BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੱਚ ਫਾਊਡੇਂਸ਼ਨ ਦੇ ਆਗੂ ਐਡਵੋਕੇਟ ਰਣਜੀਤ ਕੁਮਾਰ ਨੇ ਪੂਰਾ ਸਰੀਰ ਤੇ ਮੈਬਰਾਂ ਨੇ ਅੱਖਾਂ ਦਾਨ ਕਰਨ ਦਾ ਪ੍ਰਣ ਕਰਕੇ ਮਨਾਇਆ ਬਾਬਾ ਸਾਹਿਬ ਦਾ ਜਨਮ ਦਿਨ

ਹੁਸ਼ਿਆਰਪੁਰ 20 ਅਪ੍ਰੈਲ (ਤਰਸੇਮ ਦੀਵਾਨਾ)- ਭਾਰਤੀ ਸਵਿੰਧਾਨ ਦੇ ਨਿਰਮਾਤਾ, ਭਾਰਤ ਰਤਨ , ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾ. ਬੀ.ਆਰ.ਅੰਬੇਦਕਰ ਦਾ 125 ਵਾਂ ਜਨਮ ਦਿਨ ਡਾ.ਬੀ.ਆਰ.ਅੰਬੇਦਕਰ ਗਰੁੱਪ ਆਫ ਆਰਗੇਨਾਈਜੇਸ਼ਨਜ ਵਲੋਂ ਜਿਲਾ ਪੱਧਰ ਤੇ  ਸ਼ਿਵ ਸ਼ੰਕਰ ਪੈਲਸ ਜਲੰਧਰ ਰੋਡ  ਹੁਸਿਆਰਪੁਰ ਵਿਖੇ ਮਨਾਇਆ ਗਿਆ  ਇਸ ਸਮਾਗਮ ਵਿੱਚ ਜਿਥੇ ਹਜਾਰਾਂ ਲੋਕਾਂ , ਬੁੱਧੀਜੀਵੀਆਂ , ਡਾਕਟਰਾਂ ,ਵਕੀਲਾਂ ਤੇ ਸਮਾਜ ਦੇ ਹੋਰ ਪੜੇ ਲਿਖੇ ਉੱਚ ਅਹੁਦਿਆਂ ਤੇ ਵਿਰਾਜਮਾਨ ਲੋਕਾਂ ਨੇ ਸ਼ਿਰਕਤ ਕੀਤੀ ਉਥੇ ਸਮਾਜ ਦੇ ਹਿਤਾਂ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਸਮਾਜਿਕ ਜਥੇਬੰਦੀ ਸੱਚ ਫਾਊਡੇਂਸ਼ਨ ਨੇ ਵੀ ਸਮਾਗਮ ਵਿਚ ਸ਼ਾਮਲ ਹੋਕੇ ਬਾਬਾ ਸਾਹਿਬ ਡਾ.ਬੀ.ਆਰ.ਅੰਬੇਦਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ  ਉੱਘੇ ਸਮਾਜ ਸੇਵਕ ਤੇ ਸਟੇਟ ਅਵਾਰਡੀ ਪ੍ਰੋਫੈਸਰ ਬਹਾਦਰ ਸਿੰਘ ਸਨੇਤ ਸਰਪ੍ਰਸਤ ਨੇਤਰਦਾਨ ਐਸ਼ੋਸ਼ੀਏਸ਼ਨ ਹੁਸਿਆਰਪੁਰ ਦੇ ਯਤਨਾਂ ਸਦਕਾ ਸੱਚ ਫਾਊਡੇਂਸਨ ਦੇ ਆਗੂਆਂ ਨੇ ਅਪਣੀਆਂ ਅੱਖਾਂ ਤੇ ਪੂਰਾ ਸਰੀਰ ਮੌਤ ਉਪਰੰਤ ਦਾਨ ਕਰਨ ਦਾ ਪ੍ਰਣ ਲੈ ਕੇ ਬਾਬਾ ਸਾਹਿਬ ਅੰਬੇਦਕਰ ਦਾ ਜਨਮ ਦਿਨ ਮਨਾਇਆ  ਉੱਘੇ ਸਮਾਜ ਸੇਵਕ ਤੇ ਬਾਰ ਐਸ਼ੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ ਨੇ ਆਪਣਾ ਪੂਰਾ  ਸਰੀਰ ਦਾਨ ਕਰਨ ਦਾ ਐਲਾਨ ਕੀਤਾ ਅਤੇ ਐਡਵੋਕੇਟ ਨੀਰਜ ਕੁਮਾਰ , ਬਲਵਿੰਦਰ ਕੁਮਾਰ, ਨਿਰਵੈਰ ਸਿੰਘ, ਜਸਪਾਲ ਸਿੰਘ , ਸੁਰਿੰਦਰ ਕੁਮਾਰ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਐਲਾਨ ਕਰਕੇ  ਨੇਤਰਹੀਨ ਲੋਕਾਂ ਦੇ ਜੀਵਨ ਵਿੱਚ ਰੋਸ਼ਨੀ ਲਿਆਉਣ ਦਾ ਪ੍ਰਣ ਕੀਤਾ  ਇਸ ਸਮੇਂ ਪ੍ਰੋਫੈਸਰ ਬਹਾਦਰ ਸਿੰਘ ਨੇ ਕਿਹਾ ਬਾਬਾ ਸਾਹਿਬ ਅੰਬੇਦਕਰ ਦੇ ਮਿਸ਼ਨ ਦਾ ਸ਼ੰਦੇਸ਼ ਮਰਨ ਤੋਂ ਬਾਅਦ ਵੀ ਮਨੁੱਖਤਾ ਦੀ ਸੇਵਾ ਦਾ ਸ਼ੰਦੇਸ਼ ਦਿੰਦਾ ਹੈ ਉਨਾਂ ਕਿਹਾ ਕਿ ਮੌਤ ਤੋਂ ਬਾਅਦ ਅੱਖਾਂ ਨੂੰ ਅੱਗ ਵਿਚ ਨਹੀਂ ਸਾੜਨਾ ਚਾਹੀਦਾ ਬਲਕਿ ਦਾਨ ਕਰਕੇ ਸਦਾ ਲਈ ਰੋਸ਼ਨ ਰੱਖਣੀਆਂ ਚਾਹੀਦੀਆਂ ਹਨ  ਉਨਾਂ ਪਿੰਡਾਂ ਵਿਚ ਬੇਠੈ ਨੇਤਰਹੀਣ ਲੋਕਾਂ ਨੂੰ ਅਪੀਲ ਕੀਤੀ ਕਿ ਨੇਤਰਹੀਣ ਸੰਸਥਾ ਨਾਲ ਸੰਪਰਕ ਕਰਨ ਤਾਂ ਕਿ ਉਨਾਂ ਦੀ ਅੰਧੇਰੀ ਜਿੰਦਗੀ ਵਿਚ  ਰੋਸ਼ਨੀ ਭਰੀ ਜਾ ਸਕੇ  ਇਸ ਸਮੇਂ ਮੁੱਖ ਮਮਿਾਨ ਮਾਨਯੋਗ ਜਸਟਿਸ ਐਸ.ਪੀ.ਬੰਗੜ ਅਤੇ ਪ੍ਰਸਿੱਧ ਸਮਾਜ ਸੇਵੀ ਠੇਕੇਦਾਰ ਭਗਵਾਨ ਦਾਸ ਤੇ ਇੰਜ.ਸੁਰਿੰਦਰ ਸੰਧੂ ਐਕਸ਼ੀਅਨ, ਐਡਵੋਕੇਟ ਚਮਨ ਸਿੰਘ ਭਟੋਆ ਨੇ ਸੱਚ ਫਾਊਡੇਂਸ਼ਨ ਆਗੂਆਂ ਨੂੰ ਇਸ ਮਹਾਨ ਕਾਰਜ ਲਈ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ  ਇਸ ਸਮੇਂ ਐਡਵੋਕੇਟ ਚਮਨ ਸਿੰਘ ਭਟੋਆ , ਠੇਕੇਦਾਰ ਭਗਵਾਨ ਦਾਸ , ਐਕਸ਼ੀਅਨ ਸੁਰਿੰਦਰ ਸੰਧੂ , ਸ੍ਰੀ ਰਾਜ ਸਿੰਘ ਚੌਹਾਨ ਏ.ਡੀ.ਸੀ.ਇੰਨਕੰਮ ਟੈਕਸ ,ਐਡ.ਰਣਜੀਤ ਕੁਮਾਰ ,  ਐਡ.ਰਾਮਜੀ ਦਾਸ ਬੱਧਣ ,ਰਾਮ ਆਸਰਾ ਰੀਟਾ,ਏ.ਈ. ੳ .,ਸਰਵਜੀਤ ਸਿੰਘ ਵਿਰਦੀ , ਜਗਦੀਸ਼ ਬੱਧਣ , ਐਡ.ਨੀਰਜ ਕੁਮਾਰ , ਡਾ.ਬਹਾਦਰ ਸਿੰਘ ਚੀਫ ਪੈਟਰਨ ਤੇ ਸਟੇਟ ਅਵਾਰਡੀ ,ਕਸ਼ਮੀਰ ਲੱਧੜ , ਐਡ.ਕਮਲਜੀਤ ਸਰੋਆ ,ਡਾ.ਸਰਦੂਲ ਸਿੰਘ ,ਕਪੂਰ ਸਿੰਘ ਮੈਨੇਂਜਰ , ਡਾ.ਸੁੰਿਦਰ ਕੁਮਾਰ ,ਮਾਸਟਰ ਲਖਵਿੰਦਰ ਸਿੰਘ , ਜਰਨੈਲ ਸਿੰਘ ਬੱਧਣ ਮੈਨੇਂਜਰ ,ਡਾ.ਨੀਰਜ ਕੁਮਾਰ ,ਨਿਰਵੈਰ ਸਿੰਘ ਭਾਨਾ ਸਟੇਟ ਅਵਾਰਡੀ ,ਡਾ.ਐਸ.ਕੇ.ਹੀਰਾ ,ਡਾ.ਆਰ.ਕੇ.ਹੀਰਾ,ਕੋਸ਼ਲਰ ਧਿਆਨ ਚੰਦ ਧਿਆਨਾ ,ਮੋਹਣ ਲਾਲ ਭਟੋਆ ,ਸਤਿਨਾਮ ਸਿੰਘ ਰੇਂਜ ਅਫਸਰ , ਰਾਮ ਲੁਭਾਇਆ ਪ੍ਰਧਾਨ ਬਾਮਸੇਫ, ਸ੍ਰੀਮਤੀ ਦਰਸ਼ਨ ਬੰਗੜ ,ਸ੍ਰੀਮਤੀ ਕ੍ਰਿਸ਼ਨਾ ਬੱਧਣ ,ਨਵਦੀਪ ਸਿੰਘ ਭਟੋਆ ਪੀ.ਐਚ.ਡੀ.,ਜਗਤਾਰ ਸਿੰਘ ਪ੍ਰਧਾਨ ਐਸ.ਸੀ.ਬੀਸੀ.ਇੰਪਲਾਇਜ ਫੈਂਡਰੇਸ਼ਨ,ਐਡ.ਜਸਵਿੰਦਰ ਸਿੰਘ , ਐਡ.ਮਕੇਸ਼ ਰੱਤੀ , ਐਡ.ਗੁਰਨਾਮ ਸਿੰਘ , ਐਡ.ਸਰਬਜੀਤ ਸਹੋਤਾ ,ਡਾ.ਸਤਵੰਤ ਸਿੰਘ ,ਦਵਿੰਦਰ ਕੁਮਾਰ ਚੈਅਰਮੇਨ ,ਪ੍ਰਿੰਸੀਪਲ ਜੁਗਲ ਕਿਸ਼ੋਰ ,ਡਾ.ਬਲਜੀਤ ਸਿੰਘ , ਡਾ.ਰਮੇਸ਼ ਚੰਦਰ ,ਡਾ.ਸੁਰਿੰਦਰ ਸਿੰਘ ,ਪਿਆਰਾ ਸਿੰਘ ਬੱਧਣ , ਇੰਜ.ਟੇਕ ਰਾਮ , ਰਾਮਜੀ ਦਾਸ ਅਤੇ ਹਜਾਰਾਂ ਲੋਕ ਹਾਜਰ ਸਨ।

No comments: