BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਲਪੁਰ ਖ਼ਾਲਸਾ ਕਾਲਜ ਦੇ ਬਲਰਾਜ ਸਿੰਘ ਦੁਆਰਾ ਜੇ.ਆਰ.ਐਫ ਟੈਸਟ ਪਾਸ ਕਰਨ ਦੀ ਖੁਸ਼ੀ ਵਿੱਚ ਸਮਾਗਮ

ਜਲੰਧਰ 30 ਅਪ੍ਰੈਲ (ਬਿਊਰੋ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਐਮ.ਏ. ਪੰਜਾਬੀ ਚੌਥਾ ਸਮੈਸਟਰ ਦੇ ਵਿਦਿਆਰਥੀ ਬਲਰਾਜ ਸਿੰਘ ਦੁਆਰਾ ਜੇ.ਆਰ.ਐਫ ਟੈਸਟ ਪਾਸ ਕਰਨ ਦੀ ਖੁਸ਼ੀ ਵਿੱਚ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ, ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ਜਿੱਥੇ ਬਲਰਾਜ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ, ਉੱਥੇ ਉਸਨੂੰ 5000 ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ ਗਈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬਲਰਾਜ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਵਿਦਿਆਰਥੀ ਵਲੋਂ ਐਮ.ਏ. ਕਰਦਿਆਂ ਹੀ ਜੇ.ਆਰ.ਐਫ ਟੈਸਟ ਪਾਸ ਕਰ ਲੈਣਾ ਬਹੁਤ ਮਾਣ ਵਾਲੀ ਗੱਲ ਹੈ ਤੇ ਇਸ ਦਾ ਸਿਹਰਾ ਸਮੂਹ ਪੰਜਾਬੀ ਵਿਭਾਗ ਦੇ ਅਧਿਆਪਕਾਂ ਨੂੰ ਜਾਂਦਾ ਹੈ ਕਿਉਂਕਿ ਉਹਨ੍ਹਾਂ ਦੁਆਰਾ ਕਰਾਈ ਮਿਹਨਤ ਸਦਕਾ ਹੀ ਇਹ ਮਾਣਮੱਤੀ ਪ੍ਰਾਪਤੀ ਹੋਈ ਹੈ। ਪੰਜਾਬੀ ਵਿਭਾਗ ਦੇ ਮੁੱਖੀ ਤੇ ਉੱਘੇ ਪੰਜਾਬੀ ਆਲੋਚਕ ਡਾ. ਕੁਲਵੰਤ ਸਿੰਘ ਸੰਧੂ ਨੇ ਵੀ ਬਲਰਾਜ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪ੍ਰਾਪਤੀ ਨਾਲ ਪੰਜਾਬੀ ਵਿਭਾਗ ਦਾ ਨਾਂ ਵੀ ਰੌਸ਼ਨ ਹੋਇਆ ਹੈ ਤੇ ਹੋਰ ਵਿਦਿਆਰਥੀਆਂ ਨੂੰ ਵੀ ਬਲਰਾਜ ਸਿੰਘ ਵਾਂਗ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚਣਾ ਚਾਹੀਦਾ ਹੈ। ਇਸ ਮੌਕੇ ਪੰਜਾਬੀ ਵਿਭਾਗ ਦੇ ਡਾ. ਇਕਬਾਲ ਸਿੰਘ ਭੋਮਾ, ਡਾ. ਸੁਖਬੀਰ ਸਿੰਘ, ਡਾ. ਸੁਰਿੰਦਰ ਮੰਡ, ਡਾ. ਸੁਖਦੇਵ ਸਿੰਘ ਨਾਗਰਾ, ਡਾ. ਹਰਜਿੰਦਰ ਸਿੰਘ ਸੇਖੋਂ ਤੇ ਪ੍ਰੋ. ਮਨਜਿੰਦਰ ਸਿੰਘ ਜੋਹਲ ਵੀ ਹਾਜ਼ਰ ਸਨ।

No comments: