਜ ਮਸੀਹ ਵੀ ਸ਼ਾਮਿਲ ਸਨ।

No comments: