BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੱਕ ਤੋੜਵੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਰਹੇ ਹਨ ਦਿਹਾੜੀਦਾਰ ਮਜਦੂਰ

ਨਹੀ ਮਿਲ ਰਹੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀ ਵੱਖ-ਵੱਖ ਸਹੂਲਤਾਂ
ਦਿਹਾੜੀਦਾਰ ਮਜਦੂਰ ਤੂੜੀ ਵਾਲਾ ਮੂਸਲ ਬੰਨ੍ਹਦੇ ਹੋਏ।
ਰਮਦਾਸ, 30 ਅਪ੍ਰੈਲ (ਰਜਿੰਦਰ ਭਗਤ) ਮਸ਼ੀਨੀਕਰਨ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਦੀ ਕਟਾਈ ਅਤੇ ਸਾਂਭ ਸੰਭਾਲ ਵਿੱਚ ਵੱਡਾ ਯੋਗਦਾਨ ਪਾਇਆ ਉੱਥੇ ਹੀ ਦਿਹਾੜੀਦਾਰ ਮਜਦੂਰਾਂ ਨੂੰ ਕੰਮਾਂ ਤੋਂ ਵਹਿਲਿਆ ਕਰ ਦਿੱਤਾ ਹੈ। ਕਣਕ ਦੀ ਕਟਾਈ ਤੋਂ ਬਾਅਦ ਪੱਸ਼ੂਆਂ ਦੇ ਚਾਰੇ ਲਈ ਬਣਾਈ ਜਾਂਦੀ ਤੂੜੀ ਦੀ ਸਾਂਭ ਸੰਭਾਲ ਲਈ ਪੁਸ਼ਤਦਾਰ ਪੁਸ਼ਤ ਤੋਂ ਤੂੜੀ ਵਾਲੇ ਮੂਸਲ ਬਣਾਉਂਦੇ ਆ ਰਹੇ ਮਜਦੂਰ ਰਵੇਲ ਮਸੀਹ ਨੇ ਕਿਹਾ ਕਿ ਮਸ਼ਿਨਰੀ ਯੁੱਗ ਨੇ ਕਿਸਾਨਾਂ ਦਾ ਤਾਂ ਕੰਮ ਬਹੁਤ ਸੋਖਾ ਕਰ ਦਿੱਤਾ ਪਰ ਮਜਦੂਰ ਜੋ ਦਿਹਾੜੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਸੀ ਉਸ ਲਈ ਇਸ ਮਹਿੰਗਾਈ ਦੇ ਦੋਰ ਵਿੱਚ ਬਹੁਤ ਮੁਸ਼ਕਲ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਤੂੜੀ ਵਾਲੇ ਮੂਸਲ ਬੰਨ੍ਹ ਕੇ ਆਪਣੇ ਪਰਿਵਾਰ ਲਈ ਸਾਲ ਦੀ ਕਣਕ ਇਕੱਠੀ ਕਰ ਲੈਂਦਾ ਸੀ ਜੋ ਹੁਣ ਨਹੀ ਹੋ ਰਹੀ ਪਹਿਲਾ ਉਹ ਕਣਕ ਦੇ ਸੀਜਨ 50 ਤੋਂ 80 ਤੂੜੀ ਵਾਲੇ ਮੂਸਲ ਬੰਨ੍ਹ ਲੈਂਦਾ ਸੀ ਪਰ ਹੁਣ ਮਸ਼ੀਨੀਕਰਨ ਯੁੱਗ ਬੜੀ ਮੁਸ਼ਕਲ ਨਾਲ 15 ਤੋਂ 20 ਤੂੜੀ ਦੇ ਮੂਸਲ ਬੰਨ੍ਹ ਪਾਉਂਦਾ ਹੈ ਅਤੇ ਪਰਿਵਾਰ ਦਾ ਗੁਜਾਰਾ ਬੜੀ ਲੱਕ ਤੋੜਵੀ ਮਿਹਨਤ ਕਰਕੇ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ੍ਹ ਗਰੀਬਾਂ ਨੂੰ ਦਿੱਤੀ ਜਾਂਦੀ ਆਟਾ ਦਾਲ ਸਕੀਮ ਸਬੰਧੀ ਉਨ੍ਹਾਂ ਕਿਹਾ ਕਿ ਇਹ ਸਕੀਮ ਗਰੀਬਾਂ ਲਈ ਬਹੁਤ ਵਧੀਆ ਸੀ ਪਰ ਇਹ ਸਹੂਲਤ ਵੀ ਗਰੀਬ ਤੇ ਲੱਕ ਤੋੜਵੀ ਮਿਹਨਤ ਕਰਨ ਵਾਲੇ ਦਿਹਾੜੀਦਾਰ ਮਜਦੂਰ ਨੂੰ ਨਹੀ ਮਿਲ ਰਹੀ। ਜਿਨ੍ਹਾਂ ਲੋਕਾਂ ਦਾ ਮਜਦੂਰੀ ਜਾਂ ਗਰੀਬ ਵਰਗ ਨਾਲ ਕੋਈ ਸਬੰਧ ਨਹੀ ਉਹ ਲੋਕ ਹੀ ਇਸ ਸਕੀਮ ਦਾ ਲਾਭ ਲੈ ਰਹੇ ਹਨ ਉਨ੍ਹਾਂ ਇਥੋਂ ਤੱਕ ਵੀ ਕਿਹਾ ਕਿ ਕਈ ਮਜਦੂਰਾਂ ਦੇ ਬੁੱਢੇ ਮਾਪਿਆ ਦੀਆਂ ਸਰਕਾਰ ਵੱਲੋਂ੍ਹ ਲੱਗੀਆਂ ਬੁੱਢਾ ਪੈਨਸ਼ਨਾਂ ਵੀ ਕੱਟ ਦਿੱਤੀਆਂ ਗਈਆਂ ਹਨ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਗਰੀਬ ਤੇ ਮਜਦੂਰ ਵਰਗ ਨੂੰ ਬਣਦੀਆਂ ਸਹੂਲਤਾਂ ਦਿੱਤੀਆ ਜਾਣ ਤਾਂ ਜੋ ਇਸ ਮਹਿੰਗਾਈ ਦੇ ਯੁੱਗ ਵਿੱਚ ਆਂਪਣਾ ਤੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਸਕਣ। ਇਸ ਮੌਕੇ ਉਨ੍ਹਾਂ ਨਾਲ ਮਜਦੂਰ ਜੰਗ ਮਸੀਹ ਤੇ ਕਾਲਾ ਮਸੀਹ ਵੀ ਹਾਜਰ ਸਨ।

No comments: