BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਨਜ਼ ਕਲੱਬ ਐਕਸ਼ਨ ਨੇ ਵਿਸ਼ਵ ਸਿਹਤ ਦਿਵਸ ਮੌਕੇ ਮੁੱਫਤ ਚੈਕਅਪ ਕੈਂਪ ਲਗਾਇਆ

ਹੁਸ਼ਿਆਰਪੁਰ, 8 ਅਪ੍ਰੈਲ (ਤਰਸੇਮ ਦੀਵਾਨਾ)- ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਵਲਂੋ ਲੋਕ ਭਲਾਈ ਕੰਮਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਵਿਸ਼ਵ ਸਿਹਤ ਦਿਵਸ ਮੌਕੇ ਮੁੱਫਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ ਭਾਰਜ ਲਾਈਫ ਕੇਅਰ ਅਤੇ ਟਰੋਮਾ ਸੈਂਟਰ ਦੇ ਸਹਿਯੋਗ ਨਾਲ ਪਿੰਡ ਧੂਤ ਕਲਾਂ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਜਿਸ ਵਿੱਚ ਇਸਤਰੀ ਰੋਗਾ ਦੇ ਮਾਹਿਰ ਡਾਕਟਰ ਕਮਲਜੀਤ ਕੌਰ ਡੋਗਰਾ (ਐਮ.ਬੀ.ਬੀ.ਐਸ.ਐਮ.ਡੀ.) ਅਤੇ ਡੈਂਟਲ ਡਾਕਟਰ ਇਸ਼ਤਾ ਗੋਤਮ ਨੇ ਭਾਰੀ ਸੰਖਿਆਂ ਵਿੱਚ ਲੋਕਾ ਦੀ ਜਾਂਚ ਕੀਤੀ ਇਸਦੇ ਨਾਲ ਹੀ ਮਰੀਜ਼ਾ ਨੂੰ ਮੁੱਫਤ ਦਵਾਈਆਂ ਵੀ ਦਿੱਤੀਆਂ ਗਈਆ। ਇਸ ਮੌਕੇ ਕਲੱਬ ਵਲੋਂ ਮਰੀਜ਼ਾਂ ਨੂੰ ਸਿਹਤ ਦੀ ਸਾਂਭ ਸੰਭਾਲ ਸੰਬਧੀ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ ਗਈ। ਪਧਾਨ ਹਰਜਿੰਦਰ ਸਿੰਘ ਰਾਜਾ ਨੇ ਸਭਨੂੰ ਚੰਗੀ ਸਿਹਤ ਲਈ ਸਵੇਰੇ ਜਲਦੀ ਉਠੱਣ ਰਾਤ ਨੂੰ ਜਲਦੀ ਸੌਣ ਅਤੇ ਹਮੇਸ਼ਾ ਘਰ ਦਾ ਬਣਿਆਂ ਖਾਣਾ ਖਾਣ ਲਈ ਕਿਹਾ। ਮੌਕੇ ਜ਼ੋਨ ਚੈਅਰਮੈਨ ਗੱਗੀ ਨੇ ਸੈਰ ਨੂੰ ਚੰਗੀ ਸਿਹਤ ਦਾ ਰਾਜ ਕਿਹਾ ਅਤੇ ਸੈਰ ਨੂੰ ਰੋਜ਼ਾਨਾ ਜਿੰਦਗੀ ਦਾ ਹਿੱਸਾ ਬਣਾਉਨ ਦੀ ਸਲਾਹ ਦਿੱਤੀ। ਡਾਇਰੈਕਟਰ ਲਾਇਨ ਰਮਨ ਵਰਮਾ ਅਤੇ ਲਾਇਨ ਡੀ.ਆਰ ਯਾਦਵ ਨੇ ਭਵਿੱਖ ਵਿੱਚ ਜਲਦ ਹੋਰ ਕਈ ਪਕਾਰ ਦੇ ਮੁੱਫਤ ਚੈਕਅਪ ਕੈਂਪ ਦੇ ਆਯੋਜ਼ਨ ਕਰਨ ਵਾਰੇ ਕਿਹਾ ਗਿਆ। ਅੰਤ ਵਿੱਚ ਕਲੱਬ ਵਲੋਂ ਡਾਕਟਰ ਕਮਲਜੀਤ ਕੌਰ ਡੋਗਰਾ ਅਤੇ ਡੈਂਟਲ ਡਾਕਟਰ ਇਸ਼ਤਾ ਗੋਤਮ ਦਾ ਕੈਂਪ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ੋਨ ਚੈਅਰਮੈਨ ਲਾਇਨ ਭੁਪਿੰਦਰ ਸਿੰਘ ਗੱਗੀ, ਪਧਾਨ ਹਰਜਿੰਦਰ ਸਿੰਘ ਰਾਜਾ, ਡਾਇਰੈਕਟਰ ਲਾਇਨ ਰਮਨ ਵਰਮਾ, ਲਾਇਨ ਡੀ.ਆਰ ਯਾਦਵ, ਮੀਤ ਪ੍ਰਧਾਨ ਲਾਇਨ ਗੁਰਵਿੰਦਰ ਸਿੰਘ, ਪੀ.ਆਰ.ਓ. ਲਾਇਨ ਨਿਰਮੋਲਕ ਸਿੰਘ, ਲਾਇਨ ਰਸ਼ਪਾਲ ਸਿੰਘ, ਬਲਰਾਜ ਪ੍ਰਾਸ਼ਰ, ਜਤਿੰਦਰ ਸਿੰਘ ਧੂਤ, ਮਾਸਟਰ ਇੰਦਰਜੀਤ ਸਿੰਘ, ਹਸਪਤਾਲ ਸਟਾਫ ਅਤੇ ਕਈ ਪਤਵੰਤੇ ਮੋਜੂਦ ਸਨ।

No comments: