BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਪੈਸ਼ਲ ਐਂਟੀ ਕਰਾਈਮ ਬਿਉਰੋ ਵੱਲੋਂ ਰਮਦਾਸ ਵਿਖੇ ਲੜਕੀਆਂ ਲਈ ਸਿਲਾਈ ਸੈਂਟਰ ਖੋਲਿਆ ਗਿਆ

ਨਾਇਬ ਤਹਿਸੀਲਦਾਰ ਮੈਡਮ ਅਰਚਨਾ ਸ਼ਰਮਾ, ਕੌਮੀ ਬਿਉਰੋ ਚੀਫ ਡਾ. ਚਰਨਜੀਤ ਸਿੰਘ ਚੇਤਨਪੁਰਾ ਤੇ ਨਗਰ ਕੌਂਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ ਸਿਲਾਈ ਸੈਂਟਰ ਦਾ ਉਦਘਾਟਨ ਕਰਦੇ ਹੋਏ ਤੇ ਹੋਰ।
ਰਮਦਾਸ, 26 ਅਪ੍ਰੈਲ (ਰਜਿੰਦਰ ਭਗਤ) ਸ਼ਪੈਸ਼ਲ ਐਂਟੀ ਕਰਾਈਮ ਬਿਉਰੋ ਵੱਲੋਂ੍ਹ ਰਮਦਾਸ ਵਿਖੇ ਲੜਕੀਆਂ ਲਈ ਸਿਲਾਈ ਸੈਂਟਰ ਖੋਲਿਆ ਗਿਆ ਜਿਸ ਦਾ ਉਦਘਾਟਨ ਨਾਇਬ ਤਹਿਸੀਲਦਾਰ ਮੈਡਮ ਅਰਚਨਾ ਸ਼ਰਮਾ, ਕੌਮੀ ਬਿਉਰੋ ਚੀਫ ਡਾ. ਚਰਨਜੀਤ ਸਿੰਘ ਚੇਤਨਪੁਰਾ ਤੇ ਨਗਰ ਕੌਂਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ ਨੇ ਸਾਂਝੇ ਤੌਰ ਤੇ ਕੀਤਾ। ਉਪਰੰਤ ਡਾ. ਚਰਨਜੀਤ ਸਿੰਘ ਚੇਤਨਪੁਰਾ ਨੇ ਕਿਹਾ ਕਿ ਇਸ ਸਿਲਾਈ ਸੈਂਟਰ ਵਿੱਚ ਲੜ੍ਹਕੀਆਂ ਨੂੰ ਛੇ ਮਹੀਨੇ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਲੜ੍ਹਕੀਆਂ ਸਿਲਾਈ ਦਾ ਕੰਮ ਸਿੱਖ ਕੇ ਆਪਣੀ ਰੋਟੀ ਰੋਜੀ ਕਮਾ ਸਕਣ ਅਤੇ ਇਸੇ ਤਰ੍ਹਾਂ ਹੋਰ ਵੀ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿੱਚ ਸਿਲਾਈ ਸੈਂਟਰ ਖੋਲ੍ਹੇ ਜਾਣਗੇ। ਉਨ੍ਹਾਂ ਨੇ ਸਿਲਾਈ ਸਿੱਖਣ ਲਈ ਮਸ਼ੀਨਾਂ ਵੀ ਦਿੱਤੀਆ। ਇਸ ਮੌਕੇ ਜਿਲ੍ਹਾਂ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਥੋਬਾ, ਜਰਨਲ ਸੈਕਟਰੀ ਪ੍ਰਦੀਪ ਕੁਮਾਰ, ਚੇਅਰਮੈਨ ਜਗਦੀਸ਼ ਸਿੰਘ ਭੋਲਾ, ਜਤਿੰਦਰਪਾਲ ਸਿੰਘ ਗਿਨੀ ਭਾਟੀਆ, ਪ੍ਰੈਸ ਸਕੱਤਰ ਹਰਪਾਲ ਸਿੰਘ ਵਾਹਲਾ, ਡਾ. ਦਿਲਬਾਗ ਸਿੰਘ, ਸੁਰਿੰਦਰਪਾਲ ਸਿੰਘ ਤਾਲਬਪੁਰਾ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਕਾਲੀਆ, ਮੀਤ ਪ੍ਰਧਾਨ ਤਰਿੰਦਰਸ਼ੇਰ ਸਿੰਘ ਸ਼ੇਰਾ, ਕੌਂਸਲਰ ਜੋਗਿੰਦਰਪਾਲ, ਕੇਵਲ ਕੁਮਾਰ, ਭਾਜਪਾ ਆਗੂ ਅਮਰਜੀਤ ਸੋਨੀ, ਸਤਿੰਦਰ ਸਿੰਘ, ਬਿਕਰਮਜੀਤ ਸਿੰਘ ਮਾਕੋਵਾਲ, ਮੈਡਮ ਬਲਜੀਤ ਕੌਰ, ਮੈਡਮ ਪ੍ਰਭਜੋਤ ਕੌਰ, ਕੌਂਸਲਰ ਕਮਲਜੀਤ, ਮੈਡਮ ਰੀਤੂ ਸ਼ਰਮਾ, ਮੈਡਮ ਰਜਿੰਦਰ ਕੌਰ, ਹਰਦੀਪ ਸਿੰਘ ਕਾਹਲੋਂ, ਅਮਰੀਕ ਸਿੰਘ ਬੱਲ, ਨਰੇਸ਼ ਕੁਮਾਰ ਗਿੱਟੀ, ਰਛਪਾਲ ਸਿੰਘ, ਹਰਿੰਦਰ ਸਿੰਘ, ਸਤਨਾਮ ਸਿੰਘ ਮਾਹਲ, ਸੁਰਿੰਦਰ ਕੁਮਾਰ ਆਦਿ ਮੋਜੂਦ ਸਨ।

No comments: