BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡੂ ਸਿੰਘਾ ਵਿੱਚ ਚਿੱਟੇ ਦਿਨ ਹੋਈ ਫਿਰ ਚੋਰੀ

  • ਘਰ ਦੀ ਰਸੋਈ ਵਿੱਚ ਰੋਟੀ ਪਾਣੀ ਖਾ ਕੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਦਿਤਾ, ਅੰਜਾਮ
  • ਇਲਾਕੇ ਵਿੱਚ ਪਹਿਲਾਂ ਵੀ ਕੁਝ ਦਿਨਾਂ ਵਿੱਚ ਹੋਈਆਂ ਹਨ ਦੋ ਚੋਰੀਆਂ
  • ਜੰਡੂ ਸਿੰਘਾ ਵਿੱਚ ਚੋਰ ਚੁੱਸਤ, ਜੰਡੂ ਸਿੰਘਾ ਪੁਲਿਸ ਸੁਸਤ
ਚੋਰੀ ਬਾਰੇ ਜਾਣਕਾਰੀ ਦਿੰਦੇ ਦਲਵੀਰ ਕੋਰ ਅਤੇ ਉਸਦਾ ਪਰਿਵਾਰ, ਘਰ ਵਿੱਚ ਫਰੋਲਿਆ ਸਮਾਨ, ਚੋਰਾਂ ਦੇ ਪੈਰਾਂ ਦੇ ਲੱਗੇ ਨਿਸ਼ਾਨ ਦਿਖਾਉਦੀ ਦਲਵੀਰ ਕੋਰ।
ਆਦਮਪੁਰ ਜੰਡੂ ਸਿੰਘਾ 08 ਅਪ੍ਰੈਲ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਥਾਨਾ ਮਕਸੂਦਾਂ ਦੇ ਪਿੰਡ ਜੰਡੂ ਸਿੰਘਾ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਸਿਲਸਿਲਾ ਧੱਮ ਨਹੀਂ ਰਿਹਾ, ਅਤੇ ਚੋਰੀਆਂ ਲਾਗਾਤਾਰ ਹੋ ਰਹੀਆਂ ਹਨ। ਜੰਡੂ ਸਿੰਘਾ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਚੋਰਾਂ ਨੂੰ ਗਿਫ੍ਰਤਾਰ ਕਰਨ ਦੀ ਬਜਾਏ, ਤਮਾਸ਼ਾਂ ਦੇਖ ਰਹੀ ਹੈ। ਕੁਝ ਦਿਨਾਂ ਵਿੱਚ ਜੰਡੂ ਸਿੰਘਾ ਵਿੱਚ ਪਹਿਲਾਂ ਸੰਘਣੀ ਵਸੋਂ ਵਾਲੇ ਘਰਾਂ ਵਿੱਚ ਚੋਰੀਆਂ ਹੋ ਚੁੱਕੀਆਂ ਹਨ। ਅੱਜ ਚੋਰਾਂ ਨੇ ਫਿਰ ਚਿੱਟੇ ਦਿਨ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ, ਅਤੇ ਗਰੀਬ ਪਰਿਵਾਰ ਦੇ ਘਰ ਵਿਚੋਂ ਹਜਾਰਾ ਰੁਪਏ ਚੋਰੀ ਕਰ ਲਏ। ਜਾਣਕਾਰੀ ਦਿੰਦੇ ਪੀੜਤ ਦਲਵੀਰ ਕੋਰ ਪਤਨੀ ਜੀਤ ਰਾਮ ਘਾਗ ਪੱਟੀ ਜੰਡੂ ਸਿੰਘਾ ਨੇ ਦਸਿਆ ਕਿ ਉਹ ਮਾਰਕਫੈਂਡ ਕੈਨਰੀ ਚੂਹੜਵਾਲੀ ਵਿਖੇ ਕੰਮ ਕਰਦੀ ਹੈ, ਅਤੇ ਉਸਦਾ ਬੇਟਾ ਅਜੈ ਵੀ ਜੰਡੂ ਸਿੰਘਾ ਵਿੱਚ ਇੱਕ ਦੁਕਾਨ ਤੇ ਕਾਰਪੈਂਟਰ ਦਾ ਕੰਮ ਕਰਦਾ ਹੈ। ਉਸਨੇ ਕਿਹਾ ਕਿ ਅੱਜ ਦੁਪਿਹਰ ਵੱਲੇ ਉਸਦਾ ਬੇਟਾ ਅਜੈ ਘਰ ਰੋਟੀ ਖਾਣ ਆਇਆ ਤਾਂ ਉਸਨੇ ਘਰ ਦੇ ਗੇਟ ਦਾ ਦਰਵਾਜਾਂ ਖੋਲਿਆ, ਅਤੇ ਘਰ ਦੇ ਅੰਦਰਲੇ ਦਰਵਾਜੇ ਖੁੱਲੇ ਹੋਏ ਸਨ, ਅਤੇ ਘਰ ਵਿੱਚ ਸਾਰਾ ਸਮਾਨ ਬਿਖਰਿਆ ਪਿਆ ਸੀ। ਚੋਰਾਂ ਨੇ ਘਰ ਦੇ ਟਰੰਕ ਦੀ ਕੁੱਡੀ ਨੂੰ ਭੰਨ ਕੇ ਉਸ ਵਿੱਚ ਪਈ ਦਸ ਹਜਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਦਲਵੀਰ ਕੋਰ ਦੇ ਬੇਟੇ ਅਜੈ ਨੇ ਕਿਹਾ ਕਿ ਮੇਰੇ ਲਈ ਬਣਾਈ ਰੋਟੀ ਵੀ ਚੋਰ ਖਾ ਗਏ। ਦਲਵੀਰ ਕੋਰ ਨੇ ਕਿਹਾ ਕਿ ਉਸਦੇ ਘਰ ਵਿਚੋਂ ਹੋਰ ਸਮਾਨ ਦਾ ਬਚਾਅ ਹੋ ਗਿਆ ਹੈ। ਜੰਡੂ ਸਿੰਘਾ ਪੁਲਿਸ ਦੇ ਮੁਲਾਜਮਾਂ ਨੇ ਮੋਕੇ ਤੇ ਜਾ ਕੇ ਘਟਨਾ ਦਾ ਜਾਇਜਾ ਲਿਆ।

No comments: