BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੈਨੇਡੀਅਨ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੇ ਨਿਊਜ਼ੀਲੈਂਡ ਦੇ ਰੱਖਿਆ ਮੰਤਰੀ ਅਤੇ ਸਾਂਸਦ ਸ. ਬਖਸ਼ੀ ਨਾਲ ਕੀਤੀ ਮੁਲਾਕਾਤ

ਆਕਲੈਂਡ-2 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਕੈਨੇਡਾ ਦੇ ਰੱਖਿਆ ਮੰਤਰੀ ਸ. ਸੱਜਣ ਸਿੰਘ ਆਪਣੇ ਦਫਤਰੀ ਉਤੇ ਦੋ ਦਿਨ ਪਹਿਲਾਂ ਨਿਊਜ਼ੀਲੈਂਡ ਪਰਤੇ। ਵਲਿੰਗਟਨ ਸਥਿੱਤ ਨੈਸ਼ਨਲ ਵਾਰ ਮੈਮੋਰੀਅਲ ਪਾਰਕ ਦੇ ਵਿਚ ਨਿਊਜ਼ੀਲੈਂਡ ਦੇ ਮੂਲ ਬਾਸ਼ਿੰਦੇ ਮਾਓਰੀ ਭਾਈਚਾਰੇ ਵੱਲੋਂ ਰਸਮੀ ਵੈਲਕਮ ਹਾਕਾ ਕਰਕੇ ਉਨਾਂ ਨੂੰ ਜੀ ਆਇਆਂ ਆਖਿਆ ਗਿਆ। ਉਨਾਂ ਪਾਰਲੀਮੈਂਟ ਦੇ ਵਿਚ ਉਨਾਂ ਨਿਊਜ਼ੀਲੈਂਡ ਦੇ ਰੱਖਿਆ ਮੰਤਰੀ ਸ੍ਰੀ ਗੈਰੀ ਬ੍ਰਾਉਨਲੀ ਸਮੇਤ ਹੋਰ ਸੁਰੱਖਿਆ ਅਧਿਕਾਰੀਆਂ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਨਾਂ ਮੀਟਿੰਗਾਂ ਦਾ ਮੁੱਖ ਵਿਸ਼ਾ ਦੋਵਾਂ ਦੇਸ਼ਾਂ ਦਾ ਆਪਸੀ ਸਾਇਬਰ, ਸਪੇਸ ਅਤੇ ਸਾਊਥ ਈਸਟ ਏਸ਼ੀਆਂ ਅਤੇ ਵਿਸ਼ਵ ਭਰ ਵਿਚ ਵਧਦੇ ਹਿੰਸਾਤਮਕ ਅੱਤਵਾਦ ਉਤੇ ਨੀਤੀਆਂ ਦਾ ਆਦਾਨ ਪ੍ਰਦਾਨ ਸੀ। ਵਰਨਣਯੋਗ ਹੈ ਕਿ ਆਸਟਰੇਲੀਆ ਨੇ ਫਰਵਰੀ 2016 ਦੇ ਵਿਚ ਨਵੀਂ ਡਿਫੈੀਂਸ ਪਾਲਿਸੀ ਜਾਰੀ ਕੀਤੀ ਹੈ ਅਤੇ ਨਿਊਜ਼ੀਲੈਂਡ ਵੀ ਆਪਣੀ ਪਾਲਿਸੀ ਉਤੇ ਮੁੜ-ਵਿਚਾਰ ਕਰ ਰਿਹਾ ਹੈ।
ਇਸ ਯਾਤਰਾ ਦੌਰਾਨ ਉਹ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ ਤੀਜੀ ਵਾਰ ਸਾਂਸਦ ਦੇ ਤੌਰ ਉਤੇ ਵਿਚਰ ਰਹੇ ਪਹਿਲੇ ਸਿੱਖ ਐਮ. ਪੀ. ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਵੀ ਮਿਲੇ ਅਤੇ ਆਪਸੀ ਵਿਚਾਰਾਂ ਕੀਤੀਆਂ। ਸ. ਬਖਸ਼ੀ ਨੇ ਉਨਾਂ ਨੂੰ ਕੈਨੇਡਾ ਦੇ ਵਿਚ ਕੀਤੀਆਂ ਉਦਾਹਰਣਯੋਗ ਪ੍ਰਾਪਤੀਆਂ ਉਤੇ ਵਧਾਈ ਵੀ ਦਿੱਤੀ। ਪੂਰੀ ਦੁਨੀਆ ਦੇ ਵਿਚ ਵਸੇ ਪ੍ਰਵਾਸੀ ਸਿੱਖ ਭਾਈਚਾਰੇ ਨੂੰ ਇਕ ਦੂਜੇ ਦੇਸ਼ਾਂ ਨਾਲ ਜੋੜੀ ਰੱਖਣ ਉਤੇ ਵਿਚਾਰਾਂ ਵੀ ਕੀਤੀਆਂ ਗਈਆਂ।  ਉਨਾਂ ਦਾ ਸਰਕਾਰੀ ਦੌਰਾ ਥੋੜੇ ਸਮੇਂ ਦਾ ਹੋਣ ਕਰਕੇ ਉਹ ਜਰੂਰੀ ਮੀਟਿੰਗਾਂ ਤੋਂ ਬਾਅਦ ਉਹ ਕੱਲ ਆਸਟਰੇਲੀਆ ਰਵਾਨਾ ਹੋ ਗਏ।

No comments: