BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਟੈਕਸੀ ਬਿਜ਼ਨਸ ਕਾਨੂੰਨ ਵਿਚ ਵੱਡੇ ਪੱਧਰ 'ਤੇ ਤਬਦੀਲੀ ਦੀ ਤਿਆਰੀ

ਊਬਰ ਟੈਕਸੀ ਤੇ ਹੋਰ ਐਪਸ ਕੰਪਨੀਆਂ ਤੇ ਲਾਗੂ ਹੋਣਗੇ ਇਕੋ ਜਿਹਾ ਕਾਨੂੰਨ
ਆਕਲੈਂਡ-21 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-
ਨਿਊਜ਼ੀਲੈਂਡ ਟੈਕਸੀ ਉਦਯੋਗ ਦੇ ਵਿਚ ਲਗਪਗ 30 ਸਾਲਾਂ ਬਾਅਦ ਕਾਨੂੰਨ ਤੌਰ 'ਤੇ ਵੱਡੀ ਤਬਦੀਲੀ ਹੋਣ ਵਾਲੀ ਹੈ। ਊਬਰ ਅਤੇ ਅਜਿਹੀਆਂ ਹੋਰ ਐਪਸ ਕੰਪਨੀਆਂ ਦਾ ਅਤੇ ਪੁਰਾਤਨ ਟੈਕਸੀ ਸਿਸਟਮ ਦਾ ਇਨੀਂ ਦਿਨੀਂ ਮੁਕਾਬਲਾ ਖੱਲ ਕੇ ਸਾਹਮਣੇ ਆ ਰਿਹਾ ਹੈ। ਊਬਰ ਕੰਪਨੀ ਪਿਛਲੇ ਦੋ ਸਾਲਾਂ ਤੋਂ ਇਥੇ ਹੈ ਅਤੇ ਚੰਗਾ ਬਿਜ਼ਨਸ ਕਰਨ ਲੱਗੀ ਹੈ, ਉਦੋਂ ਤੋਂ ਹੀ ਸਥਾਨਕ ਟੈਕਸੀ ਕੰਪਨੀਆਂ ਆਪਣੀ ਆਵਾਜ਼ ਕਿਸੇ ਨਾ ਕਿਸੇ ਤਰਾਂ ਉਠਾ ਰਹੀਆਂ ਸਨ ਕਿ ਇਨਾਂ ਟੈਕਸੀ ਕੰਪਨੀਆਂ ਉਤੇ ਵੀ ਟ੍ਰਾਂਸਪੋਰਟ ਅਥਾਰਟੀ ਦਾ ਉਹੀ ਕਾਨੂੰਨ ਲਾਗੂ ਹੋਵੇ। ਮੌਜੂਦਾ ਸਮੇਂ ਅਜਿਹੀਆਂ ਕੰਪਨੀਆਂ ਉਤੇ ਨਿਯਮਾਂ ਦੀ ਸਖਤ ਬੰਦਿਸ਼ ਨਹੀਂ ਹੈ। ਟ੍ਰਾਂਸਪੋਰਟ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਨੇ ਵੀ ਕਿਹਾ ਹੈ ਕਿ ਸਾਰੇ ਉਦਯੋਗ ਨੂੰ ਇਕੋ ਕਾਨੂੰਨ ਅਧੀਨ ਲਿਆਂਦਾ ਜਾਵੇਗਾ। ਮੌਜੂਦਾ ਤਕਨਾਲੋਜੀ ਨੂੰ ਵੇਖਦਿਆਂ ਲੋੜ ਹੈ ਕਿ ਕਾਨੂੰਨ ਨੂੰ ਵੀ ਅਪਗ੍ਰੇਡ ਕੀਤਾ ਜਾਵੇ। ਨਵੇਂ ਕਾਨੂੰਨ ਦੇ ਵਿਚ ਸਕਿਉਰਿਟੀ ਕੈਮਰਾ ਵੀ ਸਾਰੀਆਂ ਟੈਕਸੀ ਕੰਪਨੀਆਂ ਦੇ ਲਈ ਲਾਜ਼ਮੀ ਕੀਤਾ ਜਾ ਸਕਦਾ ਹੈ।

No comments: