BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਂਝੇ ਭਾਈਚਾਰੇ ਵੱਲੋਂ ਨਸ਼ਾ ਮੁਕਤ ਪੰਜਾਬ ਕਰਨ ਲਈ ਵਿੱਢੀ ਮੁਹਿੰਮ ਤਹਿਤ ਸੈਨਿਕ ਪਬਲਿਕ ਸਕੂਲ ਸਹਿਜਾਦਾ ਖੁਰਦ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ

ਰਮਦਾਸ, 26 ਅਪ੍ਰੈਲ (ਰਜਿੰਦਰ ਭਗਤ) ਸਾਂਝੇ ਭਾਈਚਾਰੇ ਵੱਲੋਂ ਨਸ਼ਾ ਮੁਕਤ ਪੰਜਾਬ ਕਰਨ ਲਈ ਵਿੱਢੀ ਮੁਹਿੰਮ ਤਹਿਤ ਸੈਨਿਕ ਪਬਲਿਕ ਸਕੂਲ ਸਹਿਜਾਦਾ ਖੁਰਦ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਜਸਪਿੰਦਰ ਸਿੰਘ ਘੋਨੇਵਾਹਲਾ, ਲਵਪ੍ਰੀਤ ਸਿੰਘ ਵਾਹਲਾ, ਰੋਬਿਟ ਮਸੀਹ ਪੱਛੀਆ, ਫੌਜੀ ਹਰਭਜਨ ਸਿੰਘ ਆਦਿ ਨੇ ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦਿਆ ਆਖਿਆ ਕਿ ਨਸ਼ਾ ਇੱਕ ਬਹੁਤ ਭਿਆਨਕ ਬਿਮਾਰੀ ਹੈ ਜੋ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ ਤੇ ਇਸ ਤੋਂ ਦੂਰ ਰਹਿਣ ਲਈ ਵੱਖ-ਵੱਖ ਥਾਵਾਂ ਤੇ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਿਹਤ ਤੰਦਰੁਸਤ ਰਹੇ। ਉਨ੍ਹਾ ਇਹ ਵੀ ਕਿਹਾ ਕਿ ਬੱਚਿਆਂ ਨੂੰ ਨਸ਼ਿਆ ਦੀ ਲਾਹਨਤ ਵਿੱਚ ਨਹੀ ਫਸਣਾ ਚਾਹੀਦਾ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਬੱਚਿਆ ਨੇ ਸਹੁੰ ਖਾ ਕੇ ਪ੍ਰਰਣ ਕੀਤਾ ਕਿ ਉਹ ਕਦੀ ਵੀ ਜਿੰਦਗੀ ਵਿੱਚ ਕੋਈ ਨਸ਼ਾ ਨਹੀ ਕਰਨਗੇ। ਇਸ ਤੋਂ ਪਹਿਲਾ ਸਕੂਲ ਦੇ ਪ੍ਰਿੰਸੀਪਲ ਕਮਲੇਵਰ ਸਿੰਘ ਬੇਦੀ ਨੇ ਬੱਚਿਆ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਤੇ ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਤਨ ਮਨ ਨਾਲ ਪੜਾਈ ਕਰਕੇ ਉਚ ਅਹੁਦਿਆ ਤੇ ਨੌਕਰੀਆਂ ਪ੍ਰਾਪਤ ਕਰਨ ਤਾਂ ਜੋ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਸਕਣ। ਉਨ੍ਹਾ ਨੇ ਭਰੋਸਾ ਦਿੱਤਾ ਕਿ ਸਕੂਲ ਵਿੱਚ ਹਰ ਰੋਜ 10 ਮਿੰਟ ਬੱਚਿਆਂ ਨੂੰ ਨਸ਼ਿਆ, ਭਰੂਣ ਹੱਤਿਆ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਅਧਿਆਪਕ ਰੋਹਿਤ ਕੁਮਾਰ, ਅਧਿਆਪਕ ਰਵਿੰਦਰਬੀਰ ਸਿੰਘ, ਮੈਡਮ ਨੀਤਾ, ਮੈਡਮ ਭੁਪਿੰਦਰ ਕੌਰ ਆਦਿ ਮੋਜੂਦ ਸਨ।

No comments: