BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਵਨ ਟੀਨੂੰ ਨੇ ਪਿੰਡ ਨਰੰਗਪੁਰ ਵਿੱਚ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਉਦਘਾਟਨ ਕੀਤਾ

ਪਿੰਡ ਨਰੰਗਪੁਰ ਵਿੱਚ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਉਦਘਾਟਨ ਕਰਦੇ ਪਵਨ ਟੀਨੂੰ, ਮੱਖਣ ਸਿੰਘ ਨਰੰਗਪੁਰ, ਸਰਪੰਚ ਸੁਰਜੀਤ ਕੋਰ, ਸੁਰਿੰਦਰ ਸਿੰਘ, ਲਖਵੀਰ ਸਿੰਘ ਹਜਾਰਾ, ਤੀਰਥ ਦਿਉਲ, ਸਮੂਹ ਗਾ੍ਰਮ ਪੰਚਾਇਤ ਅਤੇ ਹੋਰ ਪਿੰਡ ਵਾਸੀ।
ਆਦਮਪੁਰ 23 ਅਪ੍ਰੈਲ (ਅਮਰਜੀਤ ਸਿੰਘ)- ਸਰਕਲ ਪਤਾਰਾ ਜਲੰਧਰ ਦੇ ਪਿੰਡ ਨਰੰਗਪੁਰ ਵਿੱਚ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਉਦਘਾਟਨ ਸਮੂਹ ਗਾ੍ਰਮ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਕੀਤਾ। ਇਸ ਮੋਕੇ ਤੇ ਸਰਪੰਚ ਸੁਰਜੀਤ ਕੋਰ ਅਤੇ ਸਮੂਹ ਗਾ੍ਰਮ ਪੰਚਾਇਤ ਤੋਂ ਇਲਾਵਾ ਸੀਨੀਅਰ ਯੂਥ ਆਗੂ ਮੱਖਣ ਸਿੰਘ ਨਰੰਗਪੁਰ, ਨੰਬਰਦਾਰ ਅਵਤਾਰ ਸਿੰਘ, ਸੁਰਿੰਦਰ ਕੁਮਾਰ ਸਰਪੰਚਪਤੀ, ਪੰਚ ਗੁਰਮੀਤ ਰਾਮ, ਪੰਚ ਬਲਵਿੰਦਰ ਕੁਮਾਰ, ਪੰਚ ਜਗਤਾਰ ਸਿੰਘ, ਪੰਚ ਰਾਜ ਰਾਣੀ, ਪੰਚ ਸੁਰਿੰਦਰ ਕੋਰ, ਪ੍ਰਧਾਨ ਰੂਪ ਲਾਲ ਨੇ ਪਵਨ ਟੀਨੂੰ ਦਾ ਫੁੱਲਾ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੋਕੇ ਤੇ ਜਿੱਥੇ ਪਵਨ ਟੀਨੂੰ ਨੇ ਪਿੰਡ ਵਾਸੀਆਂ ਸੰਬੋਧਨ ਕਰਦੇ ਹੋਏ, ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਉੱਥੇ ਆਮ ਆਦਮੀ ਪਾਰਟੀ ਦੇ ਦਿੱਲੀ ਸੀ.ਐਮ ਤੇ ਵੱਰਦੇ ਹੋਏ, ਕਿਹਾ ਕਿ ਕੇਜਰੀਵਾਲ ਅਤੇ ਉਸਦੇ ਵਲੰਟੀਅਰ ਪੰਜਾਬ ਅਤੇ ਉਸਦੀ ਨੋਜਵਾਨ ਪੀੜੀ ਨੂੰ ਨਸ਼ੇ ਦੇ ਨਾਮ ਤੇ ਬਦਨਾਮ ਕਰ ਰਹੀ ਹੈ, ਹਾਲਾਂਕਿ ਪੰਜਾਬ ਦਾ ਹਰ ਇਕ ਗੱਬਰੂ ਨੋਜਵਾਨ ਸਿਹਤਮੰਦ ਤੇ ਤੰਦਰੁਸਤ ਹੈ, ਸਿਰਫ ਉਸਨੂੰ ਬਦਨਾਮ ਕਰਕੇ ਪੰਜਾਬ ਦੀ ਵੀ ਬਦਨਾਮੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਦਿੱਲੀ ਵਿੱਚ ਬੈਠ ਕੇ ਪੰਜਾਬ ਵਿੱਚ ਰਾਜ ਕਰਨ ਦੇ ਸੁਪਨੇ ਵੇਖਣ ਵਾਲੇ ਕੇਜਰੀਵਾਲ ਨੂੰ ਪੰਜਾਬ ਦੇ ਵਸਨੀਕ 2017 ਦੀਆਂ ਚੋਣਾਂ ਵਿੱਚ ਦੱਸ ਦੇਣਗੇ, ਪੰਜਾਬ ਪੰਜਾਬੀਆਂ ਦਾ ਹੈ, ਕਿਸੇ ਹੋਰ ਦਾ ਨਹੀਂ। ਉਨਾਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਬੋਲਦੇ ਹੋਏ, ਕਿਹਾ ਕਿ ਕੇਜਰੀਵਾਲ ਜਦ ਪੰਜਾਬ ਆਇਆ ਸੀ, ਤਾਂ ਉਸਨੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਦੇ ਹੋਏ, ਕਿਹਾ ਕਿ ਪੰਜਾਬ ਦਾ ਪਾਣੀ ਪੰਜਾਬ ਵਿੱਚ ਹੀ ਰਹਿੰਣਾ ਚਾਹੀਦਾ ਹੈ। ਪਰ ਪੰਜਾਬ ਵਿੱਚੋਂ ਬਾਹਰ ਹੁੰਦੇ ਹੀ, ਉਨਾਂ ਆਪਣਾ ਬਿਆਨ ਬਦਲ ਲਿਆ ਅਤੇ ਹਰਿਆਣਾ ਦੇ ਹੱਕ ਵਿੱਚ ਪਾਣੀ ਦੇਣ ਬਾਰੇ ਬੋਲਣ ਲੱਗ ਪਇਆ। ਉਨਾਂ ਕਾਂਗਰਸ ਬਾਰੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਹ ਸਾਲ ਵਿੱਚ ਕੁਝ ਨਹੀਂ ਕੀਤਾ, ਪਰ ਅਕਾਲੀ ਬਾਜਪਾ ਸਰਕਾਰ ਨੇ ਉਹ ਦਸ ਸਾਲਾਂ ਵਿੱਚ ਪੰਜਾਬ ਦਾ ਵਿਕਾਸ ਕਰਵਾ ਕੇ ਕਰ ਵਿਖਾਇਆ ਹੈ। ਉਨਾਂ ਕਿਹਾ ਪੰਜਾਬ ਦੀ ਜਿਸ ਸਰਕਾਰ ਨੇ ਵਿਕਾਸ ਕਰਾਇਆ ਹੈ, ਲੋਕ ਹੋਰ ਪਾਰਟੀਆਂ ਦੇ ਝਾਂਸੇ ਵਿੱਚ ਨਾ ਆ ਕੇ ਅਕਾਲੀ ਭਾਜਪਾ ਸਰਕਾਰ ਹੀ ਬਣਾਉਣਗੇ। ਉਨਾਂ ਅੱਜ ਪਿੰਡ ਨਰੰਗਪੁਰ ਵਿੱਚ ਕਰਵਾਏ, ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਜੀ ਦੇ 125ਵੇਂ ਜਨਮ ਦਿਹਾੜੇ ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਕਿਹਾ ਕਿ ਬਾਬਾ ਸਾਹਿਬ ਦੀਆਂ ਕੁਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਉਨਾਂ ਕਿਹਾ ਕਿ ਬਾਬਾ ਸਾਹਿਬ ਜੀ ਨੇ ਗਰੀਬ ਵਰਗ ਦੇ ਲੋਕਾਂ ਨੂੰ ਉਨਾਂ ਦੇ ਹੱਕਾਂ ਤੋਂ ਜਾਣੂ ਕਰਵਾਉਦੇ ਹੋਏ, ਉਨਾਂ ਦੇ ਹੱਕ ਲੈ ਕੇ ਦਿਤੇ। ਉਨਾਂ ਕਿਹਾ ਬਾਬਾ ਸਾਹਿਬ ਨੇ ਲੋਕ ਰਾਜ, ਵੋਟ ਰਾਜ ਲਿਆਦਾ ਅਤੇ ਹਮੇਸ਼ਾਂ ਗਰੀਬਾ ਦੇ ਹੱਕ ਦੀ ਗੱਲ ਕੀਤੀ, ਅਤੇ ਉਨਾਂ ਨੂੰ ਬਰਾਬਰਤਾਂ ਦੇ ਅਧਿਕਾਰ ਦਿਵਾਏ। ਇਸ ਮੋਕੇ ਤੇ ਪਵਨ ਟੀਨੂੰ ਨੇ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ਅੱਜ ਪਵਨ ਟੀਨੂੰ ਨੇ ਪਿੰਡ ਨਰੰਗਪੁਰ ਦੀ ਪੰਚਾਇਤ ਨੂੰ ਸਵਾ ਲੱਖ ਰੁਪਏ ਦੇ ਚੈਕ ਪਿੰਡ ਦੇ ਵਿਕਾਸ ਲਈ ਭੇਟ ਕੀਤਾ। ਅਤੇ ਗੁੱਜਰ ਭਾਈਚਾਰੇ ਨੂੰ 50 ਹਜਾਰ ਰੁਪਏ ਬਰਤਨਾਂ ਵਾਸਤੇ ਅਤੇ ਇੱਕ ਲੱਖ ਰੁਪਏ ਧਰਮਸ਼ਾਲਾ ਲਈ ਦੇਣ ਦਾ ਐਲਾਨ ਕੀਤਾ। ਇਸ ਮੋਕੇ ਤੇ ਦਵਿੰਦਰ ਸਿੰਘ, ਨੂਰ ਹੁਸੈਨ, ਕਾਸ਼ਮਦੀਨ, ਜਮਾਲਦੀਨ, ਲਖਵੀਰ ਸਿੰਘ ਜੋਹਲ, ਸਤਪਾਲ ਸਿੰਘ ਜੋਹਲ, ਰੂਪ ਸਿੰਘ ਗਿਆਨੀ, ਸਰਪੰਚਪਤੀ ਜਸਵੀਰ ਸਿੰਘ ਬੂਰਾ ਖਿੱਚੀਪੁਰ, ਯੂਥ ਆਗੂ ਲਖਵੀਰ ਸਿੰਘ ਹਜਾਰਾ, ਸਰਪੰਚ ਬਲਜਿੰਦਰ ਸਿੰਘ ਹਜਾਰਾ, ਸਰਪੰਚ ਗੁਰਦੀਪ ਸਿੰਘ ਬੋਲੀਨਾਂ, ਯੂਥ ਆਗੂ ਤੀਰਥ ਸਿੰਘ ਦਿਊਲ, ਪ੍ਰਧਾਨ ਅਮਨਜੋਤ ਸਿੰਘ ਹਜਾਰਾ, ਜਸਪ੍ਰੀਤ ਹਜਾਰਾ, ਹਰੀ ਲਾਲ, ਬਲਵੰਤ ਸਿੰਘ, ਸਾਬਕਾ ਸਰਪੰਚ ਰੂੜ ਸਿੰਘ, ਅਤੇ ਹੋਰ ਪਿੰਡ ਵਾਸੀ ਹਾਜਰ ਸਨ।

No comments: