BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੌਖੰਭਾ ਰਾਜ ਸਥਾਪਨਾ ਸਮਾਗਮ ਦੀ ਤਿਆਰੀ ਲਈ ਸੈਮੀਨਾਰ ਕਰਨ ਦਾ ਫ਼ੈਸਲਾ

ਹੁਸ਼ਿਆਰਪੁਰ 21 ਅਪ੍ਰੈਲ (ਤਰਸੇਮ ਦੀਵਾਨਾ)- ਸੋਸ਼ਲਿਸਟ ਪਾਰਟੀ (ਇੰਡੀਆ) ਨੇ ਸੂਬਾ ਪੱਧਰੀ ਰਾਜ ਸਥਾਪਨਾ ਸਮਾਗਮ ਦੀ ਤਿਆਰੀ ਲਈ ਮੁਕੇਰੀਆਂ, ਦਸੂਹਾ, ਟਾਂਡਾ, ਗੜਸ਼ੰਕਰ, ਮਾਹਿਲਪੁਰ ਅਤੇ ਨੰਦਾ ਚੌਰ ਵਿਖੇ ਇਸ ਸਬੰਧੀ ਵਿਚਾਰ ਗੋਸ਼ਟੀਆਂ ਕਰਨ ਦਾ ਫ਼ੈਸਲਾ ਕੀਤਾ। ਚੇਤੇ ਰਹੇ ਕਿ 9 ਜੁਲਾਈ ਨੂੰ ਹੋ ਰਹੇ ਇਸ ਸਮਾਗਮ ਵਿੱਚ ਸਾਬਕਾ ਚੀਫ਼ ਜਸਟਿਸ ਰਜਿੰਦਰ ਸੱਚਰ ਅਤੇ ਉੱਘੇ ਕਾਨੂੰਨਦਾਨ ਪ੍ਰਸ਼ਾਂਤ ਭੂਸ਼ਨ ਪਹੁੰਚ ਰਹੇ ਹਨ। ਜ਼ਿਲਾ ਦਫ਼ਤਰ ਵਿੱਚ ਅਹੁਦੇਦਾਰਾਂ ਦੀ ਮੀਟਿੰਗ ਕੇਵਲ ਸਿੰਘ ਮੂਨਕ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸਰਵ ਲਾਲ ਚੰਦ ਬੱਗਾ, ਮਲਕੀਤ ਸਿੰਘ ਪਥਿਆਲ, ਸੂਬੇਦਾਰ ਹਰਭਜਨ ਸਿੰਘ ਅਤੇ ਚਮਨ ਲਾਲ ਪੁਰੀ ਨੇ ਵਿਚਾਰ ਪ੍ਰਗਟ ਕੀਤੇ। ਬਲਵੰਤ ਸਿੰਘ ਖੇੜਾ ਨੇ ਅਕਾਲੀ ਭਾਜਪਾ ਸਰਕਾਰ ਤੇ ਕਾਂਗਰਸ ਤੇ ਦੋਸ਼ ਲਾਇਆ ਕਿ ਇਨਾਂ ਪਾਰਟੀਆਂ ਨੇ ਸੰਵਿਧਾਨ ਦੀ ਧਾਰਾ 73ਵੀਂ ਤੇ 74ਵੀਂ ਅਨੁਸਾਰ ਗ੍ਰਾਮ ਪੰਚਾਇਤਾਂ ਅਤੇ ਜ਼ਿਲਾ ਪ੍ਰੀਸ਼ਦਾਂ ਨੂੰ ਬੱਜਟ ਦੇ ਅਧਿਕਾਰ ਨਹੀ ਦਿੱਤੇ। ਉਨਾਂ ਕਿਹਾ ਕਿ ਭਾਰਤ ਦੇ 17 ਪ੍ਰਾਂਤਾਂ ਵਿੱਚ ਪ੍ਰਸ਼ਾਸਨ ਵਿੱਚੋਂ 19 ਵਿਭਾਗਾਂ ਦਾ ਪ੍ਰਬੰਧ ਲੋਕਾਂ ਦੇ ਚੁਣੇ ਗਏ ਪ੍ਰਤੀਨਿਧਾਂ ਕੋਲ ਹੈ। ਉਨਾਂ ਕਿਹਾ ਕਿ ਸੂਬਾ ਕਮੇਟੀ ਨੇ ਇਸ ਮਾਮਲੇ ਸਬੰਧੀ ਨਿਆਂ ਪ੍ਰਾਪਤੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਉਣ ਦਾ ਫ਼ੈਸਲਾ ਵੀ ਕੀਤਾ। ਓਮ ਸਿੰਘ ਸਟਿਆਣਾ ਸੂਬਾ ਜਨਰਲ ਸਕੱਤਰ ਨੇ ਦੱਸਿਆ ਕਿ ਦੂਸਰੇ ਮਤੇ ਵਿੱਚ ਦੁਆਬੇ ਵਿੱਚ ਥਾਂ ਥਾਂ ਟੋਲ ਪਲਾਜ਼ੇ ਲਗਾ ਕੇ ਲੋਕਾਂ ਤੋਂ ਜਜ਼ੀਆ ਵਸੂਲਣ ਦੀ ਅਲੋਚਨਾ ਕੀਤੀ ਅਤੇ ਆਗਾਮੀ ਚੋਣਾਂ ਵਿੱਚ ਇਸ ਗੱਠਜੋੜ ਨੂੰ ਹਰਾਉਣੇ ਦੀ ਅਪੀਲ ਕੀਤੀ।

No comments: