BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਸਪਾ ਆਗੂਆਂ ਨੇ ਫੂਕਿਆ ਬਾਦਲ ਦਾ ਪੁਤਲਾ

ਬਾਦਲ ਸਰਕਾਰ ਬਲਾਤਕਾਰੀਆਂ ਦੀ ਮਦਦ ਕਰ ਰਹੀ-ਬਸਪਾ
 

ਹੁਸ਼ਿਆਰਪੁਰ, 4 ਅਪ੍ਰੈਲ (ਤਰਸੇਮ ਦੀਵਾਨਾ)- ਬਹੁਜਨ ਸਮਾਜ ਪਾਰਟੀ ਜਿਲਾ ਹੁਸ਼ਿਆਰਪੁਰ ਵਲੋਂ ਜਿਲਾ ਬਸਪਾ ਪ੍ਰਧਾਨ ਦਲਜੀਤ ਰਾਏ ਦੀ ਅਗਵਾਈ ਹੇਠ ਪ੍ਰਭਾਤ ਚੌਂਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੁਕਿਆ ਇਸ ਮੌਕੇ ਤੇ ਬਸਪਾ ਦੇ ਸੀਨੀਅਰ ਆਗੂ ਠੇਕੇਦਾਰ ਭਗਵਾਨ ਦਾ ਸਿੱਧੂ ਮਦਨ ਸਿੰਘ ਬੈਂਸ, ਮਹਿੰਦਰ ਸਿੰਘ ਸੰਦਰਾਂ ਮਨਿੰਦਰ ਸ਼ੇਰਪੁਰੀ, ਦਿਨੇਸ਼ ਪੱਪੂ, ਸੁਖਦੇਵ ਬਿੱਟਾ, ਹਾਜਰ ਹੋਏ ਇਸ ਮੌਕੇ ਬਸਪਾ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਹਰੀ ਪਿੰਡ ਦੀ ਇੱਕ ਰਵਿਦਾਸੀਆਂ ਦਲਤ ਲੜਕੀ ਕੁਲਵਿੰਦਰ ਕੌਰ ਨੂੰ ਵਿਆਹ ਦਾ ਝਾਂਸਾਂ ਦੇ ਕੇ ਪੁਲਿਸ ਮੁਲਾਜਮ ਜਤਿੰਦਰ ਸਿੰਘ ਲਗਾਤਾਰ ਪੰਜ ਸਾਲ ਬਲਾਤਕਾਰ ਕਰਦਾ ਰਿਹਾ ਜਦੋਂ ਲੜਕੀ ਵਾਲਿਆਂ ਨੁੂੰ ਪਤਾ ਲੱਗਾ ਕਿ ਜਤਿੰਦਰ ਸਿੰਘ ਨੇ ਕਿਤੇ ਹੋਰ ਮੰਗਣੀ ਕਰਵਾ ਲਈ ਹੈ ਤਾਂ ਲੜਕੀ ਵਾਲੀਆਂ ਨੇ ਜਤਿੰਦਰ ਸਿੰਘ ਦਾ ਵਿਰੋਧ ਕੀਤਾ, ਲੜਕੇ ਜਤਿੰਦਰ ਸਿੰਘ ਦੀ ਮਾਂ ਨੇ ਲੜਕੀ ਨੂੰ ਫੋਨ ਕਰਕੇ ਆਪਣੇ ਘਰ ਸੱਦਿਆ ਕਿ ਅਸੀਂ ਤੈਨੂੰ ਆਪਣੀ ਨੂੰਹ ਬਣਾਉਣਾ ਹੈ ਜਦੋਂ ਲੜਕੀ ਜਤਿੰਦਰ ਸਿੰਘ ਦੇ ਘਰ ਗਈ ਤੇ ਜਤਿੰਦਰ ਸਿੰਘ ਅਤੇ ਉਸ ਦੇ ਮਾਤਾਪਿਤਾ ਸਰਬਜੀਤ ਸਿੰਘ ਨੇ ਲੜਕੀ ਨੂੰ ਡੰਡਿਆਂ ਨਾਲ, ਲੱਤਾ ਨਾਲ ਅਤੇ ਬਹੁਤ ਬੇਰਹਿਮੀ ਅਤੇ ਜਾਨੋ ਮਾਰਨ ਦੀ ਨਿਅਤ ਨਾਲ ਕੁੱਟ ਮਾਰ ਕੀਤੀ ਅਤੇ ਕੋਰੇ ਕਾਗਜ ਤੇ ਜਬਰਦਸਤੀ ਦਸਤਖਤ ਕਰਵਾ ਲਏ ਬਾਅਦ ਵਿੱਚ ਲੜਕੀ ਦੇ ਘਰਵਾਲਿਆਂ ਨੂੰ ਫੋਨ ਕਰਕੇ ਕਿਹਾ ਕਿ ਆਪਣੀ ਲੜਕੀ ਨੂੰ ਲੈ ਜਾਓ ਲੜਕੀ ਵਾਲਿਆਂ ਨੇ ਲੜਕੀ ਨੁੂੰ ਲਿਆ ਕੇ ਜਿਰੇ ਇਲਾਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਮਿਤੀ 30032016 ਨੂੰ ਦਾਖਲ ਕਰਵਾਇਆ ਲੜਕਾ ਪੁਲਿਸ ਮੁਲਾਜਮ ਹੋਣ ਕਰਕੇ ਅਤੇ ਲੜਕੇ ਦੀ ਰਾਜਨੀਤਿਕ ਪਹੁੰਚ ਕਰਕੇ ਹੁਣ ਤੱਕ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਬਹੁਜਨ ਸਮਾਜ ਪਾਰਟੀ ਜਿਲਾ ਹੁਸ਼ਿਆਰਪੁਰ ਮੰਗ ਕਰਦੀ ਹੈ ਕਿ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਸਾਰਾ ਮਾਮਲਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਦੇ ਧਿਆਨ ਵਿੱਚ ਲਿਆਉਂਦਾ ਜਾਵੇਗਾ ਕਰੀਮਪੁਰੀ ਸਾਹਿਬ ਜੋ ਦਿਸ਼ਾ ਨਿਰਦੇਸ਼ ਦੇਣਗੇ ਉਸ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਸੁਰਿੰਦਰ ਸਿੰਘ ਧਾਮੀ, ਲੜਕੀ ਦਾ ਪਿਤਾ ਰਾਮ ਸਿੰਘ, ਕਰਨੈਲ ਸਿੰਘ, ਇੰਦਰਜੀਤ ਖਾਨਪੁਰ, ਪ੍ਰੇਮ ਬੱਸੀ ਕਿਕਰਾਂ, ਦਰਸ਼ਨ ਲੱਦੜ, ਗੋਪਨ ਸਿਧੂ, ਸੁਰਜੀਤ ਸਿੰਘ, ਤਾਰੀ ਆਦਮਵਾਲ, ਪਵਨ ਕੁਮਾਰ, ਅਮਰੀਕ ਸਿੰਘ ਆਦਿ ਵਰਕਰ ਸ਼ਾਮਲ ਹੋਏ।

No comments: